ਇੰਟਰਨੈੱਟ ਨਾਲ ਸਾਈਬਰ ਕ੍ਰਾਈਮ ਦੀ ਦੋਸਤੀ

(ਸਮਾਜ ਵੀਕਲੀ)

ਜਿਵੇਂ ਜਿਵੇਂ ਤਕਨੀਕੀ ਯੁੱਗ ਅੱਗੇ ਵੱਧ ਰਿਹਾ ਹੈ। ਉਸੇ ਤਰ੍ਹਾਂ ਇੰਟਰਨੈੱਟ ਦੀ ਦੁਨੀਆਂ ਦੇ ਵਿੱਚ ਵਾਧਾ ਹੋ ਰਿਹਾ ਹੈ। ਇੰਟਰਨੈੱਟ ਦੇ ਕਾਰਨ ਹਰ ਇਕ ਕੰਮ ਦੇ ਵਿੱਚ ਕਰਨ ਵਿੱਚ ਤੇਜ਼ੀ ਹੋ ਰਹੀ ਹੈ ਇਸ ਦੇ ਨਾਲ ਪੈਸੇ ਅਤੇ ਸਮੇਂ ਦੀ ਵੀ ਬੱਚਤ ਹੋ ਰਹੀ ਹੈ। ਇੰਟਰਨੈੱਟ ਦੀ ਜ਼ਿਆਦਾ ਵਰਤੋਂ ਦੇ ਕਾਰਨ ਸਮਾਜ ਵਿੱਚ ਕੁਝ ਨੁਕਸਾਨ ਵੀ ਹੋ ਰਹੇ ਹਨ ਅਤੇ ਖਤਰੇ ਪੈਦਾ ਵੀ ਹੋ ਰਹੇ ਹਨ ਜਿਨ੍ਹਾਂ ਨੂੰ ਅਜੋਕੇ ਸਮੇਂ ਵਿੱਚ ਸਾਈਬਰ ਖਤਰੇ ਵੀ ਕਿਹਾ ਜਾਂਦਾ ਹੈ। ਇੰਟਰਨੈੱਟ ਖਤਰੇ ਕੋਈ ਵੀ ਅਜਿਹੇ ਖ਼ਤਰੇ ਹੋ ਸਕਦੇ ਹਨ ਜੋ ਸਾਈਬਰ ਕਰਾਈਮ ਵਰਡ ਵਾਈਡ ਵੈੱਬ ਦੀ ਵਰਤੋਂ ਕਰਦੇ ਹਨ। ਇਨ੍ਹਾਂ ਖਤਰਿਆਂ ਨੂੰ ਵੈਬ ਖਤਰੇ ਵੀ ਕਿਹਾ ਜਾਂਦਾ ਹੈ। ਇਨ੍ਹਾਂ ਖਤਰਿਆਂ ਵਿੱਚ ਕਈ ਮਾਲਵੇਅਰ ਅਤੇ ਥੋਖੇਧੜੀ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਖਤਰਿਆਂ ਦੇ ਸੋਰਸ ਈਮੇਲ ਜਾਂ ਅਟੈਚਮੈਂਟ ਦੁਆਰਾ ਭੇਜੇ ਗਏ ਲਿੰਕ ਹੋ ਸਕਦੇ ਹਨ। ਸਾਈਬਰ ਦੇ ਅਪਰਾਧੀ ਜਾਣਕਾਰੀ ਨੂੰ ਵੇਚਣ ਦੇ ਲਈ ਇਸ ਦੀ ਚੋਰੀ ਵੀ ਕਰਦੇ ਹਨ। ਆਮ ਤੌਰ ਤੇ ਇੰਟਰਨੈਟ ਦੀ ਦੁਨੀਆ ਨੂੰ ਹੀ ਸਾਈਬਰ ਕਿਹਾ ਜਾਂਦਾ ਹੈ।

ਸਾਈਬਰ ਸਬਦ ਗਰੀਕ ਭਾਸ਼ਾ ਦੇ ਸਾਈਬਰਟੇਨਿਕ ਸ਼ਬਦ ਤੋਂ ਬਣਿਆ ਹੈ। ਜਿਸ ਦਾ ਅਰਥ ਹੈ ਸਵੈ-ਨਿਯੰਤਰਿਤ ਵਿਗਿਆਨਕ ਪ੍ਰਣਾਲੀ। ਇਸ ਲਈ ਇੰਟਰਨੈੱਟ ਦੀ ਦੁਨੀਆਂ ਵਿਚ ਸੰਚਾਰ ਅਤੇ ਕੰਪਿਊਟਰ ਅਧਾਰਿਤ ਤਕਨੀਕਾਂ ਦੀ ਸਵੈ-ਨਿਯੰਤਰਿਤ ਪ੍ਰਣਾਲੀ ਨੂੰ ਵੀ ਸਾਈਬਰ ਦਾ ਨਾਮ ਦਿੱਤਾ ਜਾਣ ਲੱਗ ਪਿਆ ਹੈ ਅਤੇ ਇਸ ਨਾਲ ਹੋਰ ਵੀ ਕਈ ਨਾਮ ਸਾਈਬਰ ਹਮਲੇ, ਸਾਈਬਰ ਖਤਰੇ, ਸਾਈਬਰ ਸਪੇਸ, ਸਾਈਬਰ ਕਰਾਈਮ, ਸਾਈਬਰ ਸੁਰੱਖਿਆ ਆਦਿ ਜੁੜਦੇ ਹਨ।

ਇੰਟਰਨੈੱਟ ਦੀ ਵਧ ਰਹੀ ਵਰਤੋਂ ਅਤੇ ਇਸ ਕਾਰਨ ਪੈਦਾ ਹੋ ਰਹੇ ਸਾਈਬਰ ਖ਼ਤਰਿਆਂ ਬਾਰੇ ਦੱਸ ਦਿੱਤਾ ਹੈ ਹੁਣ ਇਹ ਵੀ ਜਾਣਨਾ ਹੋਵੇਗਾ ਇਸ ਸਾਈਬਰ ਖਤਰੇ ਕੀ ਹਨ ਇੰਟਰਨੈਟ ਦੀ ਦੁਨੀਆ ਵਿਚ ਉਹਨਾਂ ਸਾਰੀਆਂ ਕੋਸ਼ਿਸ਼ਾਂ ਨੂੰ ਸਾਈਬਰ ਖ਼ਤਰੇ ਦੀ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ ਜਿਨ੍ਹਾਂ ਦੀ ਮਦਦ ਨਾਲ ਆਨਲਾਈਨ ਕੰਪਿਊਟਰ ਨੈੱਟਵਰਕ ਅਤੇ ਕੰਪਿਊਟਰ ਸਬੰਧਤ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ ਹਰ ਰੋਜ ਆਨਲਾਈਨ ਤਕਨੀਕਾਂ ਦੇ ਬਦਲਵੇਂ ਰੂਪ ਅਤੇ ਇਹਨਾਂ ਦੀ ਵਰਤੋ ਕਾਰਨ ਸਾਈਬਰ ਖ਼ਤਰਿਆਂ ਕਈ ਤਰਾਂ ਦੇ ਰੂਪ ਧਾਰਨ ਕਰ ਲੈਂਦੇ ਹਨ। ਸਾਈਬਰ ਕਰਾਈਮ ਅਜਿਹਾ ਅਪਰਾਧ ਹੈ, ਜਿਸ ਵਿੱਚ ਕੰਪਿਊਟਰ ਅਤੇ ਨੈਟਵਰਕ ਦੀ ਵਰਤੋ ਅਪਰਾਧ ਕਰਨ ਲਈ ਕੀਤੀ ਜਾਂਦੀ ਹੈ।

ਆਮ ਤੌਰ ਤੇ ਇੰਟਰਨੈਟ ਰਾਹੀ ਕੰਪਿਊਟਰ ਦੀ ਵਰਤੋਂ ਧੋਖਾਧੜੀ ਕਰਨ ਲਈ ਕੀਤੀ ਜਾਂਦੀ ਹੈ ਪਰੰਤੂ ਬਹੁਤ ਸਾਰੇ ਮਾਮਲੇ ਵਿੱਚ ਇਹ ਖੁਦ ਵੀ ਅਪਰਾਧ ਦਾ ਨਿਸ਼ਾਨਾ ਬਣ ਸਕਦਾ ਹੈ। ਸਾਇਬਰ ਕਰਾਇਮ ਕਿਸੇ ਵਿਅਕਤੀ ਜਾਂ ਦੇਸ ਦੀ ਸੁਰੱਖਿਆ ਅਤੇ ਵਿਤੀ ਸਿਹਤ ਨੂੰ ਖ਼ਤਰੇ ਵਿਚ ਪਾ ਸਕਦਾ ਹੈ। ਸਾਈਬਰ ਕਰਾਈਮ ਇਕ ਗੈਰ ਕਾਨੂੰਨੀ ਕਾਰਵਾਈ ਹੁੰਦੀ ਹੈ ਜਿਸ ਵਿੱਚ ਅਪਰਾਧ ਕਰਨ ਲਈ ਕੰਪਿਊਟਰ ਨੂੰ ਜਾ ਤਾ ਟਿਕ ਟੂਲ ਵਜੋਂ ਜਾਂ ਇੱਕ ਨਿਸ਼ਾਨੀ ਵਜੋਂ ਜਾਂ ਦੋਨੋਂ ਉਦੇਸ਼ਾਂ ਲਈ ਵਰਤਿਆ ਜਾ ਸਕਦਾ ਹੈ। ਸਾਈਬਰ ਅਪਰਾਧਾਂ ਵਿੱਚ ਅਪਰਾਧਿਕ ਗਤੀਵਿਧੀਆਂ ਸ਼ਾਮਲ ਹੋ ਸਕਦੀਆਂ ਹਨ, ਜਿਵੇਂ ਕਿ ਡਾਟੇ ਦੀ ਚੋਰੀ, ਧੋਖਾਧੜੀ, ਮਾਣਹਾਨੀ ਅਤੇ ਜਾਂ ਫਿਰ ਕੋਈ ਸ਼ਰਾਰਤ ਆਦਿ।

