ਏਕਮ ਪਬਲਿਕ ਸਕੂਲ ਮਹਿਤਪੁਰ ਵਿਖੇ ਡਾਂਸ ਪ੍ਤੀਯੋਗਤਾ ਕਰਵਾਈ ਗਈ :- ਪ੍ਰਿੰਸੀਪਲ ਅਮਨਦੀਪ ਕੌਰ

ਜੇਤੂ ਵਿਦਿਆਰਥੀਆ ਨੂੰ ਸਰਟੀਫਿਕੇਰਟ ਦੇ ਕੇ ਹੌਂਸਲਾ ਅਫਜਾਈ ਕੀਤੀ ਗਈ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਮਹਿਤਪੁਰ ਰਾਜਿੰਦਰ ਸਿੰਘ ਸੋਨੂੰ ਏਕਮ ਪਬਲਿਕ ਸਕੂਲ ਮਹਿਤਪੁਰ ਵਿਖੇ ਪਿ੍ੰਸੀਪਲ ਸ਼੍ਰੀਮਤੀ ਅਮਨਦੀਪ ਕੋਰ ਅਤੇ ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਥਿੰਦ ਦੀ ਦੇਖ ਰੇਖ ਹੇਠ ਇੰਟਰਨੈਸ਼ਨਲ ਡਾਂਸ ਡੇ ਦੇ ਸਬੰਧ ਵਿੱਚ ਤੀਜੀ ਅਤੇ ਚੌਥੀ ਕਲਾਸ ਦੇ ਵਿਦਿਆਰਥੀਆਂ ਦਰਮਿਆਨ ਡਾਂਸ ਕੰਪੀਟੀਸਨ ਕਰਵਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਅਮਨਦੀਪ ਕੌਰ ਨੇ ਦੱਸਿਆ ਕਿ ਇਸ ਪ੍ਰਤੀਯੋਗਤਾ ਵਿੱਚ ਤੀਜੀ ਅਤੇ ਚੌਥੀ ਵਿਚ ਦੇ ਚਾਰ-ਚਾਰ ਸ਼ੈਕਸ਼ਨਾਂ ਵਿੱਚਚ ਕੁੱਲ ਮਿਲਾ ਕੇ 103 ਵਿਦਿਆਰਥੀਆ ਨੇ ਇਸ ਪ੍ਰਤੀਯੋਗਤਾ ਵਿੱਚ ਭਾਗ ਲਿਆ। ਉਹਨਾਂ ਅੱਗੇ ਦੱਸਿਆ ਕਿ ਇਹ ਕੰਪੀਟਿਸ਼ਨ ਕਲਾਸ ਵਾਈਜ ਕਰਵਾਏ ਗਏ।

ਇਸ ਦੌਰਾਨ ਬੱਚਿਆ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ।ਸਕੂਲ ਡਾੲਇਰੈਕਟਰ ਨਿਰਮਲ ਸਿੰਘ ਨੇ ਕਿਹਾ ਪੜ੍ਹਾਈ ਦੇ ਨਾਲ ਨਾਲ ਇਸ ਤਰਾਂ ਦੀਆਂ ਪ੍ਰਤੀਯੋਗਤਾ ਬੱਚਿਆਂ ਦੇ ਸਰਬ-ਪੱਖੀ ਵਿਕਾਸ ਦੇ ਲਈ ਬਹੁਤ ਜ਼ਰੂਰੀ ਹਨ।ਰੰਗ ਬਿਰੰਗੇ ਕੱਪੜਿਆਂ ਵਿੱਚ ਬੱਚੇ ਤਿਆਰ ਹੋਏ ਬਹੁਤ ਸੁੰਦਰ ਲੱਗ ਰਹੇ ਸਨ। ਸਾਰੇ ਵਿਦਿਆਰਥੀਆਂ ਨੇ ਇਸ ਕੰਪੀਟੀਸ਼ਨ ਦਾ ਭਰਪੂਰ ਆਨੰਦ ਮਾਣਿਆ। ਇਸ ਮੌਕੇ ਜੱਜਮੈਂਟ ਦੀ ਭੂਮਿਕਾ ਵਾਈਸ ਪਿ੍ੰਸੀਪਲ ਸਮੀਕਸਾ ਸ਼ਰਮਾ,ਵਾਈਸ ਪ੍ਰਿੰਸੀਪਲ ਦਲਜੀਤ ਕੌਰ ਅਤੇ ਮਾਈਕਲ ਸਰ ਵੱਲੋਂ ਨਿਭਾਈ ਗਈ। ਅਖੀਰ ਵਿੱਚ ਜੇਤੂ ਵਿਦਿਆਰਥੀਆ ਨੂੰ ਸਰਟੀਫਿਕੇਰਟ ਦੇ ਕੇ ਹੌਂਸਲਾ ਅਫਜਾਈ ਕੀਤੀ ਗਈ। ਇਸ ਮੌਕੇ ਸਕੂਲ ਮੈਨੇਜ਼ਮੈਂਟ ਤੋ ਸਰਦਾਰ ਦਲਜੀਤ ਸਿੰਘ,ਬਲਾਕ ਸੁਪਰਵਾਈਜ਼ਰ ਅੰਕਿਤਾ ਮਿਠੜਾ,ਅਤੇ ਸਕੂਲ ਸਟਾਫ ਵਿੱਚੋ ਨਿਧੀ ਸੂਦ,ਨਵਦੀਪ ਕੋਰ, ਅਨੁਰੂਪ ਕੋਰ,ਅਮਿ੍ਤਪਾਲ ਕੋਰ,ਨਿਸੂ ਮਹਾਜਨ, ਦਵਿੰਦਰ ਪ੍ਰੀਤ ਕੌਰ ,ਗੁਰਜੀਤ ਕੌਰ, ਅਮਨਦੀਪ ਕੌਰ ਆਰਤੀ ਤਿਵਾੜੀ, ਅਤੇ ਪਰਵਿੰਦਰ ਸਿੰਘ ਹਾਜ਼ਰ ਸਨ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੀਰ ਮਿਊਜ਼ਿਕ ਕੰਪਨੀ ਵਲੋਂ ਗਾਇਕ ਤੇ ਗੀਤਕਾਰ ਹਰਮਨ ਢਿੱਲੋ ਦੇ ਗੀਤ ‘ਦਬਕਾ’ ਦਾ ਪੋਸਟਰ ਰਿਲੀਜ਼ :- ਗਾਇਕ ਕਿਆਦ ਸਿੰਘ ਮੀਰ ਮਿਊਜ਼ਿਕ ਕੰਪਨੀ ਵਲੋਂ ਗਾਇਕ ਤੇ ਗੀਤਕਾਰ ਹਰਮਨ ਢਿੱਲੋ ਦੇ ਗੀਤ ‘ਦਬਕਾ’ ਦਾ ਪੋਸਟਰ ਰਿਲੀਜ਼ :- ਗਾਇਕ ਕਿਆਦ ਸਿੰਘ
Next article“ਸਫਲਤਾਵਾਂ ਪਿਛੇ ਮਾਵਾਂ ਦਾ ਯੋਗਦਾਨ “