ਦਰਗਾਹ ਸ਼ਰੀਫ ਸਖੀ ਸਰਵਰ ਪੀਰ ਲੱਖ ਦਾਤਾ ਜੀ ਗੋਰਾਇਆ “6ਵਾਂ ਅੰਤਰ-ਰਾਸ਼ਟਰੀ ਸ਼ਾਂਤੀ ਦਿਵਸ” ਮਨਾਇਆ 

ਫਿਲੌਰ, ਗੋਰਾਇਆ,  ਅੱਪਰਾ (ਜੱਸੀ)-ਦਰਗਾਹ ਸ਼ਰੀਫ ਸਖੀ ਸਰਵਰ ਪੀਰ ਲੱਖ ਦਾਤਾ ਜੀ ਦੇ ਸਥਾਨ ਗੁਰਾਇਆ ਵਿਖੇ ਸਲਾਨਾ ਉਰਸ ਤੇ ਅਧਿਆਤਮਿਕ, ਸਮਾਜਿਕ ਅਤੇ ਮਨੁੱਖਤਾ ਦੇ ਮਿਸ਼ਨ ਨੂੰ ਸਮਰਪਿਤ ਭਾਵਨਾ ਨੂੰ ਮੁੱਖ ਰੱਖਦੇ ਹੋਏ, ਛੇਵਾਂ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਮਨਾਇਆ ਗਿਆ।
ਇਸ ਮੌਕੇ ਸਟੇਟ ਅਵਾਰਡੀ ਪੀਸ ਐਬੰਸਡਰ ਸਲੀਮ ਸੁਲਤਾਨੀ ਨੇ ਜਾਣਕਾਰੀ ਦਿੰਦਿਆਂ ਕਿਹਾ ਇਸ ਪ੍ਰੋਗਰਾਮ ਦਾ ਮਕਸਦ ਸਮਾਜ ਵਿੱਚ ਧਾਰਮਿਕ ਸਹਿਣਸ਼ੀਲਤਾ, ਅਤੇ ਸਮਾਜਿਕ ਸਦਭਾਵਨਾ ਨੂੰ ਮਜ਼ਬੂਤ ਕਰਨਾ ਹੈ, ਇਸ ਮੌਕੇ ਇਸ ਪ੍ਰੋਗਰਾਮ ਵਿੱਚ ਪ੍ਰਿੰਸੀਪਲ ਪ੍ਰੇਮ ਕੁਮਾਰ ਹਲਕਾ ਇੰਚਾਰਜ ਆਮ ਆਦਮੀ ਪਾਰਟੀ, ਐਸ ਐੱਚ ਓ ਗੁਰਾਇਆ, ਅਤੇ ਕਾਰਜਕਾਰੀ ਅਫਸਰ ਨਗਰ ਕੌਂਸਲ ਗੁਰਾਇਆ ਨੇ ਸਾਂਝੇ ਤੌਰ ਤੇ ਸੰਯੁਕਤ ਰਾਸ਼ਟਰ ਸੰਘ ਦਿੱਲੀ ਤੋਂ ਆਏ ਸ਼ਾਂਤੀ ਸੰਦੇਸ਼ ਨੂੰ ਪੜਿਆ, ਇਸ ਮੌਕੇ ਪੀਸ ਮਿਸ਼ਨ ਦੇ ਚੈਅਰਮੈਨ ਬਾਬਾ ਮਨਜੀਤ ਸਿੰਘ ਬੇਦੀ, ਹਾਫਿਜ ਅਲੀ ਇਸਲਾਹੀ, ਬਿਸ਼ਪ ਰਾਜ ਮਸੀਹ, ਰੋਸ਼ਨ ਲਾਲ ਰੋਸ਼ੀ ਚੈਅਰਮੈਨ ਮਾਰਕੀਟ ਕਮੇਟੀ ਫਿਲੌਰ, ਉੱਘੇ ਸਮਾਜ ਸੇਵਕ ਸੰਜੀਵ ਹੀਰ, ਹਰਮੇਸ਼ ਲਾਲ, ਹਰਮੇਸ਼ ਕੁਮਾਰ, ਹਰਜਿੰਦਰ, ਧਰਮਿੰਦਰ, ਸੁਰੇਸ਼, ਰਾਸ਼ਿਦ, ਜਗਨਨਾਥ ਜੱਗੀ, ਸਾਮਾਨ, ਰਾਹੁਲ ਪੁੰਜ,ਮਨਜੀਤ , ਅਮਰੀਕ ਸਿੰਘ, ਕੁਲਵਿੰਦਰ, ਆਦਿ ਤੋਂ ਇਲਾਵਾ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਪਾਰਟੀ ਦੇ ਆਗੂ ਮੌਜੂਦ ਸਨ।
 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
 
 
Previous articleਲੈਂਡ ਸੀਲਿੰਗ ਦੀ ਹੱਦਬੰਦੀ ਤੋਂ ਵਾਧੂ ਜਮੀਨ ਬੇਜ਼ਮੀਨੇ ਕਿਸਾਨਾਂ ਅਤੇ ਮਜ਼ਦੂਰਾਂ ਵਿੱਚ ਵੰਡੀ ਜਾਵੇ – ਬਲਦੇਵ ਭਾਰਤੀ ਕਨਵੀਨਰ ਐਨ.ਐਲ.ਓ
Next articleਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਸੰਬੰਧ ਵਿੱਚ ਬਰਾਤ ਰੂਪੀ  ਅਲੌਕਿਕ ਨਗਰ ਕੀਰਤਨ ਸਜਾਇਆ ਗਿਆ