(ਸਮਾਜ ਵੀਕਲੀ)
ਵੱਢ ਕੇ ਰੁੱਖ ਤੂੰ ਕੀਤਾ ਖਾਲੀ ਥਾਂ,
ਹੁਣ ਧੁੱਪ ਤੋਂ ਬਚਣ ਲਈ ਭਾਲੇਂ ਛਾਂ।
ਚਾਰੇ ਪਾਸੇ ਕੋਈ ਰੁੱਖ ਨਹੀਂ,
ਬੈਠਣ ਕਿੱਥੇ ਚਿੜੀਆਂ, ਘੁੱਗੀਆਂ, ਕਾਂ?
ਜਦ ਤੱਕ ਉਹਨਾਂ ਨੂੰ ਮਾਇਆ ਨਾ ਮਿਲੇ,
ਬਾਬੂ ਕੰਮ ਲਈ ਨਹੀਂ ਕਰਦੇ ਹਾਂ।
ਮੇਰੇ ਜਿਹਾ ਮਿਲ ਉਸ ਨੂੰ ਹੋਰ ਗਿਆ,
ਉਹ ਕਿਉਂ ਚੇਤੇ ਰੱਖਦਾ ਮੇਰਾ ਨਾਂ?
ਰੱਬ ਇਕ ਹੈ, ਉਹ ਵੱਸਦਾ ਹੈ ਸਭ ਵਿੱਚ,
ਲੋਕਾਂ ਉਸ ਦੇ ਰੱਖੇ ਬਥੇਰੇ ਨਾਂ।
ਕਾਮੇ ਦੀ ਹਾਲਤ ਬਹੁਤੇ ਮਾੜੀ,
ਤਾਂ ਹੀ ਉਸ ਦੀ ਖਾਤਰ ਲਿਖਦੇ ਹਾਂ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ 9915803554
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly