ਭਲੂਰ (ਸਮਾਜ ਵੀਕਲੀ) ਬੇਅੰਤ ਗਿੱਲ :- ਹਰਮਨ ਪ੍ਰੋਡਕਸ਼ਨ ਦੀ ਪੇਸ਼ਕਸ਼ ਹੇਠ ਮਿਤੀ 1 ਦਸੰਬਰ ਦਿਨ ਐਤਵਾਰ ਨੂੰ ਸ਼ਾਮ 8 ਵਜੇ ਆਉਣ ਵਾਲੇ ਡੀ ਡੀ ਪੰਜਾਬੀ ਦੇ ਪ੍ਰਸਿੱਧ ਪ੍ਰੋਗਰਾਮ ਧਮਕ ਪੰਜਾਬ ਦੀ ਵਿੱਚ ਗਾਇਕ ਤਾਰੀ ਗੋਲੇਵਾਲੀਆ ਅਤੇ ਗਾਇਕਾ ਪ੍ਰੀਤ ਅਰਮਾਨ ਧਮਕ ਪਾਉਣ ਆ ਰਹੇ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਤਾਰੀ ਗੋਲੇਵਾਲੀਆ ਨੇ ਕਿਹਾ ਕਿ ਉਹ ਆਪਣਾ ਗੀਤ ‘ਜਾਗੋ ਵਾਲੀਏ’ ਡੀ ਡੀ ਪੰਜਾਬੀ ਦੇ ਪ੍ਰੋਗਰਾਮ ‘ਧਮਕ ਪੰਜਾਬ ਦੀ’ ਮੰਚ ‘ਤੇ ਪੇਸ਼ ਕਰਕੇ ਪੁਰਾਣੀ ਵਿਰਾਸਤ ਨੂੰ ਸਾਂਭਣ ਦਾ ਯਤਨ ਵੀ ਕਰ ਰਹੇ ਹਨ ਅਤੇ ਆਪਣੇ ਦਿਲ ਦੀਆਂ ਰੀਝਾਂ ਨੂੰ ਵੀ ਪੂਰ ਰਹੇ ਹਨ। ਅੱਜ ਸਾਡੇ ਕਲਾਕਾਰ ਫੋਕੀ ਫੈਂ ਫੂੰ ਵਿਚ ਸਾਡੇ ਅਜਿਹੇ ਪ੍ਰੋਗਰਾਮਾਂ ਤੋਂ ਮੂੰਹ ਮੋੜੀ ਬੈਠੇ ਹਨ। ਉਨ੍ਹਾਂ ਕਿਹਾ ਕਿ ਲੋੜ ਹੈ ਅੱਜ ਇਹਨਾਂ ਪਰਿਵਾਰਕ ਪ੍ਰੋਗਰਾਮਾਂ ਨੂੰ ਸੰਭਾਲਿਆ ਜਾਵੇ। ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਗੀਤ ਨੂੰ ਨਗਿੰਦਰ ਸਿੰਘ (ਢਿੱਲੋਂ ਭਲੂਰ ਵਾਲਾ) ਨੇ ਲਿਖਿਆ ਹੈ ਅਤੇ ਪੇਸ਼ਕਸ਼ ਵਜੋਂ ਅੰਗਰੇਜ਼ ਬਾਜਾਖਾਨਾ ਸ਼ਾਮਿਲ ਹੈ। ਤਾਰੀ ਗੋਲੇਵਾਲੀਆ ਅਤੇ ਬੀਬਾ ਪ੍ਰੀਤ ਅਰਮਾਨ ਨੇ ਦੱਸਿਆ ਕਿ ਉਨ੍ਹਾਂ ਦੇ ਗੀਤ ‘ਜਾਗੋ ਵਾਲੀਏ’ ਨੂੰ ਬਹੁਤ ਸੁਲਾਹਿਆ ਗਿਆ ਅਤੇ ਸਭ ਦੀ ਮੰਗ ‘ਤੇ ਮਿਤੀ 1 ਦਸੰਬਰ 2024 ਦਿਨ ਐਤਵਾਰ ਨੂੰ ਰਾਤ 8 ਵਜੇ ਦੇ ਪ੍ਰੋਗਰਾਮ ਵਿੱਚ ਇਹ ਗੀਤ ਲਿਆਂਦਾ ਗਿਆ ਹੈ। ਇਸ ਗੀਤ ਦੇ ਬੋਲਾਂ ਦੇ ਮਾਲਕ ਨਗਿੰਦਰ ਸਿੰਘ ਭਲੂਰ ਨੇ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਹ ਤਾਰੀ ਗੋਲੇਵਾਲੀਆ ਦੀ ਆਵਾਜ਼ ਵਿਚ ਹੋਰ ਗੀਤ ਵੀ ਜਲਦ ਲੈ ਕੇ ਆਉਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly