HOME ਦਰਬਾਰ ਧੂਣੇ ਵਾਲੀ ਸਰਕਾਰ ਸਲਾਨਾ ਜੋੜ ਮੇਲਾ ਸ਼ਹਿਰ ਕਪੂਰਥਲਾ

ਦਰਬਾਰ ਧੂਣੇ ਵਾਲੀ ਸਰਕਾਰ ਸਲਾਨਾ ਜੋੜ ਮੇਲਾ ਸ਼ਹਿਰ ਕਪੂਰਥਲਾ

2

ਕਪੂਰਥਲਾ ਨਕੋਦਰ ਮਹਿਤਪੁਰ  (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਬਹੁਤ ਹੀ ਖੂਬਸੂਰਤ ਤੇ ਸਰਧਾ ਭਾਵਨਾ ਨਾਲ ਕਰਵਾਇਆ ਗਿਆ ਮੇਲਾ ਗੱਦੀ ਨਸ਼ੀਨ ਬਾਬਾ ਬਿੱਟਾ ਸਰਕਾਰ ਜੀ ਨੇ ਦਸਿਆ ਕੇ ਇਹ ਮੇਲਾ ਪਿਛਲੇ 45 ਸਾਲਾਂ ਤੋ ਲਗਾਤਾਰ ਕਰਵਾਇਆ ਜਾਂਦਾ ਹੈ ਇਸ ਮੇਲੇ ਵਿਚ ਬਹੁਤ ਸਾਰੇ ਦਾਨ ਪੁੰਨ ਦੇ ਕੰਮ ਵੀ ਕਿਤੇ ਜਾਂਦੇ ਹਨ । ਸੰਗਤਾਂ ਵੱਧ ਚੜ੍ਹ ਕੇ ਕਪੂਰਥਲੇ ਦੇ ਨਾਲ ਲਗਦੇ ਪਿੰਡ ਅਤੇ ਦੇਸ਼ ਵਿਦੇਸ਼ ਦੇ ਲੋਕ ਪਹੁੰਚਦੇ ਹਨ । ਮੇਲੇ ਵਿਚ ਪੰਜਾਬ ਦੇ ਬਹੁਤ ਮਸ਼ਹੂਰ ਕਲਾਕਾਰ ਪੰਜਾਬੀ ਮਾਂ ਬੋਲੀ ਨੂੰ ਮੁੱਖ ਰੱਖਦਿਆ ਹਾਜ਼ਰੀ ਲਾਉਂਦੇ ਹਨ ਇਸ ਸਾਲ ਮੇਲੇ ਵਿਚ ਪੰਜਾਬ ਦੀ ਮਸ਼ਹੂਰ ਗਾਇਕ ਜੋੜੀ ਅਮਰੀਕ ਮਾਈਕਲ ਅਤੇ ਸੁਨੈਨਾ ਨੰਦਾ , ਅਲੈਕਸ ਕੋਟੀ, ਗਾਇਕਾ ਹਰਲੀਨ ਅਖ਼ਤਰ,ਦਲਵਿੰਦਰ ਦਿਆਲਪੁਰੀ, ਉਸਤਾਦ ਜਨਾਬ ਨਿਰਮਲ ਸਿੱਧੂ ਜੀ , ਸੂਫ਼ੀ ਗਾਇਕ ਰਾਜਨ ਅਲੀ, ਪਰਵੇਜ਼ ਖਾਨ, ਮਲਿਕ ਖ਼ਾਨ, ਸਵਰਨ ਸਿੰਘ ਲਹਿਰੀ, ਸਾਹਿਲ ਕਪੂਰਥਲਾ, ਅਰੁਣ ਸਾਬ ਤੇ ਹੋਰ ਕਲਾਕਾਰ । ਮੇਲੇ ਵਿੱਚ ਮੁੱਖ ਤੌਰ ਤੇ ਸੀਨੀਅਰ ਕਾਂਗਰਸ ਆਗੂ ਰਾਣਾ ਗੁਰਜੀਤ ਜੀ ਪਹੁੰਚੇ ਤੇ ਬਾਬਾ ਜੀ ਦਾ ਕੀਤਾ ਸੱਜਦਾ ਸਲਾਮ । ਬਾਬਾ ਜੀ ਨੇ ਦਸਿਆ ਕਿ ਮੇਲੇ ਵਿਚ ਅਤੁੱਟ ਲੰਗਤ ਵਰਤਾਇਆ ਜਾਂਦਾ ਹੈ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਵੈਨਕੂਵਰ ਵਿੱਚ ਇਰਾਨੀ ਸਰਕਾਰ ਖ਼ਿਲਾਫ਼ ਹਜ਼ਾਰਾਂ ਲੋਕਾਂ ਵੱਲੋਂ ਪ੍ਰਦਰਸ਼ਨ
Next articleਪੁਰਾਣੇ ਸਕੇਲ, ਪੁਰਾਣੀ ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚਾ ਵੱਲੋਂ ਮੁੱਖ ਮੰਤਰੀ ਦੇ ਜ਼ਿਲ੍ਹੇ ਸੰਗਰੂਰ ਵਿਖੇ ਰੈਲੀ ਲਈ ਗੜਸ਼ੰਕਰ ਤੋਂ ਜੱਥਾ ਰਵਾਨਾ