ਦਲਿਤ ਵਿਦਿਆਰਥੀਆਂ ਨੇ ਕਾਲਜ ਦੇ ਮੁੱਖ ਗੇਟ ਅੱਗੇ ਦਿੱਤਾ ਧਰਨਾ, ਮਸਲਾ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਨੂੰ ਲਾਗੂ ਕਰਵਾਉਣ ਦਾ

ਦਲਿਤ ਵਿਦਿਆਰਥੀਆਂ ਨੇ ਕਾਲਜ ਦੇ ਮੁੱਖ ਗੇਟ ਅੱਗੇ ਦਿੱਤਾ ਧਰਨਾ

ਬਲਾਚੌਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਅੱਜ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਬਾਬਾ ਬਲਰਾਜ ਯੂਨੀਵਰਸਿਟੀ ਕੌਂਨਸਟੀਟਿਊਟ ਕਾਲਜ ਬਲਾਚੌਰ ਦੇ ਮੁੱਖ ਗੇਟ ਅੱਗੇ ਦਲਿਤ ਵਿਦਿਆਰਥੀਆਂ ਨੇ ਧਰਨਾ ਦਿੱਤਾ। ਜਿਕਰਯੋਗ ਹੈ, ਕਿ ਪਿਛਲੇ ਕਈ ਦਿਨਾਂ ਤੋਂ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਦੇ ਕੌਂਸਟੀਟਿਊਟ ਕਾਲਜਾਂ ਦੇ ਵਿੱਚ ਵਿਦਿਆਰਥੀ ਰੋਸ ਪ੍ਰਦਰਸ਼ਨ ਕਰ ਰਹੇ ਸਨ,ਜਿਸ ਦੇ ਸਿੱਟੇ ਵਜੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਮੁੜ ਦੁਬਾਰਾ ਪੋਸਟ ਮੈਟਰਿਕ ਲਾਗੂ ਕਰਨ ਦੀ ਮੰਗ ਮੰਨ ਲਈ ਹੈ, ਪਰ ਜਿਲੇ ਦੀ ਤਹਿਸੀਲ ਬਲਾਚੌਰ ਦੇ ਕਾਲਜ ਨੇ ਯੂਨੀਵਰਸਿਟੀ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਨੂੰ ਲਾਗੂ ਨਹੀਂ ਕੀਤਾ,ਜਿਸ ਦੇ ਰੋਸ ਵਜੋਂ ਧਰਨਾ ਦਿੱਤਾ ਗਿਆ। ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਬਲਜੀਤ ਧਰਮਕੋਟ,ਜਿਲਾ ਆਗੂ ਰਾਜੂ ਬਰਨਾਲਾ, ਗੁਰ ਸਿਮਰਨਜੀਤ ਸਿੰਘ ਅਤੇ ਕਾਲਜ ਦੇ ਵਿਦਿਆਰਥੀ ਆਗੂ ਮਨਪ੍ਰੀਤ ਕੌਰ ਨੇ ਕਿਹਾ ਕਿ ਧਰਨਾ ਦੇਣ ਉਪਰੰਤ ਕਾਲਜ ਪ੍ਰਸ਼ਾਸਨ ਵੱਲੋਂ ਇਹ ਭਰੋਸਾ ਦਵਾਇਆ ਗਿਆ ਕਿ 26 ਜੁਲਾਈ ਤੱਕ ਕੋਈ ਵੀ ਐਸ.