ਡੀ.ਸੀ. ਵੱਲੋਂ ‘ਇੰਡੀਆ ਬੁੱਕ ਆਫ ਰਿਕਾਰਡ’ ਵਿਚ ਨਾਮ ਦਰਜ ਕਰਵਾਉਂਣ ਵਾਲੀ 2 ਸਾਲਾ ਅਇਤਪ੍ਰੀਤ ਕੌਰ ਦੀ ਹੌਂਸਲਾ ਅਫਜਾਈ

ਕੈਪਸ਼ਨ- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ‘ਇੰਡੀਆ ਬੁੱਕ ਆਫ ਰਿਕਾਰਡਜ’ ਵਿਚ ਨਾਮ ਦਰਜ ਕਰਵਾਉਂਣ ਵਾਲੀ ਬੱਚੀ ਅਇਤਪ੍ਰੀਤ ਕੌਰ ਤੇ ਉਸਦੇ ਮਾਪਿਆਂ ਦੀ ਹੌਂਸਲਾ ਅਫਜਾਈ ਕਰਦੇ ਹੋਏ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉਪਲ।
ਸਰਕਾਰੀ ਅਧਿਆਪਕ ਸੁਖਰਾਜ ਕੌਰ ਦੀ ਬੇਟੀ ਹੈ ਆਇਤਪ੍ਰੀਤ ਕੌਰ
ਕਪੂਰਥਲਾ (ਸਮਾਜ ਵੀਕਲੀ)  (ਕੌੜਾ)- ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਨੇ ਅੱਜ ਦੋ ਸਾਲ ਦੀ ਅਇਤਪ੍ਰੀਤ ਕੌਰ ਬੱਚੀ ਦੀ ਹੌਂਸਲਾ ਅਫਜਾਈ ਕੀਤੀ ਜਿਸ ਨੇ ‘ਬੌਧਿਕ ਪੱਧਰ ਮੁਕਾਬਲੇ’ ਵਿੱਚ ਆਪਣਾ ਨਾਮ ‘ਇੰਡੀਆ ਬੁੱਕ ਆਫ ਰਿਕਾਰਡ’ ਵਿਚ ਦਰਜ ਕਰਵਾਇਆ ਹੈ। ਉਸ ਨੇ 2 ਸਾਲ ਤੱਕ ਉਮਰ ਵਰਗ ਦੀ ਸ਼੍ਰੇਣੀ ਵਿਚ ਦੇਸ਼ ਭਰ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਸ ਤਹਿਤ ਬੱਚਿਆਂ ਦੀ ਸਮਝ ਉਨ੍ਹਾਂ ਦੇ ਹਾਵਭਾਵ ਆਦਿ ਬਾਰੇ ਮੁਕਾਬਲੇ ਰਾਹੀਂ ਉਨ੍ਹਾਂ ਦਾ ਬੌਧਿਕ ਪੱਧਰ ਪਰਖਿਆ ਜਾਂਦਾ ਹੈ ਅਤੇ ਉਨ੍ਹਾਂ ਦਾ ਨਾਮ ‘ਇੰਡੀਆ ਬੁੱਕ ਆਫ ਰਿਕਾਰਡ’ ਵਿਚ ਦਰਜ ਕੀਤਾ ਜਾਂਦਾ ਹੈ।
ਅਇਤਪ੍ਰੀਤ ਕੌਰ ਪਿੰਡ ਰੱਤਾ ਨੌ ਆਬਾਦ ਦੇ ਰਹਿਣ ਵਾਲੇ ਬਲਜੀਤ ਸਿੰਘ ਅਤੇ ਸਰਕਾਰੀ ਅਧਿਆਪਕ ਸੁਖਰਾਜ ਕੌਰ ਦੀ ਬੇਟੀ ਹੈ। ਉਨ੍ਹਾਂ ਕਿਹਾ ਕਿ ਅਇਤਪ੍ਰੀਤ ਕੌਰ ਨੇ ਨਾ ਕੇਵਲ ਕਪੂਰਥਲਾ ਦਾ ਸਗੋਂ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਭਵਿੱਖ ਵਿਚ ਵੀ ਉਸ ਕੋਲੋਂ ਵੱਡੀਆਂ ਆਸਾਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਅਇਤਪ੍ਰੀਤ ਕੌਰ ਦੇ ਭਵਿੱਖੀ ਸੁਪਨਿਆਂ ਨੂੰ ਪੂਰਾ ਕਰਨ ਵਿਚ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖ਼ੂਨ ਦੀ ਹੋਲੀ ਖੇਡਣ ਵਾਲਿਓ ਸ਼ਰਮ ਕਰੋ।
Next articleਜਥੇ ਜੁਗਰਾਜਪਾਲ ਸਿੰਘ ਸਾਹੀ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਮੁੱਖ ਸਕੱਤਰ ਪੰਜਾਬ ਦੇ ਨਾਮ ਸੌਪਿਆ ਮੰਗ ਪੱਤਰ