ਜਨਮ ਮਰਨ ਦਾ ਚੱਕਰ ਹਾਸ ਵਿਅੰਗ

(ਸਮਾਜ ਵੀਕਲੀ)

ਦੁਨਿਆਂ ਵਿਚ ਹਰ ਤਰ੍ਹਾਂ ਦੇ ਲੋਕ ਮਿਲ ਜਾਂਦੇ ਹਨ, ਕੋਈ ਰੱਬ ਨੂੰ ਮੰਨਦਾ ਹੈ ਤੇ ਕੋਈ ਨਹੀਂ ਮੰਨਦਾ ਕੋਈ ਕਹਿੰਦਾ ਹੈ ਕਿ ਜ਼ਿਦਗੀ ਇਕੋ ਵਾਰੀ ਮਿਲਦੀ ਹੈ ਜਿੰਨੀ ਮੌਜ ਕਰਨੀ ਹੈ ਕਰ ਲਉ, ਕੋਈ ਪਿਛਲੇ ਜਨਮ ਦੇ ਕਰਮਾਂ ਨੂੰ ਮੰਨਦਾ ਹੈ ਤੇ ਕੋਈ ਇਸਨੂੰ ਨਹੀਂ ਮੰਨਦਾ, ਤੇ ਕੋਈ ਰੱਬ ਦੀ ਰਜ਼ਾ ਵਿਚ ਰਹਿਕੇ ਰੱਬ ਦੀ ਭਗਤੀ ਵਿਚ ਲੀਨ ਰਹਿੰਦਾ ਹੈ, ਸਭਦਾ ਆਪਣਾ ਆਪਣਾ ਵਿਸ਼ਵਾਸ ਹੁੰਦਾ ਹੈ, ਤੇ ਆਪਣੇ ਆਪਣੇ ਵਿਚਾਰ । ਤੇ ਕਈ ਵਾਰੀ ਬੰਦੇ ਨਾਲ ਕੋਈ ਹਾਦਸਾ ਹੋ ਜਾਣ ਤੋਂ ਬਾਅਦ ਰੱਬ ਨੂੰ ਮੰਨਦਾ ਮੰਨਦਾ ਰੱਬ ਤੋਂ ਇਸ ਕਰਕੇ ਮੁਨਕਰ ਹੋ ਜਾਂਦਾ ਹੈ ਕਿ ਰੱਬ ਉਦੋਂ ਕਿੱਥੇ ਸੀ ਜਦੋਂ ਸਾਡੇ ਤੇ ਭੀੜ ਪਈ ਸੀ ।ਤੇ ਕਈ ਵਾਰੀ ਅਸੀਂ ਕਿਸੇ ਦਬਾਅ ਵਿਚ ਆਕੇ ਖੁਦ ਹੀ ਗਲਤ ਫੈਸਲੇ ਲੈ ਲੈਨੇ ਹੈਂ ਤੇ ਰੱਬ ਨੂੰ ਦੋਸ਼ ਦਿੰਦੇ ਹਾਂਂ।

ਸੁLਰੂ ਸ਼ੁਰੂ ਵਿਚ ਲੋਕ ਅੱਗ, ਸ਼ੇਰ,ਸੱਪ ਆਦਿ ਜਾਨਵਰਾਂ ਤੋਂ ਸੋਝੀ ਨਾ ਹੋਣ ਦੇ ਕਾਰਨ ਉਨ੍ਹਾਂ ਤੋਂ ਡਰਕੇ ਉਨ੍ਹਾਂ ਦੀ ਪੂਜਾ ਕਰਦੇ ਸਨ, ਪਰ ਜਦੋਂ ਲੋਕਾਂ ਨੂੰ ਗਿਆਨ ਹੋ ਗਿਆ ਤਾਂ ਲੋਕਾਂ ਦੇ ਮਨਾਂ ਤੋਂ ਡਰ ਤਾਂ ਹਟ ਗਿਆ, ਪਰ ਪੂਜਾ ਦਾ ਕਾਰਨ ਬਦਲ ਗਿਆ ਲੋਕ ਦਰਖਤਾਂ ਅਤੇ ਨਦੀਆਂ ਨੂੰ ਇਸ ਕਰਕੇ ਪੂਜਦੇ ਹਨ ਕਿ ਦਰਖ਼ਤ ਛਾਂ ਅਤੇ ਫਲ ਦਿੰਦੇ ਹਨ ਅਤੇ ਨਦੀਆਂ ਪਾਣੀ ਦਿੰਦੀਆਂ ਹਨ, ਕੁਝ ਨਦੀਆਂ ਧਰਮ ਕਰਕੇ ਪਵਿਤਰ ਮੰਨੀਆਂ ਜਾਂਦੀਆਂ ਹਨ, ਜਾਨਵਰਾਂ ਨੂੰ ਲੋਕ ਇਸ ਕਰਕੇ ਨਹੀਂ ਮਾਰਦੇ, ਇਕ ਤਾਂ ਲੋਕ ਜਾਨਵਰਾਂ ਨੂੰ ਮਾਰਨਾ ਪਾਪ ਸਮਝਦੇ ਹਨ, ਦੂਜਾ ਜਾਨਵਰ ਦੇਵਤਿਆਂ ਦੀ ਸਵਾਰੀ ਕਰਕੇ ਉਨ੍ਹਾਂ ਦੀ ਪੂਜਾ ਕਰਦੇ ਹਨ । ਚੂਹਾ ਗਣੇਸ਼ ਜੀ ਦੀ ਸਵਾਰੀ ਹੈ, ਸ਼ੇਰ ਪਾਰਵਤੀ ਜੀ ਦੀ ਸਵਾਰੀ ਹੈ, ਸੱਪ ਸ਼ਿਵਜੀ ਦੇ ਗਲ ਵਿਚ ਪਾਇਆ ਹੁੰਦਾ ਹੈ ।ਬਾਣੀ ਵਿਚ ਲਿਖਿਆ ਹੈ ਕਿ ਐ ਇਨਸਾਨ ਜੇ ਤੂੰ ਜਨਮ ਮਰਨ ਦੇ ਚੱਕਰਾਂ ਤੋਂ ਮੁਕਤੀ ਚਾਹੁੰਦਾ ਹੈਂ ਤਾਂ ਇਕ ਚੰਗਾ ਗੁਰੂ ਧਾਰਕੇ ਸੱਚੇ ਦਿਲ ਨਾਲ ਰੱਬ ਦੀ ਭਗਤੀ ਕਰ । ਭਗਤ ਕਬੀਰ ਜੀ ਕਹਿੰਦੇ ਹਨ ।
ਕਬੀਰ ਮਰਤਾ ਮਰਤਾ ਜਗੁ ਮੂਆ,ਮਰਿ ਭੀ ਨਾ ਜਾਨਿਆ ਕੋਇ ।।
ਐਸੀ ਮਰਨੀ ਜੋ ਮਰੈ,ਬਹੁਰਿ ਨ ਮਰਨਾ ਹੋਇ ।।

ਘਰ ਵਿਚ ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਲੱਖ ਖੁਸ਼ੀਆ ਮਨਾਈਆਂ ਜਾਂਦੀਆਂ ਹਨ, ਕੀਰਤਨ,ਕਥਾ ਅਤੇ ਪਾਰਟੀਆਂ ਕੀਤੀਆਂ ਜਾਂਦੀਆਂ ਹਨ । ਜਦਂੋ ਬੰਦਾ ਮਰਦਾ ਹੈ ਤਾਂ ਲੋਕ ਉਸਨੂੰ ਗੁਰਦਵਾਰੇ ਜਾਂ ਗਿਰਜਾ ਘਰ ਵਿਚ ਲੈਕੇ ਜਾਂਦੇ ਹਨ, ਜੀਂਦੇ ਜੀ ਭਾਂਵੇ ਉਹ ਮੰਦਰ ਜਾਂ ਗੁਰਦਵਾਰੇ ਦੇ ਕੋਲ ਦੀ ਨਾ ਲੰਘਿਆ ਹੋਵੇ । ਮਰਨ ਵਾਲੇ ਦੇ ਭੋਗ ਪਾਏ ਜਾਂਦੇ ਹਨ, ਲੰਗਰ ਅਤੇ ਸਰਾਧ ਕੀਤੇ ਜਾਂਦੇ ਹਨ, ਜੀਂਦੇ ਜੀ ਭਾਵਂੇ ਬੰਦੇ ਨੂੰ ਰੋਟੀ ਨਸੀਬ ਨਾ ਹੋਈ ਹੋਵੇ । ਮਰਨ ਤੋਂ ਬਾਅਦ ਲੋਕ ਮਰੇ ਹੋਏ ਬੰਦੇ ਦੀ ਬਹੁਤ ਇੱਜਤ ਕਰਦੇ ਹਨ, ਫੋਟੋ ਤੇ ਹਾਰ ਪਾਏ ਜਾਂਦੇ ਹਨ, ਪਰ ਜੀਂਦੇ ਜੀ ਉਸਦੀ ਕੋਈ ਬਾਤ ਨਹੀਂ ਪੁੱਛਦਾ, ਕਹਿਣਗੇ ਨਾ ਬੁੜਾ੍ਹ ਮਰਦਾ ਹੈ ਨਾ ਜਾਨ ਛੱਡਦਾ ਹੈ । ਇਕ ਪੁਰਾਣੀ ਗੱਲ ਮੈਨੂੰ ਯਾਦ ਆ ਗਈ ਦੋ ਮੂਰਖ ਬੰਦੇ ਗੱਲ ਕਰ ਰਹੇ ਸਨ ਇਕ ਕਹਿਣ ਲੱਗਿਆ, “ਯਾਰ ਸਾਰਿਆਂ ਨੇ ਮਰ ਜਾਣਾ ਹੈ ?” ਦੂਜਾ ਕਹਿਣ ਲੱਗਿਆ, “ਇਹ ਸੰਸਾਰ ਨਾਸ਼ਵਾਨ ਹੈ ਜਿਹੜਾ ਇਸ ਸੰਸਾਰ ਵਿਚ ਆਇਆ ਹੈ ਉਸਨੇ ਇਕ ਦਿਨ ਚਲੇ ਹੀ ਜਾਣਾ ਹੈ ।”

ਪਹਿਲਾ ਕਹਿਣ ਲੱਗਿਆ, “ ਯਾਰ ਮੈਨੂੰ ਇਕ ਹੋਰ ਗੱਲ ਦੀ ਚਿੰਤਾ ਹੋ ਗਈ ।” “ਉਹ ਕਿਹੜੀ ਗੱਲ ਹੈ ? ਦੂਜਾ ਬੋਲਿਆ ।” “ਉਹ ਇਹ ਹੈ ਮੇਰੇ ਭਾਈ ਕਿ ਜਿਹੜਾ ਸਭਤੋਂ ਬਾਅਦ ਵਿਚ ਮਰੇਗਾ ਉਸਨੂੰ ਕੌਣ ਫੁਕੇਗਾ ।” ਦੂਜਾ ਕਹਿਣ ਲੱਗਿਆ ਗੱਲ ਤਾਂ ਤੇਰੀ ਠੀਕ ਹੈ ਫੁਕਣ ਦੀ ਗੱਲ ਤਾਂ ਇਕ ਪਾਸੇ ਮੈਂ ਤਾਂ ਮਰਨਾ ਹੀ ਨਹੀਂ ਚਾਹੂੰਦਾ ।” “ ਉਹ ਕਿਉੋਂ ਬਈ ।” “ਯਾਰ ਜੇ ਮੈਂ ਮਰ ਗਿਆ, ਮੈਨੂੰ ਤਾਂ ਪਾ ਦੇਣਗੇ ਬਕਸੇ ਦੇ ਵਿਚ, ਫੇਰ ਮੇਰਾ ਤਾਂ ਯਾਰ ਸਾਹ ਘੁਟਿਆ ਜਾਵੇਗਾ ।” “ ਤੇਰਾ ਤਾਂ ਸਾਹ ਹੀ ਘੁੱਟਿਆ ਜਾਵੇਗਾ ਇਹ ਤਾਂ ਮਾਮੂਲੀ ਜਿਹੀ ਗੱਲ ਹੈ, ਮੇਰੀ ਗੱਲ ਸੁਣ ਉਂਗਲ ਤੇ ਮਾੜੀ ਜਿਹੀ ਗਰਮ ਚੀਜ਼ ਲਗ ਜਾਵੇ ਤਾਂ ਬੰਦੇ ਨੂੰ ਕਿੰਨੀ ਤਕਲੀਫ ਹੁੰਦੀ ਹੈ ਜੇ ਮੈਂ ਮਰ ਗਿਆ ਮੇਨੂੰ ਸਾੜਣ ਤੋਂ ਬਾਅਦ ਪਤਾ ਨਹੀਂ ਮੇਰਾ ਕੀ ਹਾਲ ਹੋਵੇਗਾ ।” ਤੇ ਇਕ ਦਿਨ ਉਹੀ ਦੋ ਬੰਦੇ ਕਿਸੇ ਬਹੁਤੇ ਮਸ਼ਹੂਰ ਬੰਦੇ ਦੇ ਸਸਕਾਰ ਤੇ ਗਏ ਉਸਦੇ ਜਨਾਜੇ ਦੇ ਪਿੱਛੇ ਬੜੀ ਖਲਕਤ ਆਈ ਹੋਈ ਸੀ ਤੇ ਸ਼ਾਨਦਾਰ ਜਨਾਜੇ ਨੂੰ ਤੱਕ ਕੇ ਇਕ ਕਹਿਣ ਲੱਗਿਆ, “ ਯਾਰ ਜੇ ਉਹ ਬੰਦਾ ਅੱਜ ਇੱਥੇ ਹੁੰਦਾ ਤਾਂ ਆਪਣਾਂ ਜਨਾਜਾ ਦੇਖਕੇ ਉਸਨੇ ਬਹੁਤ ਖੁਸ਼ ਹੋਣਾ ਸੀ। ਉਹੀ ਦੋ ਬੰਦੇ ਕਿਸੇ ਦੇ ਅਫਸੋਸ ਤੇ ਗਏ ਤੇ ਮਰਨ ਦਾ ਕਾਰਨ ਪੁੱਛਿਆ ਤਾਂ ਘਰਦੇ ਕਹਿਣ ਲੱਗੇ ਜੀ ਡਾਕਟਰ ਦੀ ਰਿਪੋਰਟ ਵਿਚ ਕੁਝ ਨਹੀਂ ਆਇਆ ਤੇ ਉਸ ਬੰਦੇ ਨੇ ਮੂਰਖਾਂ ਵਾਲੀ ਗੱਲ ਕਰਦੇ ਹੋਏ ਕਿਹਾ, “ ਮੈਨੂੰ ਪਤਾ ਹੈ ਉਹ ਸੀ ਭੁਲੱਕੜ ਕਿਸਮ ਦਾ ਆਦਮੀਂ ਸਾਹ ਲੈਣਾ ਭੁੱਲ ਗਿਆ ਹੋਵੇਗਾ ।”

