ਰੋਜ਼ਾਨਾ ਪਹਿਰੇਦਾਰ ਅਖਬਾਰ ਦੇ ਬਾਨੀ ਤੇ ਪੰਥਕ ਸ਼ਖਸ਼ੀਅਤ ਜਸਪਾਲ ਸਿੰਘ ਹੇਰਾਂ ਨਹੀਂ ਰਹੇ

ਰੋਜ਼ਾਨਾ ਪਹਿਰੇਦਾਰ ਅਖਬਾਰ ਦੇ ਬਾਨੀ ਤੇ ਪੰਥਕ ਸ਼ਖਸ਼ੀਅਤ ਜਸਪਾਲ ਸਿੰਘ ਹੇਰਾਂ

ਲੁਧਿਆਣਾ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ

ਇਹ ਖਬਰ ਸਭ ਦੇ ਨਾਲ ਬਹੁਤ ਹੀ ਦੁੱਖ ਨਾਲ ਸਾਂਝੀ ਕਰ ਰਹੇ ਹਾਂ ਕਿ ਉੱਘੇ ਪੰਥਕ ਵਿਦਵਾਨ ਤੇ ਪਹਿਰੇਦਾਰ ਅਖਬਾਰ ਦੇ ਸੰਪਾਦਕ ਸ ਜਸਪਾਲ ਸਿੰਘ ਹੇਰਾਂ ਇਸ ਦੁਨੀਆਂ ਉੱਤੇ ਨਹੀਂ ਰਹੇ। ਸੰਪਾਦਕ ਸਾਹਿਬ ਦੀ ਸਿਹਤ ਪਿਛਲੇ ਦੋ ਤਿੰਨ ਮਹੀਨੇ ਤੋਂ ਲਗਾਤਾਰ ਡਾਵਾਂਡੋਲ ਚੱਲ ਰਹੀ ਸੀ। ਮੋਹਾਲੀ ਦੇ ਮੈਕਸ ਹਸਪਤਾਲ ਵਿਚ ਇਲਾਜ ਅਧੀਨ ਭਰਤੀ ਸਨ।
ਦੁਨੀਆਂ ਉਤੋਂ ਤੁਰ ਜਾਣ ਦੀ ਖਬਰ ਨੇ ਪੰਥਕ ਹਲਕਿਆਂ ਖਾਸ਼ ਕਰ ਅਖਬਾਰੀ ਜਗਤ ਦੇ ਵਿਹੜਿਆਂ ਵਿੱਚ ਸੋਗ ਪਾ ਦਿੱਤਾ। ਜਸਪਾਲ ਸਿੰਘ ਹੇਰੂ ਵੱਖ ਵੱਖ ਅਖਬਾਰੀ ਅਦਾਰਿਆਂ ਦੇ ਵਿੱਚ ਮੋਹਰੀ ਹੋ ਕੇ ਤਨਦੇਹੀ ਨਾਲ ਨਿੱਡਰ ਪੱਤਰਕਾਰੀ ਕਰਦੇ ਰਹੇ। ਉਹਨਾਂ ਨੇ ਆਪਣੇ ਹੱਥੀ ਪਹਿਰੇਦਾਰ ਅਖਬਾਰ ਨੂੰ ਸ਼ੁਰੂ ਕੀਤਾ, ਪੰਥਕ ਸੋਚ ਦੇ ਧਾਰਨੀ ਪਹਿਰੇਦਾਰ ਨੇ ਵਧੀਆ ਝੰਡੇ ਗੱਡੇ। ਜਸਪਾਲ ਸਿੰਘ ਹੇਰਾਂ ਦੀਆਂ ਸੰਪਾਦਕੀਆਂ ਬਹੁਤ ਹੀ ਸ਼ਾਨਦਾਰ ਤੇ ਜਾਨਦਾਰ ਹੁੰਦੀਆਂ ਸਨ ਜਿਨਾਂ ਵਿੱਚ ਪੰਜਾਬ ਪੰਥ ਦੀ ਗੱਲ ਵਿਸ਼ੇਸ਼ ਤੌਰ ਉਤੇ ਕੀਤੀ ਜਾਂਦੀ ਸੀ। ਉਨ੍ਹਾਂ ਨੇ ਪੰਥਕ ਕਿਤਾਬਾਂ ਵੀ ਲਿਖੀਆਂ। ਜਸਪਾਲ ਸਿੰਘ ਹੇਰਾਂ ਦੇ ਤੁਰ ਜਾਣ ਉੱਤੇ ਦੇਸ਼ ਵਿਦੇਸ਼ ਵਿੱਚੋਂ ਉਹਨਾਂ ਦੇ ਪ੍ਰਸ਼ੰਸਕਾਂ ਪਾਠਕਾਂ ਪੱਤਰਕਾਰ ਭਾਈਚਾਰਾ ਸੰਪਾਦਕ ਬੁੱਧੀਜੀਵੀ ਵਰਗ ਤੇ ਅਨੇਕਾਂ ਧਾਰਮਿਕ ਜਥੇਬੰਦੀਆਂ ਪੰਥਕ ਜਥੇਬੰਦੀਆਂ ਤੇ ਰਾਜਨੀਤਿਕ ਆਗੂਆਂ ਨੇ ਜਸਪਾਲ ਸਿੰਘ ਹੇਰਾਂ ਦੇ ਤੁਰ ਜਾਣ ਉਤੇ ਦੁੱਖ ਦਾ ਇਜ਼ਹਾਰ ਕੀਤਾ। ਜਸਪਾਲ ਸਿੰਘ ਹੇਰਾਂ ਹੋਰਾਂ ਦਾ ਅੰਤਿਮ ਸੰਸਕਾਰ ਕੱਲ੍ਹ ਨੂੰ ਲੁਧਿਆਣਾ ਵਿੱਚ ਹੋਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਨਿਸ਼ ਹਸਪਤਾਲ ਅੱਪਰਾ ਵਿਖੇ ਲਾਇਨ ਐੱਸ. ਐੱਮ. ਸਿੰਘ ਦਾ ਜਨਮ ਦਿਨ ਖੂਨਦਾਨ ਕੈਂਪ ਲਗਾ ਕੇ ਮਨਾਇਆ
Next articleਬੁੱਧ ਬਾਣ