(ਸਮਾਜ ਵੀਕਲੀ) ਟੁੱਟੇ ਦਿਲਾਂ ਵਾਲਿਆਂ ਦੀਆਂ ਜੈਕਟਾਂ ਤੇ ਲਿਖਿਆ ਦਿਲਸ਼ੇਰ ਹੁੰਦਾ। ਗਿੱਦੜ-ਭਬਕੀਆਂ ਮਾਰਨ ਵਾਲਿਆਂ ਦਾ ਨਾਮ ਸ਼ੇਰ ਹੁੰਦਾ। ਦਿਲਦਾਰ ਬੰਦੇ ਕਦੇ ਸੇ਼ਖੀ ਨ੍ਹੀਂ ਮਾਰਦੇ, ਹਿਰਦਾ ਉਹਨਾਂ ਦਾ ਦਲੇਰ ਹੁੰਦਾ। ਦਾਰੇ ਪਹਿਲਵਾਨ ਨੂੰ ਨਾ ਜਿੱਤ ਸਕਿਆ ਕੋਈ ਭਾਵੇਂ ਜਿੰਨਾ ਮਰਜ਼ੀ ਘਿਉ ਖਾ ਕੇ ਘੀਸ਼ੇਰ ਹੁੰਦਾ।
ਸਾਂਝਾ ਕਦੇ ਵੀ ਨਹੀਂ ਮਰਦੀਆਂ, ਬੰਦੇ ਦਾ ਵਤੀਰਾ ਤੇ ਹਉਮੈ ਹੀ ਉਸਨੂੰ ਕਤਲ ਕਰਦੀਆਂ।
ਦਾਰੇ ਰੰਧਾਵੇ ਦੇ ਸਮਾਜਿਕ ਰਿਸ਼ਤੇ, ਬਹੁਤ ਹੀ ਮਜਬੂਤ। 2003 ਤੋਂ 2009 ਤੱਕ, ਰਾਜ ਸਭਾ ਦੀ ਨੁਮਾਇੰਦਗੀ ਕਰਕੇ, ਬਣਿਆ ਪਹਿਲਾ ਦੂਤ। ਹਨੂੰਮਾਨ ਤੇ ਰਾਮਾਇਣ ਵਰਗੀਆਂ ਫਿਲਮਾਂ ਚ ਕੰਮ ਕਰਕੇ ਹਰਮਨ ਪਿਆਰਤਾ ਦਾ ਦਿੱਤਾ ਸਬੂਤ।
ਪ੍ਰੋਫੈਸ਼ਨਲ ਕੁਸ਼ਤੀ ਦਾ ਦਾਰਾਸਿੰਘ ਸੀ ਬਾਦਸ਼ਾਹ ,ਜੰਮਪਲ ਧਰਮੂ-ਚੱਕ ਦਾ ਮਾਝੇ ਵਿੱਚ, ਦੀਦਾਰ ਤੋਂ ਬਣਿਆ ਦਾਰਾ ਪਾਸ਼ਾ।
ਗ੍ਰੀਕੋ-ਰੋਮਨ ਕੁਸ਼ਤੀਆਂ ਵਿੱਚ ਭਾਵੇਂ ਕਈ ਵਾਰ ਹਾਰਿਆ। ਦੇਸੀ ਕੁਸ਼ਤੀਆਂ ਦੇ ਵਿੱਚ, ਸਭ ਨੂੰ ਹਰਾ ਕੇ ਲਲਕਾਰਿਆ। ਪਿਤਾ ਸਰੂਪ ਸਿੰਘ ਮਾਤਾ ਬਲਵੰਤ ਕੌਰ ਨੂੰ ਵੀ ਲੋਕਾਂ ਬਹੁਤ ਸਤਿਕਾਰਿਆ।
ਨਵੰਬਰ 1928 ਨੂੰ ਜਨਮੇ ਦਾਰਾ ਸਿੰਘ, 83 ਸਾਲਾਂ ਦੀ ਉਮਰ ਭੋਗੀ। ਚੜ੍ਹਦੀਆਂ ਕਲਾਂ ਵਿੱਚ ਰਹਿਣ ਵਾਲਾ, ਕਦੇ ਨ੍ਹੀਂ ਸੀ ਦਿਖਿਆ ਸੋਗੀ। ਪੁੱਤਰ ਬਿੰਦੂ ਰੰਧਾਵਾ, ਪੋਤਾ ਆਦਿਪੁਰਸ਼ ਰੰਧਾਵਾ, ਉਸੇ ਲੜੀ ਦੇ ਹੀਰੇ। ਐਕਟਿੰਗ ਤੇ ਡਾਇਰੈਕਟਿੰਗ ਦੇ ਗੁਣੀ-ਗਹੀਰੇ।ਫਤਿਹ ਤੇ ਤੱਬੂ ਵੀ, ਪਰਿਵਾਰ ਨਾਲ ਜੁੜੇ ਅਨਮੋਲ ਜ਼ਖੀਰੇ।
ਅਮਰਜੀਤ ਸਿੰਘ ਤੂਰ ਪਿੰਡ ਕੁਲਬੁਰਛਾਂ ਜਿਲਾ ਪਟਿਆਲਾ ਹਾਲ-ਆਬਾਦ # 639/40 ਏ ਚੰਡੀਗੜ੍ਹ। ਫੋਨ ਨੰਬਰ : 9878469639
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj