ਡੀ ਟੀ ਐੱਫ ਦੀ ਬਲਾਕ ਇਕਾਈ ਦੀ ਚੋਣ ਸਰਬਸੰਮਤੀ ਨਾਲ਼ ਸੰਪੰਨ

ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਡੀ.ਟੀ.ਐਫ  ਕਪੂਰਥਲਾ ਦੀ ਇਕਾਈ ਸੁਲਤਾਨਪੁਰ ਲੋਧੀ ਦੀ ਚੋਣ ਸਰਬਸੰਮਤੀ ਨਾਲ ਆਤਮਾ ਸਿੰਘ ਪਾਰਕ ਸੁਲਤਾਨਪੁਰ ਲੋਧੀ ਵਿਖੇ ਕੀਤੀ ਗਈ । ਮੀਟਿੰਗ ਵਿੱਚ ਡੀ ਟੀ ਐਫ ਦੀ ਜਿਲਾ ਕਮੇਟੀ ਵੀ ਹਾਜ਼ਰ ਹੋਈ। ਮੀਟਿੰਗ ਵਿੱਚ ਡੀ ਟੀ ਐਫ ਦੁਆਰਾ ਪਿਛਲੇ ਦੋ ਸਾਲਾਂ ਵਿੱਚ ਮੁਲਾਜ਼ਮ ਮੰਗਾਂ ਸਬੰਧੀ ਕੀਤੇ ਗਏ ਕੰਮਾਂ ਤੇ ਪੂਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਡੀ ਟੀ ਐਫ ਸੁਲਤਾਨਪੁਰ ਲੋਧੀ ਦੀ ਪਿਛਲੀ ਕਮੇਟੀ ਜੋ ਕਿ ਬਲਾਕ ਪ੍ਰਧਾਨ ਸ਼੍ਰੀ ਵੀਨੂ ਸੇਖੜੀ  ਦੀ ਅਗਵਾਈ ਲਈ  ਅਧਿਆਪਕਾਂ  ਵੱਲੋਂ ਪ੍ਰਸ਼ੰਸਾ ਕੀਤੀ ਗਈ ਅਤੇ ਨਵੀਂ ਚੁਣੀ ਗਈ ਕਮੇਟੀ ਨੂੰ ਜਿੰਮੇਵਾਰੀਆਂ ਵੰਡੀਆਂ ਗਈਆਂ।ਇਸ ਦੌਰਾਨ ਸੀਨੀਅਰ ਮੀਤ ਪ੍ਰਧਾਨ  ਜੈਮਲ ਸਿੰਘ ਅਤੇ  ਐੱਸ ਪੀ ਸਿੰਘ ਚੋਣ ਨਿਰੀਖਕ ਦੇ ਤੌਰ ਤੇ ਪਹੁੰਚੇ। ਇਸ ਦੌਰਾਨ ਬਲਾਕ ਪ੍ਰਧਾਨ ਸ਼੍ਰੀ ਗੌਰਵ ਗਿੱਲ,ਜਨਰਲ ਸਕੱਤਰ  ਸੁਖਜਿੰਦਰ ਸਿੰਘ , ਕੈਸ਼ੀਅਰ ਅਰਸ਼ਦੀਪ ਕੌਰ,  ਸੰਦੀਪ ਕੌਰ ਮੀਤ ਪ੍ਰਧਾਨ  ਵੀਨੂ ਸੇਖੜੀ
 ਪ੍ਰੈਸ ਸਕੱਤਰ ਜਗਦੇਵ ਸਿੰਘ ਸਰਵਸੰਮਤੀ ਨਾਲ ਚੁਣੇ ਗਏ। ਨਵੀਂ ਚੁਣੀ ਗਈ ਕਮੇਟੀ ਨੂੰ ਸੰਘਰਸ਼ੀ ਮੁਬਾਰਕਾਂ  ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਅੱਲੂਵਾਲ ਨੇ  ਆਸ ਪ੍ਰਗਟ ਕੀਤੀ ਕਿ ਬਲਾਕ ਦੀ ਇਹ ਕਮੇਟੀ ਮੁਲਾਜ਼ਮ ਹਿਤਾਂ ਲਈ ਬਿਹਤਰੀਨ ਕੰਮ ਕਰੇਗੀ। ਜ਼ਿਲ੍ਹਾ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਅੱਲੂਵਾਲ ,ਸੂਬਾ ਕਮੇਟੀ ਮੈਂਬਰ ਸ੍ਰ ਤਜਿੰਦਰ ਸਿੰਘ, ਸ. ਜੈਮਲ ਸਿੰਘ,ਸ਼੍ਰੀ ਪਵਨ ਜੋਸ਼ੀ,ਸ੍ਰ ਬਲਵਿੰਦਰ ਭੰਡਾਲ, ਸ੍ਰ ਮਲਕੀਤ ਸਿੰਘ,ਸ੍ਰ ਅਵਤਾਰ ਸਿੰਘ ਗਿੱਲ ,ਸ੍ਰ ਕਰਮਜੀਤ ਸਿੰਘ,ਐੱਸ.ਪੀ.ਸਿੰਘ,ਗੌਰਵ ਗਿੱਲ,ਵੀਨੂ ਸੇਖੜੀ ,ਸ਼੍ਰੀ ਗੌਰਵ ਗਿੱਲ, ਹਰਵਿੰਦਰ ਵਿਰਦੀ,ਅਮਰਦੀਪ ਸਿੰਘ,ਹਰਦੀਪ ਸਿੰਘ,ਤੀਕਮ ਚੰਦ, ਸ.ਜਗਦੇਵ ਸਿੰਘ, ਸ ਸੁਖਜਿੰਦਰ ਸਿੰਘ ਮੁਹੰਮਦ ਆਸਿਮ,ਅਰਸ਼ਦੀਪ ਕੌਰ,ਸੰਦੀਪ ਕੌਰ, ਸ਼੍ਰੀ ਮਤੀ ਚੇਤਨਾ ਆਦਿ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਡੀ ਪੀ ਆਈ ਸੈਕੰਡਰੀ ਨਾਲ ਪਰਮੋਸ਼ਨਾ ਨੂੰ ਲੈ ਕੇ ਹੋਈ ਹੰਗਾਮੀ ਮੀਟਿੰਗ
Next articleਘਰੇਲੂ ਸਵੱਛਤਾ ਲਈ ਸਫ਼ਾਈ ਉਤਪਾਦ ਤਿਆਰ ਕਰਨ ਲਈ ਸਿਖਲਾਈ ਕੋਰਸ ਆਯੋਜਿਤ