ਰੋਪੜ, (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਦਸ਼ਮੇਸ਼ ਯੂਥ ਕਲੱਬ, ਗਰੀਨ ਐਵੇਨਿਊ, ਰੋਪੜ ਵੱਲੋਂ ਧਰਮ ਪ੍ਰਚਾਰ ਵੈੱਲਫੇਅਰ ਸੁਸਾਇਟੀ, ਘਨੌਲੀ ਦੇ ਸਹਿਯੋਗ ਨਾਲ਼ ਖਾਲਸਾ ਸਾਜਨਾ ਦਿਹਾੜੇ (ਵਿਸਾਖੀ) ਅਤੇ ਸੰਸਾਰ ਦਸਤਾਰ ਦਿਹਾੜੇ ਨੂੰ ਸਮਰਪਿਤ ‘ਦਸਤਾਰ ਚੇਤਨਾ ਮਾਰਚ’ ਕੱਢਿਆ ਗਿਆ। ਬੱਚਿਆ ਨੇ ਦਸਤਾਰਾਂ ਸਜਾ ਕੇ ਹੱਥਾਂ ਵਿੱਚ ਦਸਤਾਰ ਦੀ ਮਹਾਨਤਾ ਨੂੰ ਦਰਸਾਉਂਦੀਆਂ ਤਖਤੀਆਂ ਲੈ ਕੇ ਗਰੀਨ ਐਵੇਨਿਊ ਕਲੋਨੀ ਦੇ ਮੁੱਖ ਗੇਟ ਤੋਂ ਨਾਨਕਪੁਰਾ ਅਤੇ ਮੁੜ ਵਾਪਸ ਇੱਥੋਂ ਤੱਕ ਮਾਰਚ ਕੀਤਾ। ਜਿਸਦੇ ਸਵਾਗਤ ਲਈ ਸੰਨੀ ਹਸਪਤਾਲ ਰੋਪੜ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਨਕਪੁਰਾ ਵੱਲੋਂ ਸੰਗਤਾਂ ਲਈ ਚਾਹ ਅਤੇ ਬਿਸਕੁਟਾਂ ਦਾ ਲੰਗਰ ਲਗਾਇਆ ਗਿਆ। ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਨਾਗਰਾ ਨੇ ਦੱਸਿਆ ਕਿ ਧਰਮ ਪ੍ਰਚਾਰ ਵੈੱਲਫੇਅਰ ਸੁਸਾਇਟੀ ਘਨੌਲੀ ਵੱਲੋਂ ਪਿਛਲੇ 10 ਦਿਨਾਂ ਤੋਂ ਗਰੀਨ ਐਵੇਂਨਿਊ ਅਤੇ ਸਦਾ ਬਰਤ ਸਾਹਿਬ ਵਿਖੇ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ। ਜਿਸ ਵਿੱਚ ਗੁਰਵਿੰਦਰ ਸਿੰਘ ਘਨੌਲੀ, ਸੁਖਵਿੰਦਰ ਸਿੰਘ ਤੇ ਹਰਦੀਪ ਸਿੰਘ ਵੱਲੋਂ ਬੱਚਿਆ ਨੂੰ ਦਸਤਾਰ ਦੀ ਸਿਖਲਾਈ ਦਿੱਤੀ ਗਈ ਅਤੇ ਸਮਾਪਤੀ ਮੌਕੇ ਭਾਗ ਲੈਣ ਵਾਲੇ ਬੱਚਿਆਂ ਨੂੰ ਦਸਤਾਰਾਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਗ ਸਿੰਘ ਮਦਾਨ ਚੇਅਰਮੈਨ ਮਾਰਕੀਟ ਕਮੇਟੀ, ਜਗਨੰਦਨ ਸਿੰਘ ਰੀਹਲ, ਹਰਜਿੰਦਰ ਸਿੰਘ ਧਾਮੀ, ਤਰਲੋਕ ਸਿੰਘ ਪ੍ਰਧਾਨ, ਰਜਿੰਦਰ ਸਿੰਘ, ਬੰਤ ਸਿੰਘ, ਅਮਰੀਕ ਸਿੰਘ, ਗੁਰਮੇਲ ਸਿੰਘ, ਕੁਲਵੰਤ ਸਿੰਘ, ਜਸਪ੍ਰੀਤ ਸਿੰਘ ਲੋਧੀਮਾਜਰਾ , ਅਮਨਪ੍ਰੀਤ ਸਿੰਘ ਜੇ.ਈ, ਸੁਖਵਿੰਦਰ ਸਿੰਘ ,ਪਰਮਜੀਤ ਸਿੰਘ, ਜਸਵੰਤ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj