HOME ਦਰਸ਼ਨ ਸਿੰਘ ਮਾਹਲਾ ਨੇ ਚੇਅਰਮੈਨ ਅਤੇ ਰਣਜੀਤ ਕੌਰ ਨੇ ਉਪ ਚੇਅਰਪਰਸਨ ਵਜੋਂ...

ਦਰਸ਼ਨ ਸਿੰਘ ਮਾਹਲਾ ਨੇ ਚੇਅਰਮੈਨ ਅਤੇ ਰਣਜੀਤ ਕੌਰ ਨੇ ਉਪ ਚੇਅਰਪਰਸਨ ਵਜੋਂ ਪੰਚਾਇਤ ਸੰਮਤੀ ਲੁਧਿਆਣਾ ਦੋ ਦਾ ਸੰਭਾਲਿਆ ਅਹੁਦਾ

1
 ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਉਚੇਚੇ ਤੌਰ ਤੇ ਸਮਾਗ਼ਮ ਵਿੱਚ ਹੋਏ ਸ਼ਾਮਲ 
ਚੇਅਰਮੈਨ ਅਤੇ ਵਾਈਸ ਚੇਅਰਪਰਸਨ ਆਪਣੀ ਮਿਹਨਤ ਅਤੇ ਤਜਰਬੇ ਨਾਲ ਇਲਾਕੇ ਦੇ ਵਿਕਾਸ ਨੂੰ ਦੇਣਗੇ ਨਵੀਂ ਦਿਸ਼ਾ-ਹਰਦੀਪ ਮੁੰਡੀਆ 
ਚੇਅਰਮੈਨ ਮਾਹਲਾ ਨੇ ਪਾਰਟੀ ਹਾਈ ਕਮਾਂਡ ਸਮੇਤ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਕੀਤਾ ਧੰਨਵਾਦ
ਲੁਧਿਆਣਾ    (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਲੁਧਿਆਣਾ ਬਲਾਕ ਸੰਮਤੀ ਬਲਾਕ 2 ਦੇ ਚੁਣੇ ਗਏ ਚੇਅਰਮੈਨ ਦਰਸ਼ਨ ਸਿੰਘ ਮਾਹਲਾ ਅਤੇ ਵਾਈਸ ਚੇਅਰਮੈਨ ਰਣਜੀਤ ਕੌਰ ਨੇ ਆਪਣਾ ਅਹੁਦਾ ਸੰਭਾਲਿਆ। ਉਹਨਾਂ ਨੂੰ ਅਹੁਦਾ ਸੰਭਾਲਣ ਦੀ ਅਤੇ ਚੇਅਰਮੈਨ ਦੀ ਕੁਰਸੀ ਤੇ ਬਿਠਾਉਣ ਦੀ ਰਸਮ ਉਚੇਚੇ ਤੌਰ ਤੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰ: ਹਰਦੀਪ ਸਿੰਘ ਮੁੰਡੀਆਂ ਪਹੁੰਚੇ। ਇਸ ਮੌਕੇ ਮੰਤਰੀ ਸਾਬ ਦਾ ਭਰਵਾਂ ਸਵਾਗਤ ਕੀਤਾ ਗਿਆ। ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਚੇਅਰਮੈਨ ਦਰਸ਼ਨ ਸਿੰਘ ਮਾਹਲਾ ਅਤੇ ਵਾਈਸ ਚੇਅਰਪਰਸਨ ਬੀਬੀ ਰਣਜੀਤ ਕੌਰ ਨੂੰ ਕੁਰਸੀ ਤੇ ਬਿਠਾਇਆ, ਜਿੱਥੇ ਇਹਨਾਂ ਨੇ ਅਹੁਦੇ ਦਾ ਚਾਰਜ ਸੰਭਾਲਿਆ ਗਿਆ। ਇਸ ਮੌਕੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੇ ਅਹੁਦਾ ਸੰਭਾਲਣ ਮੌਕੇ ਵੱਡੀ ਗਿਣਤੀ ਵਿੱਚ ਪਿੰਡਾਂ ਦੀਆਂ ਪੰਚਾਇਤਾਂ ਇਲਾਕਾ ਨਿਵਾਸੀ, ਬਲਾਕ ਸੰਮਤੀ ਮੈਂਬਰ ਸਾਹਿਬਾਨ, ਸਰਪੰਚ ਸਾਹਿਬਾਨ, ਬਲਾਕ ਪ੍ਰਧਾਨ ਸਾਹਿਬਾਨ ਆਦਿ ਅਤੇ ਪਾਰਟੀ ਦੇ ਸੀਨੀਅਰ ਆਗੂ ਵੱਡੀ ਗਿਣਤੀ ਹਾਜ਼ਰ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਸ੍ਰ: ਦਰਸ਼ਨ ਸਿੰਘ ਮਾਹਲਾ ਅਤੇ ਵਾਈਸ ਚੇਅਰਪਰਸਨ ਲੁਧਿਆਣਾ ਤੋਂ ਅਹੁਦਾ ਸੰਭਾਲਣ ਤੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਚੇਅਰਮੈਨ ਆਪਣੇ ਤਜਰਬੇ ਅਤੇ ਮਿਹਨਤ ਨਾਲ ਇਲਾਕੇ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਣਗੇ। ਇਲਾਕੇ ਅੰਦਰ ਵੱਡੇ ਪੱਧਰ ਤੇ ਵਿਕਾਸ ਕਾਰਜਾਂ ਦੇ ਕੰਮ ਚੱਲ ਰਹੇ ਹਨ । ਹਲਕੇ ਨੂੰ ਵੱਡੇ ਪੱਧਰ ਤੇ ਪੰਜਾਬ ਦੇ ਮੁੱਖ ਮੰਤਰੀ ਸ੍ਰ: ਭਗਵੰਤ ਸਿੰਘ ਮਾਨ ਵੱਲੋਂ ਗਰਾਂਟਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਕਿਸੇ ਵੀ ਕੰਮ ਦੀ ਕੋਈ ਵੀ ਕਮੀ ਨਾ ਰਹੇ। ਉਨਾ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੀ ਇੱਕ ਅਜਿਹੀ ਪਹਿਲੀ ਪਾਰਟੀ ਹੈ ਜਿਸ ਨੇ ਪਹਿਲੇ ਚਾਰ ਸਾਲਾਂ ਦੌਰਾਨ ਹੀ ਪੰਜਾਬ ਦੇ ਲੋਕਾਂ ਨਾਲ ਕੀਤੇ ਹੋਏ ਸਾਰੇ ਵਾਅਦੇ ਪੂਰੇ ਕੀਤੇ ਹਨ। ਉਹਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਆਗੂ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਤਾਂ ਕਰ ਰਹੇ ਹਨ ਪਰ ਉਹਨਾਂ ਦੀ ਇੱਕ ਨਹੀਂ ਚੱਲ ਰਹੀ ਕਿਉਂਕਿ ਪੰਜਾਬ ਦਾ ਬੱਚਾ ਬੱਚਾ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਸਾਹਿਬ ਨੂੰ ਚਾਹੁੰਦਾ ਹੈ। ਉੱਥੇ ਹੀ ਦੂਜੇ ਪਾਸੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਮਾਹਲਾ ਨੇ ਆਖਿਆ ਜਿੱਥੇ ਮੈਂ ਅਰਵਿੰਦ ਕੇਜਰੀਵਾਲ,ਪੰਜਾਬ ਦੇ ਮੁੱਖ ਮੰਤਰੀ ਸ੍ਰ: ਭਗਵੰਤ ਸਿੰਘ ਮਾਨ, ਮਨੀਸ਼ ਸਿਸੋਦੀਆ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਉੱਥੇ ਹੀ ਪੰਜਾਬ ਦੇ ਕੈਬਨਿਟ ਮੰਤਰੀ ਸ੍ਰ: ਹਰਦੀਪ ਸਿੰਘ ਮੁੰਡੀਆਂ ਦਾ ਧੰਨਵਾਦ ਕਰਦਾ ਹਾਂ ਜਿਨਾਂ ਨੇ ਮੈਨੂੰ ਚੇਅਰਮੈਨ ਦਾ ਅਹੁਦਾ ਸੰਭਾਲਣ ਯੋਗ ਸਮਝਿਆ। ਉਹਨਾਂ ਕਿਹਾ ਕਿ ਪਾਰਟੀ ਹਾਈ ਕਮਾਂਡ ਨਾਲ ਵਾਅਦਾ ਕਰਦਾ ਹਾਂ ਕਿ ਪਿੰਡ ਦੇ ਵਿਕਾਸ ਕਾਰਜਾਂ ਦੇ ਕੰਮ ਵੱਡੇ ਪੱਧਰ ਤੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਸਰਕਾਰ ਨੇ ਚੋਣਾਂ ਦੌਰਾਨ ਕੀਤੇ ਹੋਏ ਸਾਰੇ ਵਾਅਦੇ ਪੂਰੇ ਕੀਤੇ ਹਨ ਅਤੇ ਜਦੋਂ ਪਿੰਡਾਂ ਵਿੱਚ ਮੀਟਿੰਗਾਂ ਕਰਨ ਜਾਂਦੇ ਹਾਂ ਤਾਂ ਲੋਕਾਂ ਦੀ ਇੱਕੋ ਆਵਾਜ਼ ਹੈ ਕਿ 2027 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਬਣੇਗੀ ਕਿਉਂਕਿ ਆਮ ਆਦਮੀ ਪਾਰਟੀ ਨੇ ਉਹ ਕੰਮ ਕਰਕੇ ਦਿਖਾ ਦਿੱਤੇ ਹਨ ਜੋ ਪਿਛਲੇ 75 ਸਾਲਾਂ ਦੌਰਾਨ ਕਿਸੇ ਵੀ ਸਰਕਾਰ ਨੇ ਨਹੀਂ ਕੀਤੇ। ਉੱਥੇ ਹੀ ਦਰਸ਼ਨ ਸਿੰਘ ਮਾਹਲਾ ਨੇ ਆਏ ਹੋਏ ਸਾਰੇ ਹੀ ਪਾਰਟੀ ਦੇ ਅਹੁਦੇਦਾਰ ਸਾਹਿਬਾਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ। ਇਸ ਮੌਕੇ ਬੀਡੀਪੀਓ ਸਾਹਿਬ, ਸੁਪਰਡੈਂਟ ਸਾਹਿਬ, ਸੈਕਟਰੀ ਸਾਹਿਬਾਨ, ਜੇਈ ਸਾਹਿਬਾਨ, ਸਾਬਕਾ ਨਗਰ ਕੌਂਸਲਰ ਪ੍ਰਧਾਨ ਰਾਜਨਾਥ ਸਿੰਘ, ਬੀਬੀ ਹਰਪ੍ਰੀਤ ਕੌਰ ਗਰੇਵਾਲ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਅਤੇ ਬਲਾਕ ਸੰਮਤੀ ਮੈਂਬਰ, ਸਰਪੰਚ ਜਸਪ੍ਰੀਤ ਸਿੰਘ ਪੰਧੇਰ, ਬਲਾਕ ਸੰਮਤੀ ਮੈਂਬਰ ਮਨਦੀਪ ਸਿੰਘ ਰਾਜਾ, ਕੌਂਸਲਰ ਜਸਪਾਲ ਸਿੰਘ ਗਰੇਵਾਲ, ਸਰਪੰਚ ਪਰਮਿੰਦਰ ਸਿੰਘ ਸੋਨੂ, ਡਾਕ ਸੰਮਤੀ ਮੈਂਬਰ ਪਿੰਦਾ, ਸਰਪੰਚ ਬਲਵਿੰਦਰ ਬਿਰਕ, ਬਲਾਕ ਪ੍ਰਧਾਨ ਰਿੰਕਲ ਤਾਜਪੁਰ, ਸਰਪੰਚ ਪਾਲਾ, ਪੰਚ ਕੁਲਵੰਤ ਸਿੰਘ, ਸਾਬਕਾ ਸਰਪੰਚ ਨਨੂੰ, ਸਾਬਕਾ ਸਰਪੰਚ ਟੀਟੂ ਜੋਲੀ, ਸੀਨੀਅਰ ਆਗੂ ਬੋਬੀ, ਸਰਪੰਚ ਬੇਅੰਤ ਸਿੰਘ, ਸਰਪੰਚ ਹਰਤੇਜ ਸਿੰਘ ਤੇਜੀ, ਪੀਏ ਇਕਬਾਲ ਸਿੰਘ ਜੰਡਿਆਲੀ, ਬੱਬੂ ਮੁੰਡੀਆ, ਸਰਪੰਚ ਨੇਹਾ, ਮੈਡਮ ਨੀਲੂ, ਹਰਮਨ ਸਿੰਘ ਮੁੰਡੀਆ, ਸਰਪੰਚ ਜਸਪ੍ਰੀਤ ਸਿੰਘ ਮਿਹਰਬਾਨ, ਪੰਕਜ ਪਿੰਡ ਭਾਮੀਆ ਖੁਰਦ, ਸਰਪੰਚ ਤਾਜਪੁਰ, ਬਲਾਕ ਸੰਮਤੀ ਮੈਂਬਰ ਰਾਜੂ, ਬਲਾਕ ਸੰਮਤੀ ਮੈਂਬਰ ਸੋਨੂ ਸਿਆਲ, ਸੰਮਤੀ ਮੈਂਬਰ ਟੈਣੀ, ਸਮਾ ਭਾਮੀਆ, ਸੈਂਟੀ ਭਾਮੀਆ, ਸਮਿਤ ਭਾਮੀਆ ਆਦਿ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleSUNDAY SAMAJ WEEKLY = 12/04/2026
Next articleਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ; ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਦਾ ਦਿੱਤਾ ਹੋਕਾ