ਸੀ/ਐਸਟੀ ਵਿਦਿਆਰਥੀ ਬਿਨਾਂ ਫੀਸ ਅਤੇ ਬਿਨਾਂ ਜੁਰਮਾਨੇ ਤਹਿਤ ਕਾਲਜ ਦੇ ਵਿੱਚ ਦਾਖਲਾ ਲੈ ਸਕਦਾ ਹੈ ਅਤੇ ਜੇਕਰ ਇਸ ਤਰੀਕ ਦੇ ਵਿੱਚ ਵਾਧਾ ਕੀਤਾ ਗਿਆ ਤਾਂ ਇਸ ਨੂੰ ਵੀ ਲਾਗੂ ਕੀਤਾ ਜਾਵੇਗਾ, ਕਾਲਜ ਵੱਲੋਂ ਭਰਾਈਆਂ ਗਈਆਂ ਨਜਾਇਜ਼ ਫੀਸਾਂ ਵੀ ਵਾਪਸ ਕੀਤੀਆਂ ਜਾਣਗੀਆਂ ਅਤੇ ਪੰਜਾਬ ਯੂਨੀਵਰਸਿਟੀ ਵਲੋਂ ਆਈਆਂ ਹਦਾਇਤਾਂ ਬਾਰੇ ਵਿਦਿਆਰਥੀਆਂ ਨੂੰ ਸਮੇਂ-ਸਮੇਂ ਸਿਰ ਸੂਚਿਤ ਕੀਤਾ ਜਾਵੇਗਾ। ਇਸ ਮੌਕੇ ਬੀਐਸਪੀ ਪਾਰਟੀ ਤੇ ਆਗੂ ਐਮ.ਸੀ ਅਮਰਜੀਤ ਸਿੰਘ, ਰਾਮ ਜੀ ਲਾਲ, ਬਖਸ਼ੀ ਰਾਮ, ਪ੍ਰੇਮ ਚੰਦ ਸਤਨਾਮ ਸਿੰਘ, ਵਿਜੇ ਕੁਮਾਰ, ਬਨਾਰਸੀ ਦਾਸ, ਕਾਂਗਰਸ ਪਾਰਟੀ ਦੇ ਇਲਾਕਾ ਪ੍ਰਧਾਨ ਅਜੇ ਸਿੰਘ ਮੰਗੂਪੁਰ, ਸਰਪੰਚ ਮਲਕੀਤ ਸਿੰਘ ਪਿੰਡ ਧੌਲਾ ਆਦਿ ਨੇ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਕਿ ਜੇਕਰ ਕਾਲਜ ਪ੍ਰਸ਼ਾਸਨ ਨੇ ਆਪਣਾ ਵਾਅਦਾ ਲਾਗੂ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੇ ਸੰਘਰਸ਼ ਦੀ ਹਮਾਇਤ ਕੀਤੀ ਜਾਵੇਗੀ। ਇਸ ਮੌਕੇ ਤਹਿਸੀਲ ਬਲਾਚੌਰ ਦੇ ਬੀਡੀਪੀਓ ਦੀ ਹਾਜ਼ਰੀ ਦੇ ਵਿੱਚ ਕਾਲਜ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਤੋਂ ਇਲਾਵਾ ਕਾਲਜ ਦੇ ਵਿਦਿਆਰਥੀ ਮੁਸਕਾਨ, ਤਰਿਸ਼ਾ ਰਜਨੀ, ਅੰਜੂ ਬਾਲਾ, ਰੀਆ, ਮੁਸਕਾਨ ਮੂਮ, ਸ਼ਾਈਨਾ ਮੂਮ, ਲਵਲੀ, ਦੀਪ ਸੋਨਿਕਾ, ਆਂਚਲ ਸਮੇਤ ਆਈਟੀਆਈ ਨਵਾਂਸ਼ਹਿਰ ਦੇ ਪ੍ਰਧਾਨ ਅਸ਼ਵਨੀ ਕੁਮਾਰ, ਸੌਰਵ ਕੁਮਾਰ, ਗੁਰਪ੍ਰੀਤ ਸਿੰਘ, ਦਇਆ ਰਾਮ, ਵਿੱਕੀ, ਹਰਪ੍ਰੀਤ ਸਿੰਘ, ਸ਼ੈਂਟੀ, ਵਿਕਾਸ ਆਦਿ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous article“ਆਪਣੇ ਮਜ਼ਬੂਤ ​​ਬਹਾਨੇ ਨਾਲੋਂ ਮਜ਼ਬੂਤ ​​ਬਣੋ।” – ਚਮਨ ਸਿੰਘ
Next articleਰੈਡ ਰਿਬਨ ਕਲੱਬ ਵਲੋਂ ‘‘ਨਸ਼ਾ ਵਿਰੋਧੀ ਜਾਗਰੂਕਤਾ ਅਭਿਆਨ” ਪਿੰਡ ਮਰਨਾਈਆ ਵਿਖੇ ਚਲਾਇਆ ਗਿਆ