ਐਡਵੋਕੇਟ ਬਲਵਿੰਦਰ ਕੁਮਾਰ ਜੀ ਨੇ ਵਿਸ਼ਵਾਸ ਦਿਵਾਇਆ ਕਿ ਗੱਡੀਆਂ ਦਾ ਇਕੱਠ ਲੈਕੇ ਪੁੱਜਾਗੇ ਰੈਲੀ ਵਿੱਚ ਫਗਵਾੜਾ
ਜਲੰਧਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਲਗਭਗ ਪਿਛਲੇ 75 ਸਾਲਾਂ ਤੋਂ ਕਾਂਗਰਸ ਪਾਰਟੀ, ਅਕਾਲੀ ਦਲ ਪਾਰਟੀ, ਭਾਜਪਾ ਪਾਰਟੀ ਅਤੇ ਮੌਜੂਦਾ ਰਾਜ ਕਰਨ ਵਾਲੀ ਪਾਰਟੀ ਆਪ ਨੇ ਪੰਜਾਬ ਨੂੰ ਬਰਬਾਦ ਕੀਤਾ ਹੈ ਦੇਸ਼ ਦੀ ਜਵਾਨੀ ਨਸ਼ਿਆਂ ਵਿੱਚ ਲਾਕੇ ਮਾਵਾਂ ਭੈਣਾਂ ਤੋਂ ਅਤੇ ਧੀਆਂ ਤੋਂ ਕਿਸੇ ਦਾ ਪੁੱਤਰ, ਕਿਸੇ ਦਾ ਭਰਾ, ਕਿਸੇ ਦਾ ਬਾਪ ਨਸ਼ਿਆਂ ਵਿੱਚ ਪਾਕੇ ਉਨ੍ਹਾਂ ਦੀ ਲੁੱਟ ਕੀਤੀ ਹੈ। ਕਿਸੇ ਨੂੰ ਵੀ ਪੜਾਈ,ਦੁਵਾਈ ਅਤੇ ਰੋਜ਼ਗਾਰ ਨਹੀਂ ਦਿੱਤਾ ਇਨ੍ਹਾਂ ਸਰਕਾਰਾਂ ਨੇ ਉੱਲਟਾ ਕਿਸਾਨਾਂ ਦੀ ਅਤੇ ਮਜ਼ਦੂਰਾਂ ਦੀ ਲੁੱਟ ਖਸੁੱਟ ਕੀਤੀ ਹੈ, ਲੋਕਾਂ ਨੂੰ ਧੋਖੇ ਵਿੱਚ ਰੱਖਿਆ ਇਨ੍ਹਾਂ ਸਰਕਾਰਾਂ ਨੇ ਆਪਣੇ ਫੈਅਦੇ ਲਈ ਇਨ੍ਹਾਂ ਨੇ 16 ਸਾਲ ਤੋਂ ਦਲਿਤਾਂ ਦੇ ਬੱਚਿਆਂ ਨਾਲ਼ ਵੀ ਧੋਖਾ ਕੀਤਾ ਹੈ ਇੱਕ ਕਾਨੂੰਨ ਬਣਿਆ ਹੋਇਆ ਹੈ ਕਿ 25% ਪ੍ਰਾਈਵੇਟ ਸਕੂਲਾਂ ਵਿੱਚ ਦਾਖਲਾ ਲੈ ਸਕਦੇ ਹਨ ਗਰੀਬਾਂ ਦੇ ਬੱਚੇ ਉਹ ਵੀ ਬਿਲਕੁਲ ਮੁਫਤ ਫ੍ਰੀ ਪਰ ਇਨ੍ਹਾਂ ਮੰਨੂਵਾਦੀ ਸਰਕਾਰਾਂ ਨੇ ਉਹ ਕਾਨੂੰਨ ਲਾਗੂ ਹੀ ਨਹੀਂ ਕੀਤਾ ਪਰ ਅਸੀਂ ਇਸ ਕਾਨੂੰਨ ਨੂੰ ਲਾਗੂ ਕਰਾਂਗੇ ਅਤੇ ਗਰੀਬ ਦਲਿਤਾਂ ਦੇ ਬੱਚੇ ਵੀ ਪ੍ਰਾਈਵੇਟ ਸਕੂਲਾਂ ਵਿੱਚ ਦਾਖਲਾ ਲੈਣਗੇ ਅਤੇ ਬਿਲਕੁਲ ਫਰੀ ਪੜਾਈ ਕਰਨਗੇ। ਇਸ ਲਈ ਮੈਂ ਇਸ ਮੌਕੇ ਤੇ ਆਪਣੀ ਮਾਵਾਂ, ਭੈਣਾਂ, ਧੀਆਂ, ਨੂੰ ਅਪੀਲ ਕਰਦਾ ਹਾਂ ਕਿ 15 ਮਾਰਚ ਨੂੰ ਫਗਵਾੜਾ ਵਿਖੇ ਪੰਜਾਬ ਸੰਭਾਲੋ ਰੈਲੀ ਵਿੱਚ ਸ਼ਾਮਲ ਹੋਕੇ ਸਾਹਿਬ ਕਾਸ਼ੀ ਰਾਮ ਜੀ ਸੱਚੀ ਸ਼ਰਧਾਂਜਲੀ ਭੇਟ ਕਰੋਂ ਅਤੇ ਸੰਕਲਪ ਕਰੋਂ ਕਿ ਇਨ੍ਹਾਂ ਸਰਕਾਰਾਂ ਨੂੰ ਬਦਲ ਕੇ ਬਸਪਾ ਦੀ ਸਰਕਾਰ ਬਣਾਉਣਗੇ । ਮੈਂ ਇਸ ਮੌਕੇ ਤੇ ਸਭ ਭਰਾਵਾਂ ਪੱਤਰਕਾਰਾਂ, ਲੇਖਕਾ ,ਯੂ ਟਿਊਬ ਵਾਲੇ ਵੀਰਾਂ, ਦੁਕਾਨਦਾਰਾਂ, ਚੈਨਲਾਂ ਵਾਲੇ ਵੀਰਾਂ ਭੈਣਾ, ਮਜ਼ਦੂਰਾਂ ਕਿਸਾਨਾਂ ਅਤੇ ਮੱਧ ਵਰਗ ਦੇ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਇਸ ਵਾਰ ਬਸਪਾ ਨੂੰ ਮੌਕਾ ਦਿਓ ਅਤੇ ਪੰਜਾਬ ਸੰਭਾਲੋ ਰੈਲੀ ਵਿੱਚ ਆਓ ਅਤੇ ਬਸਪਾ ਨੂੰ ਮੌਕਾ ਦੇਕੇ ਦੇਖੋ। ਤੁਹਾਨੂੰ ਕਹਿਣ ਦੀ ਲੋੜ ਨਹੀਂ ਪਏਗੀ ਕਿਉਂਕਿ ਯੂ ਪੀ ਵਿੱਚ ਭੇਣ ਮਾਇਆਵਤੀ ਜੀ ਦਾ ਰਾਜ ਤੁਸੀਂ ਦੇਖਿਆ ਹੈ ਉਹ ਵੀ ਕਹਿਣ ਵਿੱਚ ਵਿਸ਼ਵਾਸ ਨਹੀਂ ਰੱਖਦੀ ਸੀ ਕੰਮ ਕਰਨ ਵਿੱਚ ਵਿਸ਼ਵਾਸ ਰੱਖਦੀ ਸੀ। ਇਸ ਮੌਕੇ ਐਡਵੋਕੇਟ ਬਲਵਿੰਦਰ ਕੁਮਾਰ ਜਨਰਲ ਸਕੱਤਰ ਬਸਪਾ ਪੰਜਾਬ, ਨਵੇਂ ਬਣੇ ਕੌਂਸਲਰ ਦਵਿੰਦਰ ਕੌੜਾ, ਯਾਦਵ ਬਸਪਾ ਆਗੂ ਅਤੇ ਹੋਰ ਵਰਕਰ ਅਤੇ ਸਮਰਥਕ ਬੀਬੀਆ ਭੈਣਾਂ ਵੱਡੀ ਗਿਣਤੀ ਵਿੱਚ ਆਬਾਦਪੁਰਾ ਵਿਖੇ ਪਹੁੰਚ ਹੋਏ ਸਨ।
https://play.google.com/store/apps/details?id=in.yourhost.samaj