ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਅੱਜ ਅੱਪਰਾ ਵਿਖੇ ਇੱਕ ਸਮਾਗਮ ਦੌਰਾਨ ਗੱਲਬਾਤ ਕਰਦਿਆਂ ਮਾਂ ਵੈਸ਼ਨੂੰ ਦਰਬਾਰ ਦੁੱਖ ਖੰਡਨ ਨਿਵਾਸ ਮੋਂਰੋਂ ਦੇ ਗੱਦੀਨਸ਼ੀਨ ਮਾਤਾ ਸਵਰਨ ਦੇਵਾ (ਯੂ.ਕੇ) ਤੇ ਸੀਤੇ ਮਾਤਾ (ਯੂ.ਕੇ) ਨੇ ਕਿਹਾ ਕਿ ਵਰਤਮਾਨ ਸਮੇਂ ‘ਚ ‘ਕੁੱਖਾਂ’ ਤੇ ‘ਰੁੱਖਾਂ’ ਨੂੰ ਬਚਾਉਣ ਦੀ ਲੋੜ ਹੈ | ਇਸ ਮੌਕੇ ਬੋਲਦਿਆਂ ਉਨਾਂ ਕਿਹਾ ਕਿ ਅਜੋਕਾ ਸਮੇਂ ‘ਚ ਪੂਰੇ ਵਿਸ਼ਵ ਦਾ ਵਾਤਾਵਰਣ ਵੱਡੇ ਪੱਧਰ ‘ਤੇ ਦੂਸ਼ਿਤ ਹੋ ਗਿਆ ਹੈ, ਜਿਸ ਨੂੰ ਬਚਾਉਣ ਲਈ ਸਾਨੂੰ ਸੱਭ ਨੂੰ ਪੌਦੇ ਲਗਾਉਣੇ ਚਾਹੀਦੇ ਹਨ | ਜੇਕਰ ਅਸੀਂ ਆਕਸੀਜਨ ਪੈਦਾ ਕਰਨ ਲਈ ਬੂਟੇ ਨਹੀਂ ਲਗਾਏ ਤਾਂ ਸਾਡਾ ਸਾਹ ਲੈਣ ਵੀ ਮੁਸ਼ਕਿਲ ਹੋ ਜਾਵੇਗਾ | ਮਾਤਾ ਸਵਰਨ ਦੇਵਾ ਨੇ ਅੱਗੇ ਕਿਹਾ ਕਿ ਵਰਤਮਾਨ ਸਮੇਂ ‘ਚ ਲੜਕੀਆਂ ਦੀ ਦਿਨ ਪ੍ਰਤੀ ਦਿਨ ਘਟ ਰਹੀ ਜਨਮ ਦਰ ਵੀ ਇੱਕ ਚਿੰਤਾਜਨਕ ਵਿਸ਼ਾ ਹੈ | ਇਸ ਲਈ ਸਾਨੂੰ ਔਰਤ ਦਾ ਹਮੇਸ਼ਾ ਹੀ ਸਤਿਕਾਰ ਕਰਨਾ ਚਾਹੀਦਾ ਹੈ, ਉਹ ਚਾਹੇ ਧੀ, ਹੋਵੇ, ਮਾਂ ਹੋਵੇ, ਭੈਣ ਹੋਵੇ ਜਾਂ ਫਿਰ ਪਤਨੀ ਦੇ ਰੂਪ ‘ਚ ਹੋਵੇ | ਜੇਕਰ ਅਸੀਂ ਧੀਆਂ ਦਾ ਸਤਿਕਾਰ ਨਾ ਕੀਤਾ ਤਾਂ ਸਾਡੀ ਆਉਣ ਵਾਲੀ ਪੀੜੀ ਹੀ ਖਤਮ ਹੋ ਜਾਵੇਗੀ | ਇਸ ਮੌਕੇ ਉਨਾਂ ਪਿੰਡ ਮੋਂਰੋਂ ਦੀਆਂ ਵਸਨੀਕ ਦੋ ਲੜਕੀਆਂ ਦਾ ਜਨਮ ਦਿਨ ਵੀ ਮਨਾਇਆ ਤੇ ਕੇਕ ਕੱਟਿਆ ਗਿਆ | ਉਨਾਂ ਦੋਵਾਂ ਲੜਕੀਆਂ ਨੂੰ ਜਿੰਦਗੀ ‘ਚ ਸਫਲ ਹੋਣ ਦਾ ਆਸ਼ੀਰਵਾਦ ਵੀ ਦਿੱਤਾ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly