ਜਲੰਧਰ, ਫਿਲੌਰ, ਅੱਪਰਾ (ਜੱਸੀ) (ਸਮਾਜ ਵੀਕਲੀ)-ਹਰ ਸਾਲ ਦੀ ਤਰਾਂ ਇਸ ਸਾਲ ਵੀ ਸਥਾਨਕ ਭਾਈ ਮੇਹਰ ਚੰਦ ਚੌਂਕ (ਬੀ. ਐੱਮ. ਸੀ) ਚੌਂਕ ਅੱਪਰਾ ਵਿਖੇ ਸਥਿਤ ਦਰਬਾਰ ਹਜਰਤ ਪੀਰ ਬਾਬਾ ਆਸਾ ਰੂੜਾ ਜੀ ਦੇ ਅਸਥਾਨ ’ਤੇ ਦੋ ਦਿਨਾਂ ਸਾਲਾਨਾ ਜੋੜ ਮੇਲਾ ਮੁੱਖ ਸੇਵਾਦਾਰ ਸਾਂਈ ਅਤਾਉੱਲਾ ਕਾਦਰੀ ਉਰਫ ਸਾਂਈ ਮੋਤੀ ਸ਼ਾਹ ਜੀ ਦੀ ਅਗਵਾਈ ਹੇਠ ਸਮੂਹ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਸਮੂਹ ਪ੍ਰਬੰਧਕਾਂ ਨੇ ਦੱਸਿਆ ਕਿ ਮੁਰਸ਼ਦ ਹਾਜੀ ਸਈਅਦ ਮੁਸ਼ਤਾਕ ਸ਼ਾਹ ਕਾਦਰੀ ਸਾਰੀਆਂ ਰਸਮਾਂ ਦੇ ਰਹਿਨੁਮਾਈ ਅਨੁਸਾਰ ਮਿਤੀ 24 ਜੂਨ ਦਿਨ ਸ਼ਨੀਵਾਰ ਰਾਤ ਨੂੰ 8 ਵਜੇ ਮਹਿੰਦੀ ਦੀ ਰਸਮ ਹੋਵੇਗੀ। ਮਿਤੀ 25 ਜੂਨ ਦਿਨ ਐਤਵਾਰ ਨੂੰ ਸਵੇਰੇ 10 ਵਜੇ ਦਰਬਾਰ ’ਤੇ ਝੰਡਾ ਤੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਜਾਵੇਗੀ। 25 ਜੂਨ ਰਾਤ 7 ਵਜੇ ਮਹਿਫਲ ਸਜਾਈ ਜਾਵੇਗੀ ਤੇ ਪ੍ਰਸਿੱਧ ਕੱਵਾਲ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਇਸ ਮੌਕੇ ਅਤੁੱਟ ਲੰਗਰ ਵੀ ਵਰਤਾਏ ਜਾਣਗੇ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly