(ਸਮਾਜ ਵੀਕਲੀ)
ਰਾਤ ਜਗਿਆ ਸੀ,
ਮੜ੍ਹੀ ‘ਤੇ ਜੋ ਦੀਵਾ।
ਤੇਲ ਮੁੱਕਿਆ ਚੱਕ ਕੇ,
ਕਬਰ ਤੋਂ ਤੋੜ ਦਿੱਤਾ।
ਤੇਰੀ ਔਕਾਤ ਹੀ,
ਕੀ ਹੈ, ” ਮਾਨਾਂ,”
ਇਹਨਾ ਇੱਕ ਦੇਵਤਾ ਮਿੱਥ ਕੇ,
ਪਾਣੀ ਵਿਚ ਰੋੜ੍ਹ ਦਿੱਤਾ।
ਰਿਹਾ ਕਰਦਾ ਤੂੰ ਚਾਨਣਾ,
ਸੋਹਲੇ ਗਾਏ ਪੰਜਾਬੀ ਦੇ।
ਹਵਾ ਦੇ ਰੁਖ ਨੇ ਸਾਰਾ,
ਤੇਲ ਵੀ ਰੋੜ੍ਹ ਦਿੱਤਾ।
ਤੂੰ ਭੁੱਲ ਗਿਆ ਸ਼ਾਇਦ,
ਸੂਰਜ ਰਾਤੀਂ ਨਹੀਂ ਚੜ੍ਹਦਾ।
ਮੱਸਿਆ ਦੀ ਰਾਤ ਨੇ ਚੰਨ ਵੀ,
ਧੌਣੋਂ ਮਰੋੜ ਦਿੱਤਾ।
ਤੂੰ ਕਰਦਾ ਰਿਹਾ ਉਪਰਾਲੇ,
ਕੰਡਿਆਂ ਤੋਂ ਬਚਣ ਦੇ।
ਇਹਨਾਂ ਨੇ ਸਾਰਾ ਹੀ ਭੱਖੜਾ,
ਤੇਰੇ ‘ਤੇ ਤੋੜ ਦਿੱਤਾ।
ਮੁਆਫ਼ੀ ਮੰਗ ਲਈ,
ਤੇਰਾ ਭਾਰ ਉਤਰ ਗਿਆ।
ਐਵੇਂ ਗੱਲ ਨੂੰ ਸਜਣਾਂ,
ਇਹਨਾਂ, ਘਰੋੜ ਦਿੱਤਾ।
(ਜਸਪਾਲ ਜੱਸੀ)