ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਆਮ ਆਦਮੀ ਪਾਰਟੀ ਕਪੂਰਥਲਾ ਵੱਲੋਂ ਵਾਰਡ ਨੰਬਰ 30 ਤੋਂ ਮਿਉਂਸਪਲ ਕੌਂਸਲਰ ਦੀ ਚੋਣ ਲੜ ਚੁੱਕੇ “ਆਪ” ਆਗੂ ਸ਼ਾਇਰ ਕੰਵਰ ਇਕਬਾਲ ਸਿੰਘ ਜ਼ਿਲ੍ਹਾ ਪ੍ਰਧਾਨ ਵਪਾਰ ਮੰਡਲ ਕਪੂਰਥਲਾ ਵੱਲੋਂ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਕਪੂਰਥਲਾ ਸ੍ਰ.ਦਵਿੰਦਰ ਸਿੰਘ ਦੇ ਸਹਿਯੋਗ ਨਾਲ ਵਾਰਡ ਨੰਬਰ 30 ਅਧੀਨ ਆਉਂਦੇ ਮਾਰਕਫੈਡ ਚੌਂਕ ਪ੍ਰੀਤ ਨਗਰ ਵਿਖੇ ਹਰ ਘਰ ਵਿੱਚ ਰੋਜ਼ਾਨਾ ਵਰਤਿਆ ਜਾਂਦਾ ਤਾਜ਼ਾ ਦੁੱਧ ਚੈਕ ਕਰਨ ਦਾ ਇਕ ਕੈਂਪ ਲਗਾਇਆ ਗਿਆ !
ਡੇਅਰੀ ਵਿਕਾਸ ਵਿਭਾਗ ਕਪੂਰਥਲਾ ਦੇ ਅਧਿਕਾਰੀ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਆਏ ਹੋਰ ਅਧਿਕਾਰੀਆਂ ਸਮੇਤ ਪਾਰਟੀ ਦੇ ਸੀਨੀਅਰ ਆਗੂ ਡਾ.ਬਲਦੇਵ ਸਿੰਘ, ਸ਼ਕਤੀ ਸਰੂਪ ਅਗਨੀਹੋਤਰੀ,ਯਸ਼ਪਾਲ ਆਜ਼ਾਦ, ਰਾਜਵਿੰਦਰ ਸਿੰਘ ਧੰਨਾ, ਕੁਲਵੰਤ ਸਿੰਘ ਔਜਲਾ, ਗੌਰਵ ਕੰਡਾ, ਹਰਵਿੰਦਰ ਸੁੱਖ, ਜਗਦੇਵ ਥਾਪਰ, ਜਸਪਾਲ ਸਿੰਘ ਇਤਿਆਦਿ ਇਸ ਕੈਂਪ ਵਿੱਚ ਸ਼ਾਮਿਲ ਹੋਏ!
ਇਲਾਕਾ ਵਾਸੀਆਂ ਵਿੱਚੋਂ ਪਰਵਾਸੀ ਭਾਰਤੀ ਸ੍ਰ.ਜਗੀਰ ਸਿੰਘ, ਤੇਜਬੀਰ ਸਿੰਘ ਨੰਨਰਾ, ਮਨਜੀਤ ਸਿੰਘ ਪ੍ਰਦੇਸੀ ਹੈਪੀ ਬੈਕਰੀ ਵਾਲੇ, ਕੰਵਰ ਇਕਬਾਲ ਸਿੰਘ, ਅਵਤਾਰ ਸਿੰਘ ਅਰੋੜਾ, ਜਗਜੀਤ ਸਿੰਘ ਅਰੋੜਾ, ਸ਼ਕਤੀ ਸਰੂਪ ਸ਼ਰਮਾ, ਡਾ ਬਲਦੇਵ ਸਿੰਘ, ਹਰਪ੍ਰੀਤ ਸਿੰਘ ਇਤਿਆਦਿ ਨੇ ਦੋਧੀਆਂ ਕੋਲੋਂ ਲਏ ਦੁੱਧ ਦੇ ਪ੍ਰਮਾਣਿਤ ਮਿਆਰ ਅਧੀਨ ਆਉਂਦੇ ਫੈਟ ਪ੍ਰਤੀਸ਼ਤ, ਐਸ ਐਨ ਐਫ ਪ੍ਰਤੀਸ਼ਤ, ਓਪਰੇ ਪਾਣੀ ਦੀ ਮਾਤਰਾ, ਹਾਨੀਕਾਰਕ ਰਸਾਇਣ ਤੱਤ, ਮਤਲਬ ਕਿ ਨਿੱਤ ਵਰਤੋਂ ਵਿੱਚ ਆ ਰਹੇ ਤਾਜ਼ਾ ਦੁੱਧ ਦੀ ਹਰ ਤਰ੍ਹਾਂ ਦੀ ਮਾਤਰਾ ਉਪਰੋਕਤ ਟੀਮ ਕੋਲੋਂ ਚੈੱਕ ਕਰਵਾਈ !
“ਆਪ” ਆਗੂ ਕੰਵਰ ਇਕਬਾਲ ਸਿੰਘ ਨੇ ਵਿਸ਼ੇਸ਼ ਤੌਰ ਤੇ ਇਹ ਸੁਨੇਹਾ ਦਿੱਤਾ ਹੈ ਕਿ ਜ਼ਿਲ੍ਹਾ ਕਪੂਰਥਲਾ ਦਾ ਕੋਈ ਵੀ ਵਸਨੀਕ ਸਰਕਾਰ ਪਾਸੋਂ ਵੱਖ-ਵੱਖ ਸਕੀਮਾਂ ਤਹਿਤ 25 ਤੋਂ 33 ਫੀਸਦੀ ਸਬਸਿਡੀ ਤੇ ਕਰਜ਼ਾ ਲੈ ਕੇ ਮੱਝਾਂ ਗਾਵਾਂ ਇਤਿਆਦਿ ਦਾ ਤਬੇਲਾ ਖੋਲ ਸਕਦਾ ਹੈ ! ਚਾਹਵਾਨ ਸਿੱਧੇ ਤੌਰ ਤੇ ਡੇਅਰੀ ਵਿਕਾਸ ਵਿਭਾਗ ਦੇ ਦਫ਼ਤਰ ਪਹੁੰਚ ਕਰ ਸਕਦੇ ਹਨ, ਜੇਕਰ “ਆਪ” ਆਗੂ ਦੀ ਮਦਦ ਲੈਣਾਂ ਚਾਹੁਣ ਤਾਂ ਬਿਨਾ ਝਿਜਕ ਜਦੋਂ ਮਰਜ਼ੀ ਉਨ੍ਹਾਂ ਤੋਂ ਮਦਦ ਲੈ ਸਕਦੇ ਹਨ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly