ਕਪੂਰਥਲਾ , (ਕੌੜਾ)-ਡਿਪਟੀ ਕਮਿਸ਼ਨਰ ਕਪੂਰਥਲਾ
ਸ੍ਰੀ ਮਤੀ ਦੀਪਤੀ ਉੱਪਲ ਤੇ ਸਿਵਲ ਸਰਜਨ ਕਪੂਰਥਲਾ ਡਾਕਟਰ ਗੁਰਿੰਦਰ ਬੀਰ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਡਾਕਟਰ ਮੋਹਨਪ੍ਰੀਤ ਸਿੰਘ ਸੀਨੀਅਰ ਮੈਡੀਕਲ ਅਫਸਰ ਸੀ ਐਚ ਸੀ ਟਿੱਬਾ ਦੇ ਅਗੁਵਾਈ ਹੇਠ ਕੋਵਿਡ ਟੀਕਾਕਰਨ ਦੇ ਰੋਜ਼ਾਨਾ 25 ਕੈਂਪ ਬਲਾਕ ਟਿੱਬਾ ਵਿਖੇ ਲਗਾਏ ਜਾ ਰਹੇ ਹਨ। ਬਲਾਕ ਟਿੱਬਾ ਦੇ ਕੋਵਿਡ ਮੁਹਿੰਮ ਦੇ ਨੋਡਲ ਅਧਿਕਾਰੀ ਏ ਡੀ ਸੀ ਅਨੁਪਮ ਕਲੇਰ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ ਮੋਹਨਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਮੁਹੱਬਲੀਪੁਰ ਅਤੇ ਮੁਕਟ ਰਾਮ ਵਾਲਾ ਵਿਖੇ ਕੋਵਿਡ ਟੀਕੇ ਦੀ ਪਹਿਲੇ ਡੋਜ਼ 100 ਫ਼ੀਸਦੀ ਲੱਗ ਗਈ ਹੈ। ਉਹਨਾਂ ਨੇ ਇਲਾਕ਼ੇ ਦੇ ਸਾਰੇ ਸਰਪੰਚਾ ਅਤੇ ਪਤਵੰਤੇ ਸੱਜਣਾਂ ਨੂੰ ਆਪਣੇ ਏਰੀਆ ਵਿਚ ਕੋਵਿਡ ਟੀਕਾਕਰਨ ਨੂੰ ਕਰਾਉਣ ਵਿਚ ਮਦਦ ਕਰਣ ਲਈ ਪ੍ਰੇਰਿਤ ਕੀਤਾ। ਏਡੀਸੀ ਅਨੁਪਮ ਕਲੇਰ ਦੇ ਸਹਿਯੋਗ ਨਾਲ ਸੀ ਡੀ ਪੀ ਓ, ਬੀ ਡੀ ਪੀ ਓ, ਫੂਡ ਸਪਲਾਈ ਵਿਭਾਗ ਆਦਿ ਵਿਭਾਗਾਂ ਵਲੋਂ ਕੋਵਿਡ ਟੀਕਾਕਰਨ ਵਿੱਚ ਮਦਦ ਮਿਲ ਰਹੀ ਹੈ। ਜਿਸ ਕਾਰਣ ਟੀਕਾਕਰਨ ਦੀ ਫ਼ੀਸਦ ਵਿੱਚ ਕਾਫ਼ੀ ਤੇਜੀ ਨਾਲ ਸੁਧਾਰ ਹੋਇਆ ਹੈ।ਕੋਵਿਡ ਟੀਕਾਕਰਨ ਸਰਕਾਰ ਵੱਲੋਂ ਸਾਰੇ ਸਰਕਾਰੀ ਦਾਇਰੇ ਸੀ ਐਚ ਸੀ, ਪੀ ਐਚ ਸੀ, ਸਬ-ਸੈਂਟਰ ਅਤੇ ਆਊਟਰੀਚ ਕੈਂਪ ਵਿੱਚ ਬਿਲਕੁਲ ਫ੍ਰੀ ਲਗਾਇਆ ਜਾ ਰਿਹਾ ਹੈ। ਜਿਸ ਤੋਂ ਬਾਅਦ ਕੋਵਿਡ ਹੋਣ ਦਾ ਖ਼ਤਰਾ ਬਹੁਤ ਘੱਟ ਜਾਂਦਾ ਹੈ। ਇਸ ਲਈ ਕੋਵਿਡ ਟੀਕਾਕਰਨ ਕਰਾਉਣਾ ਜਰੂਰੀ ਹੈ। ਇਸ ਤੋ ਇਲਾਵਾ ਮੈਡਮ ਖੁਦ ਫੀਲਡ ਵਿੱਚ ਜਾਕੇ ਟੀਮਾਂ ਦੀ ਨਿਗਰਾਨੀ ਕਰਦੇ ਹਨ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly