(ਸਮਾਜ ਵੀਕਲੀ)- ਹੁਸ਼ਿਆਰਪੁਰ/ ਹਰਿਆਣਾ (ਕੁਲਦੀਪ ਚੂੰਬਰ)- ਨੌਜਵਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹੋਇਆ ਕਰਦੇ ਹਨ, ਇਨ੍ਹਾਂ ਨੂੰ ਖੇਡਾਂ ਨਾਲ ਜੋੜ ਕੇ ਮਜ਼ਬੂਤ ਬਨਉਣ ਦੀ ਲੋੜ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਚਿਲਡਰਨ ਐਂਡ ਯੂਥ ਫਾਉਂਡੇਸ਼ਨ ਆਫ ਇੰਡੀਆ ਦੇ ਪ੍ਰਧਾਨ ਦਲਵੀਰ ਸਿੰਘ ਬਿੱਲੂ ਨੇ ਪਿੰਡ ਬੱਸੀ ਬਲੋ ਤੇ ਨੌਜਵਾਨਾਂ ਨੂੰ ਖੇਡਾਂ ਦਾ ਸਮਾਨ ਦੇਣ ਉਪਰੰਤ ਆਪਣੇ ਸੰਬੋਧਨ ਦੌਰਾਨ ਕੀਤਾ। ਉਨ੍ਹਾਂ ਕਿਹਾ ਕੀ ਸੰਸਥਾ ਨੇ ਜ਼ਿਲੇ ਵਿਚ 50 ਪਿੰਡਾਂ ਦੇ ਨੌਜਵਾਨਾਂ ਨੂੰ ਖੇਡਾਂ ਲਈ ਗੋਦ ਲਿਆ ਹੋਇਆ ਅਤੇ 2022 ਵਿਚ ਇਨ੍ਹਾਂ ਦੀ ਗਿਣਤੀ 100 ਕਰ ਦਿੱਤੀ ਜਾਵੇਗੀ।
ਇਸ ਮੌਕੇ ਤੇ ਸ਼ਾਮ ਸੈਣੀ, ਸਰਪੰਚ ਸੋਹਣ ਲਾਲ ,ਮਨੀਸ਼ ਸ਼ਰਮਾ, ਜੈਦੇਵ,ਦਿਨੇਸ਼ ਕੁਮਾਰ, ਜਸ਼ਨ, ਸੌਰਵ ਕੁਮਾਰ, ਮਨੀ ਰਾਮ, ਨਰਿੰਦਰ ,ਚੇਤਨ ,ਪੰਕਜ , ਗੋਪੀ ਚੰਦ ,ਅਨਮੋਲ , ਜਸਮੀਤ ਰਾਏ, ਰਾਹੁਲ ਸਮੇਤ ਭਾਰੀ ਗਿਣਤੀ ਵਿਚ ਮੌਜੂਦ ਸਨ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly