ਪੰਜਾਬੀ ਗਾਇਕ ਸੁਖਵਿੰਦਰ ਪੰਛੀ , ਨੇ ਆਪਣੇ ਗੀਤਾਂ ਰਾਹੀਂ ਵਾਹ ਵਾਹ ਖੱਟੀ
ਨੂਰਮਹਿਲ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪਿੰਡ ਸੰਘੇ ਜਗੀਰ ਦਰਬਾਰ ਬਾਬਾ ਚੁੱਪ ਸ਼ਾਹ ਜੀ ਦਾ ਦੋ ਰੋਜਾ ਜੋੜ ਮੇਲਾ ਧੂਮਧਾਮ ਨਾਲ ਕਰਵਾਇਆ ਗਿਆ। ਦਰਬਾਰ ਦੇ ਮੁੱਖ ਸੇਵਾਦਾਰ ਗੁਰਸ਼ਰਨ ਰਾਏ ਵਲੋਂ ਮੇਲੇ ਦੇ ਪਹਿਲੇ ਦਿਨ ਝੰਡੇ ਦੀ ਰਸਮ ਅਤੇ ਚਿਰਾਗ ਰੋਸ਼ਨ ਕੀਤੇ ਗਏ ਅਤੇ ਕਵਾਲੀਆਂ ਦਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਕਵਾਲ ਪ੍ਰਵੇਜ਼ ਖ਼ਾਨ ਅਤੇ ਸਲਾਮਤ ਅਲੀ ਅਲੀ ਹਾਜ਼ਰੀ ਭਰੀ ਮੇਲੇ ਦੇ ਦੂਸਰੇ ਦਿਨ ਸਟੇਜ ਦੀ ਸ਼ੁਰੂਆਤ ਦਰਬਾਰੀ ਗਾਇਕ ਹਰਮੇਸ਼ ਰਸੀਲਾ, ਜੋਤੀ ਸਭਰਵਾਲ, ਤੋਂ ਬਾਅਦ ਪੰਜਾਬੀ ਗਾਇਕ ਸੁਖਵਿੰਦਰ ਪੰਛੀ , ਨੇ ਆਪਣੇ ਗੀਤ ਹੁਣ ਤੇਨੂੰ ਚੰਗਾ ਨੀਂ ਲਗਦਾ ਮੈਂ, ਪੁੱਤ ਤੇਰੇ ਦੀਆ ਗੁੱਡੀਆ ਚੜੀਆਂ ਤੇਰੇ ਕਰਕੇ ਆ , ਕੀ ਦੱਮ ਦਾ ਭਰੋਸਾ ਯਾਰ ਦਮ ਆਵੇ ਨਾ ਆਵੇ ਰਾਹੀਂ ਵਾਹ ਵਾਹ ਖੱਟੀ , ਅਖੀਰ ਵਿੱਚ ਪੰਜਾਬ ਦੀ ਅਵਾਜ਼ ਮਾਸ਼ਾ ਅਲੀ ਨੇ ਧਾਰਮਿਕ ਅਤੇ ਪੰਜਾਬੀ ਗੀਤਾਂ ਰਾਹੀਂ ਹਾਜ਼ਰੀ ਭਰੀ। ਮੇਲੇ ਦੌਰਾਂਨ ਮੌਨਸੂਨ ਨੂੰ ਮੁੱਖ ਰੱਖਦਿਆਂ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ, ਐਨ ,ਆਰ, ਆਈ ਵੀਰ , ਸੰਘਾਂ ਕਲੱਬ ਅਤੇ ਗ੍ਰੀਨ ਐਂਡ ਕਲੀਨ ਕਲੱਬ ਵੱਲੋਂ ਬੂਟਿਆਂ ਦਾ ਲੰਗਰ ਲਗਾਇਆ ਗਿਆ ।ਇਸ ਮੌਕੇ ਵੱਖ ਵੱਖ ਧਾਰਮਿਕ ਡੇਰਿਆਂ ਤੋਂ ਆਏ ਮਹਾਂਪੁਰਖਾ ਨੇ ਹਾਜ਼ਰੀ ਭਰੀ ਇਸ ਮੌਕੇ ਮੁੱਖ ਸੇਵਾਦਾਰ ਗੁਰਸ਼ਰਨ ਰਾਏ ਨੇ ਕਿਹਾ ਕਿ ਇਸ ਦਰਬਾਰ ਤੇ ਹਰ ਸੱਚੇ ਦਿਲ ਨਾਲ ਮੰਗੀ ਫਰਿਆਦ ਪੂਰੀ ਹੁੰਦੀ ਹੈ। ਸਟੇਜ ਦੀ ਭੂਮਿਕਾ ਮੱਖਣ ਸ਼ੇਰਪੁਰੀ, ਇੰਦਾਂ ਘਈ ਨੇ ਬਾਖੁਬੀ ਨਿਭਾਈ । ਇਹ ਦੋ ਰੋਜ਼ਾ ਮੇਲਾ ਪ੍ਰਬੰਧਕ ਕਮੇਟੀ, ਐਨ ਆਰ ਆਈਜ਼ ਵੀਰਾਂ, ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ ਦੇ ਸਹਿਯੋਗ ਨਾਲ ਧੂਮਧਾਮ ਨਾਲ ਮਨਾਇਆ।



