ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ ) ਪੱਤਰਕਾਰੀ ਦੇ ਖੇਤਰ ਵਿੱਚ ਵਧੀਆ ਸੇਵਾਵਾ ਨਿਭਾਉਣ ਵਾਲੇ “ਸੈਲਾਬ” ਮੈਗਜੀਨ ਦੇ ਮੁੱਖ ਸੰਪਾਦਕ ਉਘੇ ਲੇਖਕ ਅਤੇ ਪੱਤਰਕਾਰ ਨਰਿੰਦਰ ਸਿੰਘ ਡਾਨਸੀਵਾਲੀਆ ਦੀ ਯਾਦ ਵਿੱਚ ਉਨ੍ਹਾ ਦੀ ਸਲਾਨਾ ਬਰਸੀ ਮੌਕੇ ਪਰਿਵਾਰ ਵਲੋਂ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਭਰੋਮਜਾਰਾ ਦੇ ਬੱਚਿਆ ਨੂੰ ਸਟੇਸ਼ਨਰੀ ਭੇਂਟ ਕੀਤੀ ।ਸਕੂਲ ਦੇ ਮੁੱਖ ਪ੍ਰਬੰਧਕ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ:ਪੰਜਾਬ ਨੇ ਕਿਹਾ ਕਿ ਡਾਨਸੀਵਾਲੀਆ ਭਾਵੇਂ ਸਾਡੇ ਵਿੱਚ ਨਹੀ ਹਨ ।ਪਰ ਉਹ ਸਾਡੇ ਦਿਲਾਂ ਵਿੱਚ ਹਮੇਸ਼ਾ ਵੱਸਦੇ ਰਹਿਣਗੇ,ਕਿਉਕਿ ਉਹ ਇਕ ਨਿਧੱੜਕ ਅਤੇ ਦੂਰਅੰਦੇਸ਼ੀ ਪੱਤਰਕਾਰ ਸਨ । ਜਿਨ੍ਹਾ ਨੇ ਆਪਣੇ ਜੀਵਨ ਵਿੱਚ ਸਮਾਜ ਸੁਧਾਰਕ ਕਿਤਾਬਾ ਲਿਖ ਕੇ ਭਾਰਤ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ਤੇ ਵੀ ਨਾਮ ਕਮਾਇਆ। ਸਾਡੇ ਵਲੋਂ ਉਨ੍ਹਾ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਉਨ੍ਹਾ ਦੀ ਪੱਤਰਕਾਰੀ ਅਤੇ ਉਨ੍ਹਾ ਦੀ ਸੋਚ ਨੂੰ ਘਰ ਘਰ ਪਹੁਚਾਈਏ ।ਉਪਰੰਤ ਨਰਿੰਦਰ ਸਿੰਘ ਡਾਂਨਸੀਵਾਲੀਏ ਵਲੋਂ ਲਿਖੀਆ ਕਿਤਾਬਾ ਦਾ ਸੈੱਟ ਉਕਤ ਸਕੂਲ ਦੀ ਲਾਈਬ੍ਰੇਰੀ ਲਈ ਭੇਂਟ ਕੀਤਾ।ਇਸ ਮੌਕੇ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ,ਬਾਬਾ ਜਿੰਦਰ ,ਅਮਰਜੀਤ ਕਲਸੀ ਤਲਵੰਡੀ ਜੱਟਾਂ,ਅਵਤਾਰ ਕਲੇਰ ਮੇਹਲੀ,ਬੁੱਧ ਰਾਮ ਜੱਖੂ,ਨਛੱਤਰ ਸਿੰਘ ਬਹਿਰਾਮ, ਜਸਵਿੰਦਰ ਸਿੰਘ ਬਗਵਾਂਈ,ਲੇਖ ਰਾਜ ਕੁਲਥਮ,ਪ੍ਰੇਮ ਜੰਡਿਆਲੀ, ਸੰਤੋਖ ਰਾਮ ਜੱਸੋਮਜਾਰਾ, ਅਮਰਜੀਤ ਸਿੰਘ ਗੰਗੜ ਰੁੜਕੀ ਖਾਸ,ਜਗਤਾਰ ਪਾਲ ਸਲੋਹ,ਮੱਖਣ ਲਾਲ ਭਰੋਮਜਾਰਾ, ਪ੍ਰਿੰਸੀਪਲ ਜੋਬਨਜੀਤ ਕੌਰ,ਸਕੂਲ ਸਟਾਫ ਅਤੇ ਬੱਚੇ ਹਾਜ਼ਰ ਸਨ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly