(ਸਮਾਜ ਵੀਕਲੀ) ਦਰਪਣ ਸਾਹਿਤ ਸਭਾ ਸੈਲਾ ਖੁਰਦ (ਹੁਸ਼ਿਆਰਪੁਰ) ਵਲੋਂ ਕੁਲਦੀਪ ਡਾਨਸੀਵਾਲੀਆ ਦਾ ਕਾਵਿ, ” ਜਿੰਦਗੀ ਦੇ ਰੰਗ ” ਲੋਕ ਅਰਪਣ ਕੀਤਾ ਗਿਆ। ਤੇ ਭਰਵਾਂ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਇਲਾਕੇ ਦੇ ਉੱਘੇ ਨੇ ਆਪਣੀਆਂ ਰਚਨਾਵਾਂ ਪੜੵੀਆਂ। ਪ੍ਸਿੱਧ ਸਾਹਿਤਕਾਰ ਪੋ੍ ਸੰਧੂ ਵਰਿਆਣਵੀ ਜਨਰਲ ਸਕੱਤਰ ਕੇਂਦਰੀ ਲੇਖਕ ਸਭਾ ਸੇਖੋਂ ਦੇ ਨਾਲ ਪਿ੍ੰਸੀਪਲ ਬਿੱਕਰ ਸਿੰਘ, ਸ੍ਰੀ ਰੇਸ਼ਮ ਚਿੱਤਰਕਾਰ, ਪਿ੍ੰਸੀਪਲ ਕਿਰਪਾਲ ਸਿੰਘ, ਗੁਰਦੀਪ ਸਿੰਘ ਮੁਕੱਦਮ ਤੇ ਕੁਲਦੀਪ ਡਾਨਸੀਵਾਲੀਆ ਬਿਰਾਜਮਾਨ ਸਨ।ਸਭਾ ਦੇ ਸਕੱਤਰ ਸ: ਸੋਹਣ ਸਿੰਘ ਸੂਨੀ ਵਲੋਂ ਸਮਾਗਮ ਚ ਆਏ ਸਾਹਿਤਕਾਰਾਂ ਦਾ ਸਵਾਗਤ ਕਰਦਿਆਂ ਜੀ ਆਇਆਂ ਕਿਹਾ ਗਿਆ।ਜਾਣੇ ਪਹਿਚਾਣੇ ਗਜ਼ਲਗੋ ਸ੍ਰੀ ਸ਼ਾਮ ਸੁੰਦਰ ਜੀ ਵਲੋਂ ਸਟੇਜ ਸੰਚਾਲਨ ਕੀਤਾ ਗਿਆ।ਇਲਾਕੇ ਦੇ ਉੱਘੇ ਕਵੀਆਂ ਰਣਜੀਤ ਪੋਸੀ, ਸਾਂਮ ਸੁੰਦਰ,ਅਵਤਾਰ ਪੱਖੋਵਾਲ,ਮਨਜੀਤ ਅਰਮਾਨ, ਤਰਨਜੀਤ ਕੋਲੋਂ, ਬਹਾਦੁਰ ਸਿੰਘ ਕਮਲ, ਸੰਤੋਖ ਸਿੰਘ ਵੀਰ ਜੀ, ਸਤਨਾਮ ਸਾਜਨ,ਸੋਹਣ ਸਿੰਘ ਸੂੰਨੀ ਰੇਸ਼ਮ ਚਿੱਤਰ ਨੇ ਆਪਣੇ ਕਲਾਮ ਪੜੵੇ। ਪਿ੍ੰਸੀਪਲ ਬਿੱਕਰ ਸਿੰਘ, ਪਿ੍ੰਸੀਪਲ ਕਿਰਪਾਲ ਸਿੰਘ ਤੇ ਗੁਰਦੀਪ ਸਿੰਘ ਮੁਕੱਦਮ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਦੇ ਨਾਲ ਹੀ ਸਾਹਿਤ ਦੇ ਖੇਤਰ ਚ ਸਰਗਰਮ, ਇਲਾਕੇ ਦੀਆਂ ਸਾਹਿਤ ਸਭਾਵਾਂ, ਸਾਹਿਤ ਸਭਾ ਨਵਾਂ ਸ਼ਹਿਰ, ਦੁਆਬਾ ਸਾਹਿਤ ਮੰਚ ਲਧਾਣਾ ਝਿੱਕਾ, ਦੁਆਬਾ ਸਾਹਿਤ ਸਭਾ ਗੜਸ਼ੰਕਰ,ਦਰਪਣ ਸਾਹਿਤ ਸਭਾ ਸੈਲਾ ਖੁਰਦ ਦੇ ਨੁਮਾਇੰਦਆਂ ਦਾ ਸਨਮਾਨ ਕੀਤਾ ਗਿਆ। ਸਮਾਗਮ ਦੇ ਅਖੀਰ ਵਿੱਚ ਦਰਪਣ ਸਾਹਿਤ ਸਭਾ ਸੈਲਾ ਖੁਰਦ ਦੇ ਪ੍ਧਾਨ ਸ੍ਰੀ ਰੇਸ਼ਮ ਚਿੱਤਰਕਾਰ ਵਲੋਂ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਗਿਆ।
ਗੁਰਦੀਪ ਸਿੰਘ ਮੁਕੱਦਮ
9878160133
ਦਰਪਣ ਸਾਹਿਤ ਸਭਾ ਸੈਲਾ ਖੁਰਦ ( ਹੁਸ਼ਿਆਰਪੁਰ) ਵਲੋਂ ਕੁਲਦੀਪ ਡਾਨਸੀਵਾਲੀਆ ਦਾ ਕਾਵਿ ਸੰਗ੍ਰਹਿ ਜਿੰਦਗੀ ਦੇ ਰੰਗ ਲੋਕ ਅਰਪਣ ਤੇ ਕਵੀ ਦਰਵਾਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