ਜਦੋਂ ਬੰਦਾ ਮਰਦਾ ਹੈ ਤਾਂ ਕਫ਼ਨ ਦੇ ਵਿਚ ਆਪਣੇ ਆਪਣੇ ਰਿਵਾਜ ਦੇ ਅਨੂਸਾਰ ਲੋਕ ਤਰਾਂ੍ਹ ਤਰਾਂ੍ਹ ਦੀਆਂ ਚੀਜ਼ਾਂ ਰੱਖਦੇ ਹਨ ਬੇਸ਼ਕ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਸਭ ਕੁਝ ਅੱਗ ਵਿਚ ਸੜ ਕੇ ਸਵਾਹ ਹੋ ਜਾਣਾ ਹੈ, ਪਰ ਫੇਰ ਭੀ ਲੋਕ ਨਹੀਂ ਹਟਦੇ । ਕੋਈ ਕੱਪੜੇ ਰੱਖਦਾ ਹੈ, ਤੇ ਕੋਈ ਅੱਗੇ ਦੀ ਯਾਤਰਾ ਵਾਸਤੇ ਪੈਸੇ ਰੱਖਦਾ ਹੈ। ਇਕ ਹੋਰ ਗੱਲ ਯਾਦ ਆ ਗਈ, ਇਕ ਬੰਦਾ ਡਾਕਟਰ ਕੋਲ ਗਿਆ ਚੈਕ ਅੱਪ ਕਰਨ ਤੋਂ ਬਾਅਦ ਡਾਕਟਰ ਨੇ ਕਿਹਾ ਭਾਈ ਸਾਹਬ ਤੁਸੀਂ ਇਕ ਹਫ਼ਤੇ ਦੇ ਪਰੋ੍ਹਣੇ ਹੋਂ ਤੁਹਾਨੂੰ ਕੈਂਸਰ ਹੋ ਗਿਆ ਹੈ । ਉਹ ਬੰਦਾ ਸਿੱਧਾ ਬੈਂਕ ਵਿਚ ਗਿਆ ਤੇ ਉਸਨੇ ਦੋ ਲੱਖ ਰੁਪਏ ਕਢਾਕੇ ਘਰ ਆਕੇ ਘਰਵਾਲੀ ਨੂੰ ਕਹਿਣ ਲੱਗਿਆ ,” ਲੈ ਬਈ ਭਾਗਵਾਨੇ ਅਸੀਂ ਤਾਂ ਚੱਲੇ ਹਾਂ ।” ਤੁਸੀਂ ਕਿੱਥੇ ਚੱਲੇ ਹੋ ਹੁਣੇ ਹੁਣੇ ਤਾਂ ਆਏ ਹੋ ਤੇ ਫੇਰ ਚੱਲ ਪਏ, ਜੇ ਜਾਣਾ ਹੀ ਹੈ ਤਾਂ ਕੁਝ ਖਾ ਤਾਂ ਲਉ ।” “ ਤੂੰ ਮੇਰੀ ਗੱਲ ਨਹੀਂ ਸਮਝੀ ਲੈ ਮੈਂ ਦੱਸਦਾ ਹਾਂ ਮੈਨੂੰ ਹੋ ਗਿਆ ਹੈ ਕੈਂਸਰ ਤੇ ਡਾਕਟਰ ਨੇ ਦੇ ਦਿੱਤਾ ਹੈ ਜਵਾਬ ਮੈਂ ਬੈਂਕ ਵਿਚੋਂ ਦੌ ਲੱਖ ਰੁਪਏ ਕਢਾ ਲਿਆਂਦੇ ਹੈ ਲੱਖ ਤੇਰਾ ਤੇ ਲੱਖ ਮੇਰਾ ।”ਘਰ ਵਾਲੀ ਕਹਿਣ ਲੱਗੀ “ ਜੇ ਤੁਸੀਂ ਮਰ ਹੀ ਜਾਣਾ ਹੈ ਤਾਂ ਤੁਸੀਂ ਪੈਸਿਆਂ ਦਾ ਕੀ ਕਰੋਂਗੇ ?” “ ਉਹ ਮੈਂ ਨਾਲ ਲੈਕੇ ਜਾਣੇ ਹਨ ਇਹ ਰੁਪਏ ਮੇਰੇ ਬਕਸੇ ਵਿਚ ਰੱਖ ਦੀਂ ।” ਮੈਨੂੰ ਨਹੀਂ ਲਗਦਾ ੳੁੱਥੇ ਤੁਹਾਨੂੰ ਪੈਸਿਆਂ ਦੀ ਜਰੂਰਤ ਪਏਗੀ ।”

“ਤੈਨੂੰ ਬਾਹਲਾ ਪਤਾ ਹੈ ਤੂੰ ਕਿਹੜਾ ੳੁੱਥੇ ਗਈਂ ਹੈਂ ।” “ ਗਈ ਤਾਂ ਨਹੀਂ ਪਰ ਏਨਾ ਤਾਂ ਪਤਾ ਹੈ ਕਿ ਸਸਕਾਰ ਕਰਨ ਦੇ ਵੇਲੇ ਸਭ ਕੁਝ ਸੜਕੇ ਸਵਾਹ ਹੋ ਜਾਂਦਾ ਹੈ ।” “ਤੂੰ ਬਾਹਲੀਆਂ ਗੱਲਾਂ ਨਾ ਕਰ ਤੂੰ ਬਸ ਪੈਸੇ ਮੇਰੇ ਬਕਸੇ ਵਿਚ ਰੱਖ ਦੀਂ ਜੇ ਤੈਨੂੰ ਨਹੀਂ ਪਤਾ ਤਾਂ ਲੈ ਮੈਂ ਤੈਨੂੰ ਦਸਦਾ ਹਾਂ ਪੈਸਿਆਂ ਦਾ ਮੈਂ ਕੀ ਕਰੁਗਾ ਏਨੀ ਦੂਰ ਜਾਣਾ ਹੈ ਜੇ ਰਾਹ ਵਿਚ ਭੁੱਖ ਲੱਗ ਗਈ ਜੇ ਪੈਸੇ ਕੋਲ ਹੋਣਗੇ ਤਾਂ ਕਿਸੇ ਢਾਬੇ ਤੋਂ ਰੋਟੀ ਤਾਂ ਖਾ ਲਉਂਂਗਾ । ਨਾਲੇ ਇਕ ਗੱਲ ਹੋਰ ਰਿਸ਼ਵਤ ਦੇਣੀ ਅਤੇ ਲੈਣੀ ਸਾਡੇ ਖੂਨ ਵਿਚ ਰਚੀ ਹੋਈ ਹੈ ਇਹ ਤਾਂ ਸਭ ਜਾਣਦੇ ਹਨ, ਮੈਨੂੰ ਪਤਾ ਹੈ ਧਰਮ ਰਾਜ ਨੇ ਤਾਂ ਰਿਸ਼ਵਤ ਲੈਣੀ ਨਹੀਂ ਉਸਨੇ ਤਾਂ ਸਹੀ ਇਨਸਾਫ਼ ਕਰਨਾ ਹੈ, ਇੱਥੇ ਦੁਨਿਆਂਦਾਰੀ ਦੇ ਧੰਦੇ ਪਿੱਟਦਾ ਰਿਹਾ ਹਾਂ ਰੱਬ ਦਾ ਨਾਂ ਲੈਣ ਬਾਰੇ ਕਦੇ ਸੋਚਿਆ ਹੀ ਨਹੀਂ ਮਰਨ ਤੋਂ ਬਾਅਦ ਸ਼ਾਇਦ ਕੋਈ ਜਮਦੂਤ ਮੰਨ ਜਾਵੇ ਉਸਨੂੰ ਰਿਸ਼ਵਤ ਦੇਕੇ ਆਪਣੇ ਪਾਪ ਤਾਂ ਬਕਸ਼ਾ ਲਵਾਂਗਾ, ਕੀ ਪਤਾ ਜਮਦੂਤ ਰਿਸ਼ਵਤ ਲੈਕੇ ਧਰਮਰਾਜ ਕੋਲ ਮੇਰੀ ਸਫ਼ਾਰਸ਼ ਹੀ ਕਰ ਦੇਵੇ ਤੇ ਮੈਂ ਸਵਰਗ ‘ਚ ਹੀ ਚਲਾ ਜਾਵਾਂ । ਇਸ ਕਰਕੇ ਮਂੈ ਕਹਿੰਦਾ ਹਾਂ ਕਿ ਮੇਰੇ ਵੰਡੇ ਦੇ ਪੈਸੇ ਮੇਰੇ ਬਕਸੇ ਵਿਚ ਰੱਖ ਦੀਂ ।” “ ਜੀ ਜੇ ਤੂਸੀ ਪੈਸੇ ਨਾਲ ਲੈਕੇ ਜਾਣੇ ਹੀ ਹਨ ਤਾਂ ਤੁਹਾਡੀ ਇਹ ਇੱਛਾ ਭੀ ਪੂਰੀ ਕਰ

ਦਿੱਤੀ ਜਾਵੇਗੀ ।” ਤੇ ਡਾਕਟਰ ਦੇ ਕਹੇ ਅਨੂੰਸਾਰ ਉਹ ਬੰਦਾ ਇਕ ਹਫ਼ਤੇ ਬਾਅਦ ਅਕਾਲ ਚਲਾਣਾ ਕਰ ਗਿਆ ਸਸਕਾਰ ਤੋਂ ਬਾਅਦ ਭੋਗ ਪੈ ਜਾਣ ਦੇ ਇਕ ਮਹੀਨੇ ਬਾਅਦ ਉਨ੍ਹਾਂ ਦੇ ਵੱਡੇ ਲੜਕੇ ਨੇ ਪੁੱਛਿਆ, “ ਬੀਬੀ, ਬਾਪੂ ਜੀ ਨੇ ਰੁਪਏ ਕਫ਼ਨ ਵਿਚ ਰੱਖਣ ਵਾਸਤੇ ਕਿਹਾ ਸੀ ਤੂਸੀਂ ਰੱਖੇ ਹੀ ਨਹੀਂ ।” “ ਰੱਖੇ ਸੀ ਬੀਬੀ ਕਹਿਣ ਲੱਗੀ ।” “ ਮੈਂ ਤਾਂ ਦੇਖੇ ਨਹੀਂ ।” “ ਕਾਕਾ ਮੈਂ ਇਕ ਲੱਖ ਰੁਪਏ ਰੁਪਏ ਦਾ ਚੈਕ ਲਿਖਕੇ ਰੱਖ ਦਿੱਤਾ ਸੀ ਸੋਚਿਆ ਰਾਹ ਵਿਚ ਕੋਈ ਚੋਰ ਹੀ ਨਾ ਪੈ ਜਾਵੇ ਅਕਸਰ ਚੋਰ ਭੀ ਤਾਂ ਮਰਕੇ ਉੱਤੇ ਜਾਂਦੇ ਹੀ ਹਨ । ਲੋੜ ਪਈ ਤਾਂ ਤੇਰੇ ਬਾਪੂਜੀ ਉੱਤੇ ਜਾਕੇ ਆਪੇ ਕਿਸੇ ਬੈਂਕ ਚੋਂ ਕੈਸ਼ ਕਰਾ ਲੈਣਗੇ ।”

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਾਮ ਦੀ ਸ਼ਾਖ਼ ’ਤੇ – ਕੁਲਵਿੰਦਰ ਦੀ ਸੰਵੇਦਨਸ਼ੀਲ ਸ਼ਾਇਰੀ
Next articleਟੱਪੇ