ਕਿਸਾਨ ਮੰਡੀਆਂ ਵਿੱਚ ਰੂਲ ਰਿਹਾ ਹੈ, ਸਰਕਰ ਜ਼ੀਰੀ ਦੀ ਲਿਫਟਿੰਗ ਦਾ ਤੁਰੰਤ ਪ੍ਰਬੰਧ ਕਰੇ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਮਜ਼ਦੂਰ ਯੂਨੀਅਨ ਪੰਜਾਬ ਦੇ ਕੌਮੀ ਪ੍ਰਧਾਨ ਜਥੇਦਾਰ ਤਰਨਜੀਤ ਸਿੰਘ ਨਿਮਾਣਾ, ਸੂਬਾ ਪੰਜਾਬ ਪ੍ਰਧਾਨ ਹਰਪ੍ਰੀਤ ਸਿੰਘ ਮਖੂ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ 1 ਅਕਤੂਬਰ 2024 ਤੋਂ ਝੋਨਾ ਖਰੀਦਣ ਦਾ ਵਾਅਦਾ ਕੀਤਾ ਸੀ ਜਿਸ ਤਰੀਕੇ ਨਾਲ ਝੋਨੇ ਦੀ 10 ਅਕਤੂਬਰ ਤੋਂ ਖ੍ਰੀਦ ਚੱਲ ਰਹੀ, ਵਾਇਦਾ ਖੋਖਲਾ ਸਾਬਿਤ ਹੋਇਆ । ਸਰਕਾਰ ਨੂੰ 17 ਨਮੀ ਦੀ ਬਜਾਏ 20 ਨਮੀ ਤੋਂ ਖ੍ਰੀਦ ਸ਼ੁਰੂ ਕਰਨੀ ਚਾਹੀਦੀ ਹੈ ਕਿਸਾਨ 12 ਦਿਨਾਂ ਤੋਂ ਮੰਡੀਆਂ ਵਿੱਚ ਰੁਲ ਰਿਹਾ ਹੈ । ਦੋਹਾਂ ਕਿਸਾਨ ਅਗੁਆਂ ਜਥੇਦਾਰ ਨਿਮਾਣਾ, ਮਖੂ ਨੇ ਕਿਹਾ ਪੰਜਾਬ ਸਰਕਾਰ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਪਹਿਲ ਦੇ ਆਧਾਰ ਤੇ ਕਰੇ। ਜ਼ਿਮੀਂਦਾਰਾਂ ਦੇ ਬੱਚੇ ਵਿਦੇਸ਼ਾਂ ਵਿੱਚ ਚਲੇ ਗਏ, ਜ਼ਿੰਮੀਦਾਰ ਘਰ ਕਲਾ ਰਹਿ ਗਿਆ। ਜ਼ਿੰਮੀਦਾਰ ਹੁਣ ਜ਼ੀਰੀ ਸਾਂਭੇ, ਡੰਗਰ ਸਾਂਭੇ, ਕਬੀਲਦਾਰੀ ਵੀ ਦੇਖੇ ਉਤੋਂ ਡੀ.ਏ.ਪੀ ਦੀ ਖਾਦ ਦਾ ਬੋਝ ਪੈ ਗਿਆ। ਕਿਸਾਨਾਂ ਵਿੱਚ ਡੀ.ਏ.ਪੀ ਦੀ ਖਾਦ ਨੂੰ ਲੈ ਕੇ ਕਿਸਾਨਾਂ ਵਿੱਚ ਬਹੁਤ ਜ਼ਿਆਦਾ ਘਬਰਾਹਟ ਪਾਈ ਜਾ ਰਹੀ ਹੈ। ਜਦ ਕਿ ਡੀ.ਏ.ਪੀ ਦੀ ਖਾਦ ਹਰਿਆਣਾ ਵਿੱਚ ਆਰਾਮ ਨਾਲ ਮਿਲ ਰਹੀ ਹੈ। ਕੇਂਦਰ ਸਰਕਾਰ ਨੇ ਪੰਜਾਬ ਵਿੱਚ ਨੈਨੋ ਲਿਕੁਆਡ ਯੂਰੀਆ ਭੇਜਿਆ ਸੀ ਉਸ ਨਾਲ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ। ਕੇਂਦਰ ਸਰਕਾਰ ਨੇ ਨੈਨੋ ਲਿਕੁਆਡ ਯੂਰੀਆ ਪੰਜਾਬ ਭੇਜਿਆ ਸੀ ਉਸ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਮਾਨਤਾ ਨਹੀਂ ਦਿੱਤੀ। ਨੈਨੋ ਲਿਕੁਆਡ ਯੂਰੀਆ ਦੀ ਬਜਾਏ ਥੈਲੇ ਵਾਲਾ ਯੂਰੀਆ ਖਾਦ ਕਿਸਾਨਾਂ ਨੂੰ ਭੇਜਿਆ ਜਾਵੇ, ਥੈਲੇ ਵਾਲੇ ਯੂਰੀਆ ਖਾਦ ਨਾਲ ਕਿਸਾਨਾਂ ਦਾ ਭਲਾ ਹੋਵੇਗਾ। ਜ਼ੀਰੀ ਦੀਆਂ ਬੋਰੀਆਂ ਮੰਡੀਆਂ ਵਿੱਚ ਰੂਲ ਰਹੀਆਂ ਹਨ ਸਰਕਾਰ ਪਹਿਲ ਦੇ ਅਧਾਰ ਤੇ ਲਿਫਟਿੰਗ ਦਾ ਤੁਰੰਤ ਪ੍ਰਬੰਧ ਕਰੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly