ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਏ.ਆਈ. ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਵਿੱਚ ਅਧਿਆਪਕਾਂ ਲਈ ਸੱਤਵੇਂ ਤਨਖਾਹ ਕਮਿਸ਼ਨ ਅਤੇ ਰਾਸ਼ਟਰੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਵਿੱਚ ਪੰਜਾਬ ਸਰਕਾਰ ਦੀ ਢਿੱਲ-ਮੱਠ ਦਾ ਵਿਰੋਧ ਕੀਤਾ ਜਾ ਰਿਹਾ ਹੈ। ਐਫ ਸੀ ਟੀ ਯੂ ਅਤੇ ਪੀਸੀਸੀਟੀਯੂ ਦੇ ਸੱਦੇ ‘ਤੇ ਡੀ ਏ ਵੀ ਕਾਲਜ ਹੁਸ਼ਿਆਰਪੁਰ ਦੇ ਅਧਿਆਪਕਾਂ ਨੇ ਦੋ ਪੀਰੀਅਡਾਂ ਲਈ ਹੜਤਾਲ ਕੀਤੀ। ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੀ ਹੁਸ਼ਿਆਰਪੁਰ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਡਾ. ਕੁਲਵੰਤ ਸਿੰਘ ਰਾਣਾ ਨੇ ਕਿਹਾ ਕਿ ਕਾਲਜਾਂ ਵੱਲੋਂ ਤਨਖ਼ਾਹ ਨਿਸ਼ਚਿਤ ਕਰਨ ਸਬੰਧੀ ਕੇਸ ਕਰੀਬ ਇੱਕ ਸਾਲ ਪਹਿਲਾਂ ਡਾਇਰੈਕਟਰ ਹਾਇਰ ਐਜੂਕੇਸ਼ਨ ਮੁਹਾਲੀ ਦੇ ਦਫ਼ਤਰ ਨੂੰ ਭੇਜੇ ਗਏ ਸਨ ਪਰ ਸਰਕਾਰ ਕਾਲਜ ਅਧਿਆਪਕਾਂ ਦੀਆਂ ਤਨਖਾਹਾਂ ਤੈਅ ਕਰਨ ਵਿੱਚ ਦੇਰੀ ਕਰ ਰਹੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਅਧਿਆਪਕਾਂ ਦੀਆਂ ਤਨਖਾਹਾਂ ਤੁਰੰਤ ਤੈਅ ਕੀਤੀਆਂ ਜਾਣ ਅਤੇ ਵਧੀਆਂ ਗ੍ਰਾਂਟਾਂ ਜਾਰੀ ਕੀਤੀਆਂ ਜਾਣ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਨੂੰ ਜਲਦੀ ਪੂਰਾ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਪ੍ਰੋਫੈਸਰ ਅਮਰਜੀਤ ਸਿੰਘ, ਪ੍ਰੋਫੈਸਰ ਵਿਸ਼ਾਲ ਸ਼ਰਮਾ, ਪ੍ਰੋਫੈਸਰ ਕਪਿਲ ਚੋਪੜਾ, ਲਾਇਬ੍ਰੇਰੀਅਨ ਹਿਤੇਸ਼ ਕੁਮਾਰ, ਪ੍ਰੋਫੈਸਰ ਟਰੇਸੀ ਕੋਹਲੀ, ਡਾ. ਨੀਰੂ ਮਹਿਤਾ, ਪ੍ਰੋਫੈਸਰ ਅਨਿਲ ਕੁਮਾਰ, ਡਾ. ਵਰਸ਼ਾ, ਡਾ: ਸੋਨੂੰ, ਪ੍ਰੋਫੈਸਰ ਕਮਲਜੀਤ ਕੌਰ, ਪ੍ਰੋ. ਨਵੀਨ, ਡਾ. ਰਾਹੁਲ ਕਾਲੀਆ, ਡਾ. ਸੁਰਜੀਤ ਕੌਰ, ਡਾ.ਕੁਸੁਮ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly