ਫਿਰੋਜ਼ਪੁਰ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਫੁਰਮਾਨ ਸਿੰਘ ਸੰਧੂ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਕਿਸਾਨਾਂ ਨੂੰ ਭਗਵੰਤ ਮਾਨ ਸਰਕਾਰ ਵਲੋਂ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ |ਝੋਨੇ ਨੂੰ ਲੈ ਕੇ ਪਹਿਲਾਂ ਕੋਈ ਮਜ਼ਬੂਤ ਰਣਨੀਤੀ ਕਿਉਂ ਤਿਆਰ ਨਹੀਂ ਕੀਤੀ ਗਈ |ਆਈ ਬੂਹੇ ਤੇ ਜੰਝ ਵਿਨੋ ਕੁੜੀ ਦੇ ਕੰਨ ਵਾਲੀ ਗੱਲ ਕੀਤੀ ਜਾ ਰਹੀ ਹੈ |ਝੋਨਾ ਕੋਈ ਪਹਿਲੀ ਵਾਰ ਥੋੜ੍ਹਾ ਮੰਡੀਆਂ ਵਿੱਚ ਆਇਆ ਹੈ |ਹੁਣ ਭਗਵੰਤ ਮਾਨ ਦੀ ਸਰਕਾਰ ਜ਼ਿਮਨੀ ਚੋਣਾਂ ਵਿੱਚ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ |ਕਿਸੇ ਵੀ ਮੰਤਰੀ ਨੂੰ ਇਸ ਗੱਲ ਦਾ ਕੋਈ ਫਿਕਰ ਹੀ ਨਹੀਂ ਕਿ ਕਣਕ ਦੀ ਬਿਜਾਈ ਵਾਸਤੇ ਡੀਏਪੀ ਖਾਦ ਪੰਜਾਬ ਵਿੱਚ ਮਜੂਦ ਨਹੀਂ ਹੈ |ਅਜੇ ਤੱਕ ਸੁਸਾਇਟੀਆਂ ਵਿੱਚ ਦਸ ਪ੍ਰਤੀਸ਼ਤ ਵੀ ਖਾਦ ਨਹੀਂ ਪਹੁੰਚੀ |ਕਿਸਾਨ ਕੀ ਕਰਨਗੇ ਅਗਰ ਖਾਦ ਨਾ ਮਿਲੀ ਤਾਂ |ਇਸ ਲਈ ਸਰਕਾਰ ਦੇ ਕੰਨਾਂ ਵਿੱਚ ਗੱਲ ਪਚਾਉਣ ਲਈ ਪੰਜਾਬ ਦੇ ਸਾਰਿਆਂ ਜਿਲ੍ਹਿਆਂ ਦੇ ਡੀਸੀ ਦਫਤਰਾਂ ਅੱਗੇ 29_10_2024 ਨੂੰ ਸੰਯੁਕਤ ਮੋਰਚੇ ਦੀ ਕਾਲ ਤੇ 11 ਤੋਂ 3 ਵਜੇ ਤੱਕ ਧਰਨਾ ਲਾਇਆ ਜਾ ਰਿਹਾ ਹੈ। ਧਰਨਾ ਲਾਉਣਾ ਸਾਡੀ ਮਜ਼ਬੂਰੀ ਬਣ ਗਈ ਹੈ |ਧਰਨਾ ਲਾਉਣਾ ਕੋਈ ਸਾਡਾ ਸ਼ੌਕ ਨਹੀਂ |ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਧਰਨੇ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰਕੇ ਆਪਣਾ ਰੋਸ ਦਰਜ਼ ਕਰਾਉ |ਕੋਈ ਵੀ ਇਹੋ ਜਿਹਾ ਕਿਸਾਨ ਨਹੀਂ ਹੋਵੇਗਾ |ਜਿਸ ਨੂੰ ਡੀ ਏ ਪੀ ਖਾਦ ਦੀ ਜ਼ਰੂਰਤ ਨਾ ਹੋਵੇ |ਕਿਸਾਨ ਭਾਵੇ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ |ਪਰ ਖਾਦ ਦੀ ਲੋੜ ਤਾਂ ਹਰ ਇੱਕ ਕਿਸਾਨ ਨੂੰ ਹੈ |ਝੋਨਾ ਉਹਨਾਂ ਦਾ ਵੀ ਮੰਡੀਆਂ ਵਿੱਚ ਰੁਲ ਰਿਹਾ ਹੋਵੇਂਗਾ |ਆਉ ਸਾਰੇ ਕਿਸਾਨ ਇੱਕ ਮੁੱਠ ਹੋ ਕੇ ਆਪਣੇ ਹੱਕਾਂ ਲਈ ਆਵਾਜ਼ ਉਠਾਈਏ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly