(ਸਮਾਜ ਵੀਕਲੀ) ਮਾਸਟਰ ਕੇਡਰ ਤੋਂ ਲੈਕਚਰਾਰ ਪਦ ਉਨਤ ਹੋਣ ਹੋਏ ਲੈਕਚਰਾਰਾਂ ਦਾ ਵਫ਼ਦ ਹਲਕਾ ਵਿਧਾਇਕ ਸ਼੍ਰੀਮਤੀ ਸਰਵਜੀਤ ਕੌਰ ਮਾਣੂਕੇ ਨੂੰ ਮਿਲਿਆ ਜਿਹਨਾਂ ਦੀ ਪ੍ਰਮੋਸ਼ਨ ਬੜੇ ਲੰਮੇ ਅਰਸੇ ਦੀ ਉਡੀਕ ਤੋਂ ਬਾਅਦ ਹੋਈ ਸੀ ਪਰ ਸਿੱਖਿਆ ਵਿਭਾਗ ਨੇ ਨਵੇਂ ਪ੍ਰਮੋਟ ਹੋਏ ਲੈਕਚਰਾਰਾਂ ਨੂੰ ਧੱਕੇ ਨਾਲ ਦੂਜੇ ਜਿਲ੍ਹਿਆਂ ਵਿੱਚ ਦੂਰ ਦੂਰ ਸਟੇਸ਼ਨ ਚੁਣਨ ਲਈ ਮਜਬੂਰ ਕੀਤਾ ਗਿਆ। ਅਧਿਆਪਕਾਂ ਨੇ ਹਲਕਾ ਵਿਧਾਇਕ ਰਾਹੀਂ ਸਿੱਖਿਆ ਮੰਤਰੀ ਦੇ ਨਾਮ ਮੰਗ ਪੱਤਰ ਲਿਖ ਕੇ ਸੌਂਪਿਆ ਅਤੇ ਮੰਗ ਕੀਤੀ ਗਈ ਕਿ ਸੈਂਕੜੇ ਅਧਿਆਪਕ ਦੂਰ-ਦੂਰ ਸਟੇਸ਼ਨ ਮਿਲਣ ਕਾਰਨ ਆਪਣੇ ਤਰੱਕੀ ਦੇ ਹੱਕ ਛੱਡਣ ਲਈ ਮਜਬੂਰ ਹੋ ਰਹੇ ਹਨ। ਦੂਜੇ ਪਾਸੇ ਪੇਂਡੂ ਸਕੂਲਾਂ ਦੇ ਹਜਾਰਾਂ ਵਿਦਿਆਰਥੀਆਂ ਨੂੰ ਵੀ ਵਿਸ਼ਾ ਮਾਹਿਰ ਲੈਕਚਰਾਰਾਂ ਤੋਂ ਵਾਂਝੇ ਰੱਖਿਆ ਗਿਆ ਹੈ। ਪੇਂਡੂ ਸਕੂਲਾਂ ਨੂੰ ਬਚਾਉਣ ਲਈ ਇਹਨਾਂ ਸਕੂਲਾਂ ਵਿੱਚ ਪੜ੍ਹਨ ਵਾਲੇ ਹਜਾਰਾਂ ਬੱਚਿਆਂ ਦੇ ਭਵਿੱਖ ਨੂੰ ਵੇਖਦੇ ਹੋਏ ਪਿੰਡਾਂ ਦੇ ਸਕੂਲਾਂ ਵਿਚ ਖਾਲੀ ਪਈਆਂ ਪੋਸਟਾਂ ਭਰਨ ਦੀ ਸਾਂਝੇ ਅਧਿਆਪਕ ਮੋਰਚੇ ਵੱਲੋਂ ਜ਼ੋਰਦਾਰ ਮੰਗ ਕੀਤੀ ਗਈ ਤਾਂ ਕਿ ਲੰਬੇ ਅਰਸੇ ਬਾਅਦ ਪ੍ਰਮੋਟ ਹੋਏ ਨਵੇਂ ਲੈਕਚਰਾਰਾਂ ਨੂੰ ਉਹਨਾਂ ਦਾ ਬਣਦਾ ਹੱਕ ਮਿਲ ਸਕੇ। ਪੰਜਾਬ ਦੀ ਆਮ ਆਦਮੀ ਦੀ ਸਰਕਾਰ ਆਮ ਕਰਮਚਾਰੀਆਂ ਅਤੇ ਆਮ ਲੋਕਾਂ ਦੇ ਹਿੱਤਾਂ ਦਾ ਧਿਆਨ ਰੱਖਦਿਆਂ ਉਹਨਾਂ ਨੂੰ ਉਹਨਾਂ ਦੇ ਜਿਲ੍ਹੇ ਵਿੱਚ ਲੈਕਚਰਾਰ ਵਜੋਂ ਤਾਇਨਾਤ ਕਰੇ। ਇਸ ਹਾਜ਼ਰ ਅਧਿਆਪਕਾਂ ਵਿੱਚ ਮੌਕੇ ਰਣਜੀਤ ਸਿੰਘ ਹਠੂਰ,ਮਨਜਿੰਦਰ ਸਿੰਘ ਖਾਲਸਾ,ਮਾ.ਸਤਨਾਮ ਸਿੰਘ ਹਠੂਰ ਬਲਾਕ ਪ੍ਰਧਾਨ, ਮਾ.ਮਨਪ੍ਰੀਤ ਸਿੰਘ,ਮਾ.ਗੁਰਦੀਪ ਸਿੰਘ,ਮਾ.ਅਮਰਿੰਦਰ ਸਿੰਘ,ਮਾ.ਪਰਵਿੰਦਰ ਸਿੰਘ, ਮਾ.ਸ਼ਿੰਗਾਰਾ ਸਿੰਘ,ਸ਼੍ਰੀ ਜਸਵੰਤ ਰਾਏ,ਲੈਕਚਰਾਰ ਅਮਰਜੀਤ ਸਿੰਘ ਚੀਮਾ,ਹੈਡ ਮਾ.ਜਸਵਿੰਦਰ ਸਿੰਘ,ਮਾ.ਮਨੋਹਰ ਸਿੰਘ,ਮਾ.ਸੰਤੋਖ ਸਿੰਘ ਆਦਿ ਕਰਮਚਾਰੀ ਹਲਕਾ ਵਿਧਾਇਕ ਜਗਰਾਉਂ ਨੂੰ ਮਿਲੇ ਅਤੇ ਆਸ ਪ੍ਰਗਟ ਕੀਤੀ ਗਈ ਕਿ ਉਹਨਾਂ ਨਵੇਂ ਪ੍ਰਮੋਟ ਹੋਏ ਲੈਕਚਰਾਰਾਂ ਦੀ ਖਾਲੀ ਸਟੇਸ਼ਨ ਤੇ ਜੁਆਇਨ ਕਰਵਾਉਣ ਦੀ ਜਾਇਜ ਮੰਗ ਸਿੱਖਿਆ ਮੰਤਰੀ ਸਾਹਿਬ ਤੋਂ ਪੂਰੀ ਕਰਵਾਈ ਜਾਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly