ਦਸ਼ਮੇਸ਼ ਯੂਥ ਕਲੱਬ ਗਰੀਨ ਐਵੇਨਿਊ ਨੇ ਚਲਾਈ ਸਫ਼ਾਈ ਮੁਹਿੰਮ

ਰੋਪੜ,(ਸਮਾਜ ਵੀਕਲੀ)  (ਗੁਰਬਿੰਦਰ ਸਿੰਘ ਰੋਮੀ): ਲੰਮੇ ਸਮੇਂ ਤੋਂ ਗਰੀਨ ਐਵੇਨਿਊ ਕਲੋਨੀ ਲਈ ਵੱਡੀ ਮੁਸੀਬਤ ਬਣੀ ਗੰਦਗੀ ਦਾ ਹੱਲ ਕਰਦਿਆਂ ਦਸ਼ਮੇਸ਼ ਯੂਥ ਕਲੱਬ ਨੇ ਖੁਦ ਸਫਾਈ ਕਰਨ ਦੀ ਮੁਹਿੰਮ ਚਲਾਈ। ਕਲੋਨੀ ਦੇ ਨਾਲ਼ ਲੱਗਦੀਆਂ ਥਾਵਾਂ ਉੱਤੇ ਲੋਕਾਂ ਵੱਲੋ ਕੂੜਾ ਸੁੱਟਣ ਕਾਰਨ ਡੰਪ ਦਾ ਰੂਪ ਧਾਰਨ ਕਰ ਲਿਆ ਸੀ। ਜਿਸਦੇ ਖਿਲਾਫ਼ ਸਮੇਂ ਸਮੇਂ ‘ਤੇ ਅਵਾਜ਼ ਵੀ ਚੁੱਕੀ ਗਈ ਪਰ ਕੋਈ ਹੱਲ ਨਾ ਹੋਇਆ। ਅੰਤ ਨੌਜਵਾਨਾਂ ਨੇ ਕਲੋਨੀ ਵਾਸੀਆਂ ਦੀ ਮਦਦ ਨਾਲ਼ ਜੇਸੀਬੀ ਲਗਾ ਕੇ ਸਫ਼ਾਈ ਕਾਰਵਾਈ। ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਨਾਗਰਾ ਨੇ ਦੱਸਿਆ ਕਿ ਕਲੱਬ ਵੱਲੋਂ 02 ਦਿਨ ਲਗਾ ਕੇ ਇਹ ਕਾਰਜ ਕੀਤਾ ਗਿਆ। ਕਲੋਨੀ ਦੇ ਗੇਟ ਤੋਂ ਲੈ ਕੇ ਆਈਆਈਟੀ ਤੱਕ ਸਫ਼ਾਈ ਕੀਤੀ ਗਈ, ਨਵੇਂ ਬੂਟੇ ਲਗਾਏ ਗਏ ਅਤੇ ਪਾਰਕ ਨੂੰ ਸੰਵਾਰਿਆ ਗਿਆ ਹੋਰ ਨਵੇਂ ਪਾਰਕ ਦੀ ਉਸਾਰੀ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਕਲੱਬ ਮੈਬਰਾਂ ਨੇ ਨੇੜਲੀਆਂ ਕਲੋਨੀਆਂ ਨੂੰ ਬੇਨਤੀ ਕੀਤੀ ਕਿ ਇਸ ਤਰ੍ਹਾਂ ਖੁੱਲ੍ਹੇ ਵਿੱਚ ਕੂੜਾ ਨਾ ਸੁੱਟਿਆ ਜਾਵੇ। ਇਸ ਮੌਕੇ ਕਲੋਨੀ ਦੇ ਪ੍ਧਾਨ ਤਰਲੋਕ ਸਿੰਘ, ਅਜ਼ਮੇਰ ਸਿੰਘ ਬੱਬੀ, ਜਸਵੀਰ ਸਿੰਘ, ਨਿਰਮਲ ਸਿੰਘ,ਮਕਲੱਬ ਮੈਂਬਰ ਅਮਨਪ੍ਰੀਤ ਸਿੰਘ ਜੇਈ , ਅਮਨੀਤ ਸਿੰਘ, ਪਰਮਜੀਤ ਸਿੰਘ , ਗਗਨਪ੍ਰੀਤ ਸਿੰਘ, ਬਲਪ੍ਰੀਤ ਸਿੰਘ ਰਿੰਕਲ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਗਿ: ਸੁਖਵਿੰਦਰ ਸਿੰਘ ਥਲੀ ਨੂੰ ਕੀਤਾ ਜਾਵੇਗਾ ਗੋਲਡ ਮੈਡਲ ਨਾਲ਼ ਸਨਮਾਨਿਤ
Next article” ਗੁਲਾਮੀ ਦਾ ਦੂਜਾ ਰੂਪ ਹੈ ਮਨੁੱਖੀ ਤਸਕਰੀ “