ਅੱਜ ਦੀ ਮੌਡਰਨ ਤਕਨਾਲੋਜੀ ਦੇ ਵਿੱਚ ਇੰਟਰਨੈਟ ਰਾਹੀ ਸਾਈਬਰ ਖਤਰੇ ਜਾਂ ਹਮਲੇ ਜਿਵੇਂ ਸਟਾਕਿੰਗ, ਪਾਇਰੇਸੀ, ਫਿਸਿੰਗ, ਹੈਕਿੰਗ, ਸਪੈਮਿੰਗ, ਈਮੇਲ ਸਪੂਫਿੰਗ, ਇੰਟਰਨੈੱਟ ਟਾਈਮ ਥੈਪਟ, ਸੈਮੀ ਅਟੈਕ, ਡਾਟਾ ਡਿਡਲਿੰਗ ਆਦਿ ਦੀ ਆਮ ਵਰਤੋਂ ਹੈਕਰ ਕਰ ਰਹੇ ਹਨ। ਕੁਝ ਹੋਰ ਖ਼ਤਰੇ ਇਸ ਪ੍ਰਕਾਰ ਹਨ

ਵਾਇਰਸ:-ਕੰਪਿਊਟਰ ਵਾਇਰਸ ਇਕ ਪ੍ਰੋਗਰਾਮ ਹੁੰਦਾ ਹੈ ਹਾਰਡਵੇਅਰ ਅਤੇ ਡਾਟੇ ਨੂੰ ਨੁਕਸਾਨ ਪਹੁੰਚਾਉਂਦਾ ਹੈ।

ਸਪਾਈਵੇਅਰ:-ਇਹ ਵੀ ਖਤਰਨਾਕ ਪ੍ਰੋਗਰਾਮ ਹੈ, ਜਦੋਂ ਇਹ ਸਾਡੀ ਡਿਵਾਈਸ ਵਿੱਚ ਦਾਖਲ ਹੋ ਜਾਂਦਾ ਹੈ, ਤਾਂ ਇਹ ਸਾਡੀ ਜਾਣਕਾਰੀ ਤੋਂ ਬਿਨਾਂ ਸੂਚਨਾਵਾਂ ਇਕੱਠਿਆਂ ਕਰਨਾ ਸ਼ੁਰੂ ਕਰ ਦਿੰਦਾ ਹੈ।

ਟਰੋਜਨ ਹਾਰਸ:-ਇਸ ਨੂੰ ਅਕਸਰ ਟਰੋਜਨ ਕੀ ਕਿਹਾ ਜਾਂਦਾ ਹੈ ਇਹ ਇੱਕ ਕਿਸਮ ਦਾ ਮਾਲਵੇਅਰ ਹੈ ਯੂਜ਼ਰ ਦੇ ਕੰਪਿਊਟਰ ਨੂੰ ਅਣ-ਅਧਿਕਾਰਤ ਰਿਮੋਟ ਐਕਸੈਸ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੁੰਦਾ ਹੈ।

ਇੰਟਰਨੈੱਟ ਦੇ ਖਤਰੇ ਤੋਂ ਬਚਣ ਲਈ ਸਾਨੂੰ ਇੰਟਰਨੇਟ ਸੁਰੱਖਿਆ ਪ੍ਰਦਾਨ ਕਰਨੀ ਚਾਹੀਦੀ ਹੈ, ਇਸ ਉਦੇਸ਼ ਲਈ ਵਰਤੇ ਜਾਣ ਵਾਲੇ ਆਮ ਸਾਧਨ ਜਾਂ ਤਕਨੀਕ ਹੇਠ ਲਿਖੇ ਅਨੁਸਾਰ ਹਨ।

ਇੰਟਰਨੇਟ ਦੇ ਖਤਰੇ ਦੀ ਰੋਕਥਾਮ ਲਈ ਸਾਨੂੰ ਕੰਪਿਊਟਰ ਵਾਇਰਸ ਨੂੰ ਰੋਕਣ ਲਈ ਵਧੀਆ ਐਂਟੀ ਵਾਇਰਸ ਦੀ ਵਰਤੋਂ ਕਰਨੀ ਚਾਹੀਦੀ ਹੈ। ਕੁਝ ਐਂਟੀ ਵਾਇਰਸ ਜਿਵੇਂ ਆਵੀਰਾ, ਕਾਸਪਰਸਕਾਈ, ਅਵਾਸਟ, ਮੈਕੈਫੀ, ਨੌਰਟਨ ਆਦਿ।ਇਸ ਤੋਂ ਇਲਾਵਾ ਐਂਟੀ ਸਪਾਈਵੇਅਰ ਇਕ ਅਜਿਹਾ ਸਾਫਟਵੇਅਰ ਹੈ ਜੋ ਅਣਚਾਹੇ ਸਪਾਈਵੇਅਰ ਪ੍ਰੋਗਰਾਮਾਂ ਨੂੰ ਲੱਭਣ ਅਤੇ ਉਨ੍ਹਾਂ ਨੂੰ ਖਤਮ ਕਰਨ ਵਿੱਚ ਪ੍ਰਭਾਵਸ਼ਾਲੀ ਹੁੰਦਾ ਹੈ। ਇਸ ਤੋਂ ਇਲਾਵਾ ਫਿਸਿੰਗ ਘੁਟਾਲੇ ਤੋਂ ਰੋਕਥਾਮ ਈਮੇਲ ਰਾਹੀਂ ਲਿੰਕਸ ਦੀ ਪਾਲਣਾ ਨਹੀਂ ਕਰਨੀ ਚਾਹੀਦੀ ਸਿਰਫ ਆਫਿਸ਼ਲ ਵੈਬਸਾਈਟ (official website )ਵਿੱਚ ਹੀ ਲੌਗ ਇਨ ਕਰਨਾ ਚਾਹੀਦਾ ਹੈ।

ਇਸ ਤੋਂ ਇਲਾਵਾ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਹਰੇਕ ਵਿਅਕਤੀ ਨੂੰ ਅਪਰਾਧਾਂ ਦੀ ਰੋਕਥਾਮ ਲਈ ਕੁਝ ਬੁਨਿਆਦੀ ਉਪਾਏ ਵੀ ਕਰਨੇ ਚਾਹੀਦੇ ਹਨ ਜਿਵੇਂ ਯੂਜ਼ਰ ਨੂੰ ਪੂਰੇ ਇੰਟਰਨੈੱਟ ਸੁਰੱਖਿਆ ਸੂਟ ਦੀ ਵਰਤੋਂ ਕਰਨੀ ਚਾਹੀਦੀ ਹੈ, ਯੂਜ਼ਰ ਨੂੰ ਵੱਖ ਵੱਖ website ਲਈ ਮਜ਼ਬੂਤ ਪਾਸਵਰਡਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਆਪਣੇ ਕੰਪਿਊਟਰ ਸਾਫਟਵੇਰ ਨੂੰ ਅੱਪਡੇਟ ਰੱਖਣਾ ਚਾਹੀਦਾ ਹੈ, ਆਪਣੀ ਨਿੱਜੀ ਅਤੇ ਗੁਪਤ ਜਾਣਕਾਰੀ ਕਿਸੇ ਨਾਲ ਸਾਂਝੀ ਨਹੀਂ ਕਰਨੀ ਚਾਹੀਦੀ ਹੈ, ਮੈਸਿਜ ਰਾਹੀਂ ਅਤੇ ਈਮੇਲ ਰਾਹੀਂ ਪ੍ਰਾਪਤ ਕੀਤੇ ਲਿੰਕਸ ਨੂੰ ਬਿਨਾ ਸੋਚੇ ਸਮਝੇ ਓਪਨ ਨਹੀਂ ਕਰਨਾ ਚਾਹੀਦਾ ਹੈ, ਜੇਕਰ ਤੁਸੀਂ ਸਾਇਬਰ ਕਰਾਇਮ ਸ਼ਿਕਾਰ ਹੋ ਗਏ ਹੋ ਤਾਂ ਤੁਹਾਨੂੰ ਨੇੜੇ ਦੇ ਪੁਲਿਸ ਸਟੇਸ਼ਨ ਵਿਚ ਇਸ ਦੀ ਸ਼ਿਕਾਇਤ ਕਰਨੀ ਚਾਹੀਦੀ ਹੈ।

ਜਸਪਾਲ ਸਿੰਘ ਮਹਿਰੋਕ
ਸਨੌਰ (ਪਟਿਆਲਾ)
ਮੋਬਾਈਲ 6284347188

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleMigrants easy targets to blame for economic woes: Ex-Consul General
Next articleTurkey detains 19 people over alleged IS links