ਡਾਬਰ ਕੰਪਨੀ ਨੇ  ਜਰਖੜ ਅਕੈਡਮੀ ਦੇ ਖਿਡਾਰੀਆਂ ਨੂੰ ਚੰਗੀ ਸਿਹਤ ਸੰਭਾਲ ਲਈ ਟਿਪਸ ਦਿੱਤੇ 

 50 ਹੋਣਹਾਰ ਖਿਡਾਰੀਆਂ ਦਾ ਕੀਤਾ ਸਨਮਾਨ
ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) ਡਾਬਰ ਕੰਪਨੀ ਨੇ ਜਰਖੜ ਸਟੇਡੀਅਮ ਵਿਖੇ ਜਰਖੜ ਹਾਕੀ ਅਕੈਡਮੀ ਦੇ ਬੱਚਿਆਂ ਨੂੰ ਚੰਗੀ ਅਤੇ ਤੰਦਰੁਸਤ ਸਿਹਤ ਲਈ ਟਿਪਸ ਦਿੰਦੇ ਹੋਇਆਂ ਅਕੈਡਮੀ ਦੇ ਵਿੱਚ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਜਿੱਥੇ ਤਿੰਨ ਖਿਡਾਰੀ ਸੰਜੇ ਸਿੰਘ, ਸੁਖਮਨਜੀਤ ਸਿੰਘ ਅਤੇ ਮਾਨਵਦੀਪ ਸਿੰਘ ਚਾਹਲ ਨੂੰ ਵਿਸ਼ੇਸ਼ ਐਵਾਰਡਾਂ ਨਾਲ ਸਨਮਾਨਿਤ ਕੀਤਾ, ਉਥੇ 50 ਹੋਰ ਹੋਣਹਾਰ ਖਿਡਾਰੀਆਂ ਨੂੰ ਡਾਬਰ ਕੰਪਨੀ ਦੇ ਪ੍ਰਾਡਕਟ ਅਤੇ ਗਲੂਕੋਸ ਦੇ ਪੈਕੇਟ ਨਾਲ ਸਨਮਾਨਿਤ ਕੀਤਾ। ਇਸ ਮੌਕੇ ਡਾਬਰ ਕੰਪਨੀ ਵੱਲੋਂ ਸ੍ਰੀ ਬਿਆਸ ਆਨੰਦ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਆਖਿਆ ਉਹਨਾਂ ਨੂੰ  ਚੰਗੀ ਅਤੇ ਤੰਦਰੁਸਤ ਸਿਹਤ ਲਈ ਜਿੱਥੇ ਵਧੀਆ ਕਸਰਤ ਅਤੇ ਖੇਡਣ ਦੀ ਜ਼ਰੂਰਤ ਹੈ ਉਥੇ ਤੰਦਰੁਸਤ ਸਿਹਤ ਬਰਕਰਾਰ ਰੱਖਣ ਲਈ ਖੇਡ ਤੋਂ ਬਾਅਦ ਵਧੀਆ ਖੁਰਾਕ ਕੀਮਤੀ ਪ੍ਰੋਡਕਟ ਲੈਣ ਦੀ ਵੀ ਲੋੜ ਹੈ। ਇਸ ਮੌਕੇ ਜਰਖੜ ਹਾਕੀ  ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਲਗਨ, ਮਿਹਨਤ, ਸਮਰਪਿਤ ਭਾਵਨਾ ਅਤੇ ਇਮਾਨਦਾਰੀ ਨਾਲ ਖੇਡਣ ਲਈ ਪ੍ਰੇਰਿਤ ਕਰਦਿਆਂ ਆਖਿਆ ਕਿ ਉਹਨਾਂ ਨੂੰ ਕਸਰਤ ਦੇ ਨਾਲ-ਨਾਲ ਆਪਣਾ ਖਾਣ-ਪੀਣ ਅਤੇ ਰਹਿਣ-ਸਹਿਣ ਦਾ ਵੀ ਉਚੇਚਾ ਖਿਆਲ ਰੱਖਣਾ ਚਾਹੀਦਾ ਹੈ। ਉਹਨਾਂ ਆਖਿਆ ਉਹਨਾਂ ਨੂੰ ਕੁਦਰਤੀ ਖੁਰਾਕ ਵੱਲ ਵੱਧ ਤੋਂ ਵੱਧ ਜ਼ੋਰ ਦੇਣਾ ਚਾਹੀਦਾ ਹੈ। ਉਹਨਾਂ ਆਖਿਆ ਕਿ ਬੱਚਿਆਂ ਨੂੰ ਨਸ਼ੇ ਅਤੇ ਹੋਰ ਭੈੜੀਆਂ ਕੁਰਹਿਤਾਂ ਤੋਂ ਬਚ ਕੇ ਖੇਡਾਂ ਨਾਲ ਜੁੜ ਕੇ ਆਪਣੇ ਖਾਣ-ਪੀਣ ਦੀਆਂ ਆਦਤਾਂ ਵਿੱਚ ਸੁਧਾਰ ਕਰਨਾ ਚਾਹੀਦਾ ਹੈ । ਜਿਸ ਨਾਲ ਜਿੱਥੇ ਉਹ ਇੱਕ ਵਧੀਆ ਖਿਡਾਰੀ ਬਣਨਗੇ ਉਥੇ ਚੰਗੇ ਸਮਾਜ ਦੀ ਸਿਰਜਣਾ ਵਿੱਚ ਵੀ ਆਪਣੀ ਅਹਿਮ ਭੂਮਿਕਾ ਨਿਭਾਉਣਗੇ । ਇਸ ਮੌਕੇ ਸ਼੍ਰੀ ਰਜਨੀਸ਼ ਜੀ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ, ਇਸ ਮੌਕੇ ਜਰਖੜ ਹਾਕੀ ਅਕੈਡਮੀ ਦੇ ਸਮੂਹ ਅਹੁਦੇਦਾਰਾਂ ਤੋਂ ਇਲਾਵਾ ਗੁਰਸਤਿੰਦਰ ਸਿੰਘ ਪ੍ਰਗਟ,  ਤਜਿੰਦਰ ਸਿੰਘ ਜਰਖੜ , ਜਸਮੇਲ ਸਿੰਘ ਨੌਕਵਾਲ, ਅਜੀਤ ਸਿੰਘ ਲਾਦੀਆ, ਕੁਲਦੀਪ ਸਿੰਘ ਘਬੱਦੀ, ਦਲਵੀਰ ਸਿੰਘ ਜਰਖੜ, ਸ਼ਿੰਗਾਰਾ ਸਿੰਘ ਜਰਖੜ, ਪਰਮਜੀਤ ਸਿੰਘ ਪੰਮਾ ਗਰੇਵਾਲ, ਗੁਰਤੇਜ ਸਿੰਘ ਮੁੱਕੇਬਾਜ਼ ਕੋਚ, ਅਤੇ ਪ੍ਰਬੰਧਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ । ਇਸ ਮੌਕੇ ਸ੍ਰੀ ਬੇਸਨੰਦ ਬਿਆਸ ਆਨੰਦ ਨੇ ਆਖਿਆ ਕਿ ਡਾਬਰ ਕੰਪਨੀ ਜਰਖੜ ਹਾਕੀ ਅਕੈਡਮੀ ਨੂੰ ਖੇਡਾਂ ਦੇ ਖੇਤਰ ਵਿੱਚ ਹਰ ਪੱਖੋਂ ਸਹਿਯੋਗ ਦੇਣ ਲਈ ਵਚਨਬੱਧ ਰਹੇਗੀ।  ਜਰਖੜ ਸਟੇਡੀਅਮ ਵਿਖੇ ਮਈ ਮਹੀਨੇ  2025 ਵਿੱਚ ਹੋਣ ਵਾਲੇ ਓਲੰਪੀਅਨ ਪਿਰਥੀਪਾਲ ਹਾਕੀ ਫੈਸਟੀਵਲ ਦੇ ਹਰ ਮੈਚ ਵਿੱਚ ਡਾਬਰ ਕੰਪਨੀ ਵੱਲੋਂ “ਹੀਰੋ ਆਫ ਦਾ ਮੈਚ ” ਤੌਰ ਤੇ ਡਾਬਰ ਗਿਫਟ ਦਿੱਤਾ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੁਰਜੀਤ ਸਿੰਘ ਭਗਤ ਪੱਤਰਕਾਰੀ ਦਾ ਵਾਕਿਆ ਹੀ ਇੱਕ ਭਗਤ ਬੰਦਾ ਸੀ।
Next articleਪਿੰਡ ਬੂਲਪੁਰ ਵਿੱਚ ਸੱਜਣ ਸਿੰਘ ਚੀਮਾ ਦੁਆਰਾ ਵਿਕਾਸ ਕਾਰਜਾਂ ਦਾ ਉਦਘਾਟਨ