ਚੰਡੀਗੜ੍ਹ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਸਾਰੇ ਜਾਣਦੇ ਹਨ ਕਿ ਸਾਡੇ ਪੰਜਾਬ ਵਿੱਚ ਗੀਤਾਂ ਵਿੱਚ ਕੀ ਪਰੋਸਿਆ ਜਾ ਰਿਹਾ ਹੈ ਸਾਨੂੰ ਕੋਈ ਪਰਵਾਹ ਨਹੀਂ ਪਰ ਪਰ ਸਦਕੇ ਜਾਈਏ ਹਿੰਮਤ ਹੈ ਪੰਡਿਤ ਧਰੇਨਵਰ ਰਾਓ ਦੀ ਜੋ ਕਰਨਾਟਕਾ ਤੋਂ ਆ ਕੇ ਸਾਡੀ ਗਾਇਕੀ ਨੂੰ ਸੁਧਾਰਨ ਲਈ ਹਰ ਤਰ੍ਹਾਂ ਦਾ ਕਾਨੂੰਨੀ ਰਸਤਾ ਅਪਣਾ ਰਹੇ ਹਨ। ਉਨਾਂ ਦਾ ਅਗਲਾ ਢੁਕਵਾਂ ਕਦਮ ਹੈਦਰਾਬਾਦ ਵਿੱਚ, 15 ਨਵੰਬਰ 2024 ਨੂੰ ਲਾਈਵ ਸ਼ੋਅ ਦੌਰਾਨ ਜ਼ਿਲ੍ਹਾ ਭਲਾਈ ਅਫ਼ਸਰ, ਤੇਲੰਗਾਨਾ ਵੱਲੋਂ ਦਲਜੀਤ ਦੁਸਾਂਝ ਨੂੰ ਪਟਿਆਲਾ ਪੈੱਗ, ਕੇਸ ਅਤੇ ਪੰਚਤਰਾ ਠੇਕੇ ਵਰਗੇ ਗੀਤ ਨਾ ਗਾਉਣ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਪੰਡਿਤਰਾਓ ਧਰੇਨਵਰ ਦੀ ਸ਼ਿਕਾਇਤ ਦੇ ਆਧਾਰ ‘ਤੇ ਨੋਟਿਸ ਜਾਰੀ ਕੀਤਾ ਗਿਆ ਹੈ। ਨੋਟਿਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਬੱਚਿਆਂ ਨੂੰ ਸਟੇਜ ‘ਤੇ ਨਾ ਵਰਤੋ ਕਿਉਂਕਿ ਲਾਈਵ ਸ਼ੋਅ ਦੌਰਾਨ 122 ਡੀਬੀ ਤੋਂ ਵੱਧ ਸ਼ੋਰ ਹੁੰਦਾ ਹੈ ਜੋ ਬੱਚਿਆਂ ਲਈ ਨੁਕਸਾਨਦੇਹ ਹੈ। ਪੰਡਿਤਰਾਓ ਧਰੇਨਵਰ, ਸਹਾਇਕ ਪ੍ਰੋਫੈਸਰ, ਪੀ.ਪੀ.ਜੀ.ਸੀ.-46 ਨੇ ਕਿਹਾ ਹੈ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਲਾਈਵ ਸ਼ੋਅ ਦੌਰਾਨ ਸ਼ਰਾਬ, ਨਸ਼ੇ ਅਤੇ ਗੰਨ ਕਲਚਰ ਨੂੰ ਪ੍ਰਫੁੱਲਤ ਕਰਨ ਵਾਲੇ ਗੀਤ ਨਾ ਗਾਉਣ ਲਈ ਪਹਿਲਾਂ ਹੀ ਨਿਰਦੇਸ਼ ਜਾਰੀ ਕੀਤੇ ਹੋਏ ਹਨ, ਇਸ ਤੋਂ ਬਾਅਦ ਵੀ ਜੇਕਰ ਦਲਜੀਤ ਦੁਸਾਂਝ ਅਜਿਹੇ ਗੀਤਾਂ ਨੂੰ ਅੱਗੇ ਵਧਾਉਂਦੇ ਹਨ ਤਾਂ ਮੈਂ ਮਾਣਯੋਗ ਹਾਈ ਕੋਰਟ ਕੋਲ ਪਹੁੰਚ ਕਰਾਂਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly