ਡ ਕ੍ਰਾਸ ਸਪੈਸ਼ਲ ਸਕੂਲ ਦੇ ਬੱਚਿਆਂ ਨੇ ਰਾਜ ਪੱਧਰੀ ਖੇਡਾਂ ‘ਚ ਮਾਰੀਆਂ ਮੱਲ੍ਹਾਂ 6 ਗੋਲਡ, 4 ਸਿਲਵਰ ਅਤੇ 11 ਬਰੌਨਜ਼ ਮੈਡਲ ਜਿੱਤੇ

ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਬੱਚਿਆਂ ਦਾ ਕੀਤਾ ਸਵਾਗਤ

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਲੁਧਿਆਣਾ ਵਿਖੇ ਹੋਈਆਂ 25 ਵੀਆਂ ਸਪੈਸ਼ਲ ਓਲੰਪਿਕ-2024 ਰਾਜ ਪੱਧਰੀ ਖੇਡਾਂ ਵਿਚ ਸ. ਤਾਰਾ ਸਿੰਘ ਕਾਹਮਾ ਰੈੱਡ ਕ੍ਰਾਸ ਸਪੈਸ਼ਲ ਸਕੂਲ ਨਵਾਂਸ਼ਹਿਰ ਦੇ 14 ਬੱਚਿਆਂ ਨੇ ਵੱਖ-ਵੱਖ ਖੇਡਾਂ ਵਿਚ ਭਾਗ ਲੈਂਦਿਆਂ 6 ਗੋਲਡ, 4 ਸਿਲਵਰ ਅਤੇ 11 ਬਰੌਨਜ਼ ਮੈਡਲ ਜਿੱਤ ਕੇ ਆਪਣੇ ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ। ਅੱਜ ਵਾਪਸ ਪਰਤਣ ‘ਤੇ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ-ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਸ਼ਹੀਦ ਭਗਤ ਸਿੰਘ ਨਗਰ ਰਾਜੇਸ਼ ਧੀਮਾਨ ਨੇ ਇਨ੍ਹਾਂ ਸਪੈਸ਼ਲ ਬੱਚਿਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਬੱਚਿਆਂ ਨੇ ਰਾਜ ਪੱਧਰ ‘ਤੇ ਮੱਲ੍ਹਾਂ ਮਾਰੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਪੈਸ਼ਲ ਬੱਚਿਆਂ ਦੀ ਪੜ੍ਹਾਈ ਅਤੇ ਖੇਡਾਂ ਸਬੰਧੀ ਹਰੇਕ ਜ਼ਰੂਰਤ ਨੂੰ ਪੂਰਾ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਦੇ ਸਕੱਤਰ ਹਰਪਾਲ ਸਿੰਘ, ਪੀ. ਏ ਜਸਬੀਰ ਸਿੰਘ, ਸਕੂਲ ਦੇ ਪ੍ਰਿੰਸੀਪਲ ਲੱਛਮੀ ਦੇਵੀ, ਸੁਰਜੀਤ ਕੌਰ, ਬਲਜੀਤ ਕੌਰ, ਪ੍ਰਿਅੰਕਾ, ਪੂਨਮ ਦੇਵੀ ਅਤੇ ਪਾਵਰ ਲਿਫਟਿੰਗ ਕੋਚ ਸਮੀਰ ਖ਼ਾਨ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਰਿਵਾਰਕ ਉਲਝਣਾਂ ਦਾ ਸਾਰਥਕ ਹੱਲ ਦੱਸਦੀਆਂ ਫ਼ਿਲਮਾਂ ਅਜੋਕੇ ਸਮੇਂ ਦੀ ਮੁੱਖ ਲੋੜ – ਰਾਜੀਵ ਵਰਮਾ
Next articleਸਰਦੀਆਂ ਦੌਰਾਨ ਸਿਹਤ ਸੰਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