‘ਵਰਤਮਾਨ ਸਮੇਂ ਦੇ ਵਰਤਾਰੇ ਦਾ ਚਿਤਰਨ ਹੈ ‘ਰਾਵਣ ਹੀ ਰਾਵਣ’

ਪੁਸਤਕ ਮੇਰੀ ਨਜ਼ਰ ਵਿੱਚ 

ਤੇਜਿੰਦਰ ਚੰਡਿਹੋਕ

(ਸਮਾਜ ਵੀਕਲੀ) ਪੰਜਾਬੀ ਸਾਹਿਤ ਜਗਤ ਵਿੱਚ ਬਹੁ ਵਿਧਾਵੀ ਪ੍ਰਵਾਸੀ ਲੇਖਕ ਰਵਿੰਦਰ ਸਿੰਘ ਸੋਢੀ ਇੱਕ ਜਾਣਿਆ ਪਹਿਚਾਣਿਆ ਨਾਂ ਹੈ। ਸਾਹਿਤ ਵਿੱਚ ਆਲੋਚਨਾਲੂ ਕਵਿਤਾਲੂ ਕਹਾਣੀਲੂ ਨਾਟਕ ਵਿਧਾ ਵਿੱਚ ਉਸ ਦੀਆਂ ਰਚਨਾਵਾਂ ਅਕਸਰ ਅਖ਼ਬਾਰਾਂਲੂ ਮੈਗਜ਼ੀਨਾਂ ਆਦਿ ਵਿੱਚ ਛਪਦੀਆਂ ਰਹਿੰਦੀਆਂ ਹਨ ਅਤੇ ਪੁਸਤਕਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ‘ਰਾਵਣ ਹੀ ਰਾਵਣ’ ਕਾਵਿ ਸੰਗ੍ਰਹਿ ਉਸ ਦੀ ਤੀਜੀ ਕਾਵਿ ਪੁਸਤਕ ਹੈ। ਜਿਸ ਵਿੱਚ ਉਸ ਨੇ ਮਹਿਜ 43 ਲੰਬੀਆਂ ਕਵਿਤਾਵਾਂਲੂ ਗ਼ਜ਼ਲਾਂ ਅਤੇ ਗੀਤ ਵੀ ਸ਼ਾਮਲ ਕੀਤੇ ਹਨ। ‘ਸਾਹਿਤਕ ਰੂਪਾਂ ਵਿਚ ਆ ਰਹੇ ਬਦਲਾਅ ਦੇ ਸੰਦਰਭ ਵਿਚ’ ਸਿਰਲੇਖ ਹੇਠ ਉਸ ਨੇ ਪੁਸਤਕ ਦਾ ਆਪ ਹੀ ਮੁੱਖ ਬੰਦ ਲਿਖਿਆ ਹੈ। ਮੁੱਖ ਬੰਦ ਵਿੱਚ ਆਏ ਵਿਚਾਰਾਂ ਅਨੁਸਾਰ ਉਸ ਨੂੰ ਗ਼ਜ਼ਲ ਦੇ ਤਕਨੀਕੀ ਨੁਕਤਿਆਂ ਦੀਆਂ ਬਾਰੀਕੀਆਂ ਜਾਣਕਾਰੀ ਨਹੀਂ ਜਿਸ ਕਰਕੇ ਆਲੋਚਕ ਉਸ ਨੂੰ ਅ-ਗ਼ਜ਼ਲ ਜਾਂ ਗ਼ਜ਼ਲ ਨੁਮਾ ਕਹਿ ਸਕਦੇ ਹਨ।
ਪੁਸਤਕ ਦੇ ਅਧਿਐਨ ਦੌਰਾਨ ਧਿਆਨ ਵਿੱਚ ਆਇਆ ਹੈ ਕਿ ਹਥਲੇ ਕਾਵਿ ਸੰਗ੍ਰਹਿ ਦੀ ਸਿਰਲੇਖਤ ਕਵਿਤਾ ‘ਰਾਵਣ ਹੀ ਰਾਵਣ’ ਚੌਥੇ ਸਥਾਨ ਤੇ ਦਰਜ ਹੈ। ਇਸ ਕਵਿਤਾ ਕਹਿੰਦੀ ਹੈ ਕਿ ਰਾਵਣ ਦਾ ਪੁਤਲਾ ਤਾਂ ਫੂਕ ਲਿਆ ਪਰ ਜਿਹੜੇ ਰਾਜਨੀਤਕਲੂ ਵੋਟਾਂ ਲਈ ਦੰਗੇ ਕਰਵਾਉਣ ਵਾਲੇਲੂ ਮਿਲਾਵਟ ਕਰਨ ਵਾਲੇਲੂ ਰਿਸ਼ਵਤਖੌਰਲੂ ਸਕੂਲਾਂ ਵਿੱਚ ਨਕਲਾਂ ਕਰਵਾਉਣ ਵਾਲੇ ਭਰਿਸ਼ਟ ਲੋਕਲੂ ਨਸ਼ਿਆਂ ਦੇ ਸੌਦਾਗਰਲੂ ਆਦਮਖੋਰਲੂ ਬਲਾਤਕਾਰੀਲੂ ਮਾਨ ਸਨਮਾਨਾਂ ਦੇ ਜੁਗਾੜੀਲੂ ਆਦਿ ਰਾਵਣ ਹਨਲੂ ਇਹਨਾਂ ਨੂੰ ਵੀ ਨੱਥ ਪਾਉਣੀ ਪਾਏਗੀ। ਕਵਿਤਾ ਦੇ ਅੰਸ਼ ਦਾ ਮੁਤਾਲਿਆ ਕਰੋ-
‘ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ
ਪ੍ਰਬੰਧ ਕਰੋ।’ (ਪੰਨਾ -16)
ਪੁਸਤਕ ਵਿੱਚ ਅੰਤਰ ਰਾਸ਼ਟਰੀ ਪੱਧਰ ਦੇ ਵਰਤਾਰੇ ਦੀਆਂ ਕਵਿਤਾਵਾਂ ਵੀ ਸ਼ਾਮਲ ਹਨ। ਨਿੱਜ ਤੋਂ ਹੱਟ ਕੇ ਲਿਖੀਆਂ ਗਈਆਂ ਕਵਿਤਾਵਾਂ ਦੀ ਉਸ ਦੀ ਲੇਖਣੀ ਵਿੱਚੋਂ ਝਲਕ ਪੈਂਦੀ ਹੈ। ਉਸ ਦੀ ਕਵਿਤਾ ਰੁੱਤਾਂਲੂ ਪੌਣਾਂਲੂ ਰੁੱਖਾਂਲੂ ਬੁੱਤਾਂਲੂ ਫੁੱਲਲੂ ਤਿਤਲੀਆਂਲੂ ਬਿਜਲੀਆਂਲੂ ਦਰਿਆਵਾਂਲੂ ਵਿਹਲੇ ਬੰਦੇਲੂ ਕਲਮਾਂ ਵਾਲੇਲੂ ਹੱਸਣ ਵਾਲੇਲੂ ਮੁਟਿਆਰਲੂ ਗਭਰੂਲੂ ਬੁਢੇ ਬਾਬੇ ਆਦਿ ਨੂੰ ਕੈਦ ਕਰਨ ਦੀ ਗੱਲ ਕਰਦੀ ਹੈ ਪਹਿਲੀ ਕਵਿਤਾਲੂ ‘ਕੈਦ ਕਰੋਲੂ ਕੈਦ ਕਰੋ’। ਆਪਣੀ ਆਪਣੀ ਕੁਰਸੀ ਦੇ ਲਾਲਚ ਵਿੱਚ ਦੇਸ਼ ਦੇ ਬਟਵਾਰੇਲੂ ਵੀਅਤਨਾਮ ਵਿੱਚ ਦਹਿਸ਼ਤ ਫੈਲਾਉਣ ਵਾਲਲੂ ਅਫ਼ਗਾਨਿਸਤਾਨ ਵਿੱਚ ਕੁਹਰਾਮ ਮਚਾਉਣ ਵਾਲੇ ਕਦੋਂ ਬਾਜ਼ ਆਉਣਗੇ? ਕਵਿਤਾ ‘ਅੱਜ ਦਾ ਡਾਇਨਾਸੋਰ’ ਚਿੰਤਾ ਪ੍ਰਗਟ ਕਰਦੀ ਹੈ। ਮਨੁੱਖ ਦੀਆਂ ਮਜ਼ਬੂਰੀਆਂ ਦਰਸਾਉਂਦੀ ਕਵਿਤਾ ‘ਜ਼ਿੰਦਗੀਨਾਮਾ’ ਹਾਲਾਤਾਂ ਦਾ ਵਰਨਣ ਕਰਦੀ ਹੈ। ਇਵੇਂ ਹੀ ਕਵਿਤਾ ‘ਮੈਂ ਕੌਣ ਹਾਂ?’ ਵਿੱਚ ਬੱਚਿਆਂ ਵਲੋਂ ਪੁਰਾਣ ਬੰਦਿਆਂ ਨੂੰ ਪੁਰਾਣੀ ਸਦੀ ਦੇ ਦੱਸਣਾਲੂ ਪਤਨੀ ਵਲੋਂ ਪਤੀ ਨੂੰ ਮਾਂ ਦਾ ਸਰਵਣ ਪੁੱਤਰ ਆਖਣਾਲੂ ਦਫਤਰ ਵਿੱਚ ਔਰਤਾਂ ਵੱਲ ਭੇੜੀਏ ਵਾਂਗ ਝਾਕਣਾ ਕਹਿਣ ਤੇ ਸਮਝ ਨਹੀਂ ਆਉਂਦੀ ਕਿ ਮੈਂ ਕੌਣ ਹਾਂ।
ਸਮੁੱਚੀ ਕਵਿਤਾ ਵਿੱਚ ਜਿੱਥੇ ਸਰਕਾਰਾਂ ਦੀ ਤਾਨਾਸ਼ਾਹੀਲੂ ਰੱਬ ਦੀ ਅਮੀਰਾਂ ਨਾਲ਼ ਗੰਢ ਤੁੱਪਲੂ ਮਰੀਆਂ ਜ਼ਮੀਰਾਂਲੂ ਬੁੱਤ ਪ੍ਰਸਤੀਲੂ ਭਿਖਾਰੀਪਨਲੂ ਯਾਦਾਂ ਦੇ ਪਰਛਾਵੇਂਲੂ ਪੱਥਰਾਂ ਦੇ ਸ਼ਹਿਰਲੂ ਸੋਚ ਦਾ ਫ਼ਰਕਲੂ ਮਾਨਸਿਕ ਸੋਸ਼ਣਲੂ ਰਿਸ਼ਤਿਆਂ ਦੇ ਨਿਘਾਰ ਆਦਿ ਪਹਿਲੂਆਂ ਨੂੰ ਦਿ੍ਰਸ਼ਟੀ ਗੋਚਰ ਕੀਤਾ ਹੈਲੂ ਉੱਥੇ ਧਾਰਮਿਕ ਅਤੇ ਹੋਰ ਲਿਖਤਾਂ ਵੀ ਅੰਕਿਤ ਹਨਲੂ ਜਿਵੇਂ ਕਿ ਗੁਰੂ ਅਰਜਨ ਦੇਵਲੂ ਮੁਕਤਸਰ ਦੀ ਧਰਤੀਲੂ ਨਵੇ ਸਾਲ ਦਾ ਬਦਲਣਾਲੂ ਮਜਦੂਰ ਦਿਵਸ ਆਦਿ ਵੀ ਸ਼ਾਮਲ ਹਨ। ਪੁਸਤਕ ਵਿੱਚ ਮੁਹੱਬਤ ਅਤੇ ਬਿ੍ਰਹਾ ਦੀ ਗੱਲ ਵੀ ਆਈ ਹੈਲੂ ਦੇਖੋ –
‘ਸਾਵਣ ਦੀਆਂ ਕਣੀਆਂ ਨੇ
ਮੇਰੇ ਸੀਨੇ ਅੱਗ ਲਾਈ
ਮੈਨੂੰ ਬਿਰਹੋਂ ਕੁਠੀ ਨੂੰ
ਫਿਰ ਯਾਦ ਸੱਜਣ ਦੀ ਆਈ।’ (ਪੰਨਾ – 30)
ਅਤੇ
‘ਮੇਰੇ ਰਾਹਾਂ ਤੋਂ ਅੱਡ ਹੋ ਗਏ ਨੇ ਰਾਹ ਭਾਵੇਂ ਤੇਰੇਲੂ
ਤੇਰੇ ਮੁੜ ਆਉਣ ਦੀ ਅਜੇ ਉਮੀਦ ਬਾਕੀ ਹੈ।’ (ਪੰਨਾ – 59)
ਬਦਲੇ ਸਮੇਂ ਦੀ ਤਸਵੀਰ ਦਿਖਾਉਂਦੀ ਗ਼ਜ਼ਲ ‘ਕਦੇ ਮਹਿਮਾਨ ਸੀ ਰੱਬ ਵਰਗੇ—।’ ਜਿਹਨਾਂ ਮਹਿਮਾਨਾਂ ਨੂੰ ਅਸੀ ਰੱਬ ਮੰਨਦੇ ਸੀ ਹੁਣ ਵਾਧੂ ਰਿਹੇ ਲੱਗਦੇ ਹਨਲੂ ਘਰ ਦਾ ਵਿਹਲਾ ਬੰਦਾ ਵੀ ਵਾਧੂ ਲੱਗਦੈ। ਬਜ਼ੁਰਗਾਂ ਨੂੰ ਘਰ ਦਾ ਜ਼ਿੰਦਰਾ ਮੰਨ ਕੇ ਨਿਸ਼ਚਿੰਤ ਰਹਿਦੇ ਸਾਂਲੂ ਹੁਣ ਵੱਖਰੇ ਵੱਖਰੇ ਕਮਰੇ ਨੂੰ ਲੋਹੇ ਦੇ ਜ਼ਿੰਦਰੇ ਲੱਗਣ ਲੱਗ ਪਏ ਹਨ। ਮੀਆਂ ਬੀਵੀ ਦੇ ਰਿਸ਼ਤੇ ਵਿੱਚ ਹੁਣ ਕਾਟੋ ਕਲੇਸ਼ ਰਹਿਣ ਲੱਗ ਪਿਆ ਹੈ। ਤੋਤੇਲੂ ਚਿੜੀਆਂਲੂ ਗੋਲੇ ਕਬੂਤਰ ਅਲੋਪ ਹੋ ਗਏ ਹਨ ਪਰ ਗਊਆਂਲੂ ਵੱਛੀਆਂ ਅਤੇ ਸਾਹਨਾਂ ਦਾ ਮੇਲਾ ਸੜਕਾਂ ਤੇ ਹੁੰਦਾ ਹੈ ਜਿਸ ਦਾ ਸ਼ਿਕਾਰ ਲੋਕ ਹੁੰਦੇ ਹਨ। ਜ਼ਿੰਦਗੀ ਦੀ ਭਟਕਣ ਦੀ ਗੱਲ ਕਰਦੀ ਗ਼ਜ਼ਲ ‘ਜ਼ਿੰਦਗੀ ਦਾ ਇਹ ਸਫ਼ਰ–।’ ਸੁਚੇਤ ਕਰਦੀ ਹੈ ਕਿ ਜ਼ਿੰਦਗੀ ਦਾ ਸਫ਼ਰ ਤਾਂ ਕਬਰਾਂ ਤੇ ਜਾ ਕੇ ਹੀ ਖ਼ਤਮ ਹੋਣਾ ਹੈ। ਜਿਉਂਦੇ ਮਨੁੱਖ ਵਲੋਂ ਰੱਬ ਦੇ ਨਾਂ ਦੁਕਾਨਾਂ ਖੋਲ੍ਹ ਕੇ ਭਟਕਦਾ ਰਹਿੰਦਾ ਹੈ ਰੱਬ ਤਾਂ ਇਨਸਾਨ ਵਿੱਚ ਵਸਦਾ ਹੈਲੂ ਜਿੱਥੇ ਅਸੀ ਲੱਭਦੇ ਹੀ ਨਹੀਂ।
ਗੀਤਾਂ ਵਿੱਚ ਧੀਆਂ ਦੀ ਤਰਾਸਦੀਲੂ ਭਰੂਣ ਹੱਤਿਆ ਦਾ ਬਿਆਨ ਕਰਦਿਆਂ ਲਿਖਿਆ ਗਿਆ ਹੈ ਕਿ ਕੁਝ ਜੰਮਦਿਆਂ ਮਰਦੀਆਂਲੂ ਫਾਹ ਲੈ ਕੇ ਮਰਦੀਆਂ ਹਨਲੂ ਕੁਝ ਕੁੱਖ ਵਿੱਚ ਮਾਰੀਆਂ ਜਾਂਦੀਆਂ ਹਨਲੂ ਕੁਝ ਸਾੜੀਆਂ ਜਾਂਦੀਆਂ ਹਨ। ਭੈੜੀਆਂ ਦਾ ਸ਼ਿਕਾਰ ਹੁੰਦੀਆਂ ਹਨ ਜਦੋਂ ਆਪਣੇ ਵੀ ਬੇਗਾਨੇ ਬਣ ਜਾਂਦੇ ਨੇ। ਧੀਆਂ ਤਾਂ ਰੱਬ ਦੀ ਰੂਹਲੂ ਫੁੱਲਾਂ ਦੀ ਖ਼ੁਸ਼ਬੂਲੂ ਘਰ ਦੀ ਰੌਣਕ ਹੁੰਦੀਆਂ ਹਨ। ਉਹਨਾਂ ਦੇ ਦੁੱਖ ਦੂਰ ਕਰਨ ਲਈ ਬਾਬਾ ਨਾਨਕ ਨੂੰ ਸੱਦਾ ਦਿੰਦੇ ਹਨ। ਗਰੀਬਾਂ ਦੀ ਮਜ਼ਬੂਰੀ ਅਤੇ ਰੱਜਿਆਂ ਨਾਲ ਰੱਬ ਦਾ ਜੋੜ ਬਾਰੇ ਗੀਤ ਦੀਆਂ ਸਤਰਾਂ ਦੇਖੋ –
‘ਕੁਝ ਸ਼ੌਂਕ ਨਾਲ ਹੀ ਅੱਧ ਨੰਗੇ
ਕੁਝ ਮਜਬੂਰੀ ਵਿੱਚ ਅੱਧ ਕੱਜੇ ਨੇ
ਤੂੰ ਦੇਵੇਂ ਰੱਬਾ ਉਹਨਾਂ ਨੂੰ
ਜੋ ਪਹਿਲਾਂ ਤੋਂ ਹੀ ਰੱਜੇ ਨੇ।’ (ਪੰਨਾ – 23)
‘ਡੱਬੂ’ ਅਤੇ ਟੁੱਟੇ ‘ਖੰਭਾਂ’ ਵਾਲੇ ਦੀ ਖੇਡ ਕਵਿਤਾ ਪ੍ਰਤੀਬਿੰਬ ਲੈ ਕੇ ਅੰਤਰ ਰਾਸ਼ਟਰੀ ਵਰਤਾਰਿਆਂ ਦੀ ਗੱਲ ਕੀਤੀ ਗਈ ਹੈ। ਧਰਮੀਆਂ ਵਲੋਂ ਧਰਮ ਦੇ ਵਹਿਮਾਂ ਵਿੱਚ ਉਲਝਾਉਣ ਵਾਲੇਲੂ ਕੁੱਤੀ ਦਾ ਚੌਰਾਂ ਨਾਲ਼ ਰਲਣਾਲੂ ਮਜ਼੍ਹਬ ਦਾ ਰੌਲਾ ਦੇਖ ਕੇ ਮੁੜ ਬਚਪਨ ਦੇ ਦਿਨਾਂ ਨੂੰ ਯਾਦ ਕਰਕੇ ਬਚਪਨ ਦੇ ਮੁੜ ਆਉਣ ਦੀ ਇੱਛਾ ਹੁੰਦੀ ਹੈ ਕਿਉਕਿ ਬਚਪਨ ਦਾ ਸਮਾਂ ਬਿਨਾਂ ਕਿਸੇ ਫਿਕਰ ਫਾਕੇ ਦੇ ਹੁੰਦਾ ਹੈ ਅਤੇ ਇਹਨਾਂ ਸਾਰੇ ਝਮੇਲਿਆਂ ਤੋਂ ਸੁਰਖਰੂ ਹੁੰਦਾ ਹੈ।
ਪੁਸਤਕ ਦੀਆਂ ਹੋਰ ਕਵਿਤਾਵਾਂ ਸ਼ਹੀਦਾਂ ਦਾ ਪਰਿਵਾਰਲੂ ਸੋਚਣ ਵੇਲਾਲੂ ਸੱਥ ਵਿੱਚ ਉੱਠੀ ਗੱਲ ਵੀ ਪੜ੍ਹਨ ਲਾਇਕ ਹਨ। ਕਵੀ ਇਸ ਪੁਸਤਕ ਲਈ ਵਧਾਈ ਦਾ ਪਾਤਰ ਹੈ ਕਿਉਕਿ ਉਸ ਨੇ ਪੁਸਤਕ ਵਿਚਲੀਆਂ ਕਵਿਤਾਵਾਂ ਦੇ ਵਰਤਮਾਨ ਵਰਤਾਰਿਆਂ ਦੇ ਵਿਸ਼ੇ ਨੂੰ ਛੋਹਿਆ ਹੈ।

ਪੁਸਤਕ ਦਾ ਨਾਂ ਰਾਵਣ ਹੀ ਰਾਵਣ ਲੇਖਕ ਰਵਿੰਦਰ ਸਿੰਘ ਸੋਢੀ
ਪੰਨੇ 80 ਮੁੱਲ 130/-
ਪ੍ਰਕਾਸ਼ਕ ਜੇ ਪੀ ਪਬਲੀਕੇਸ਼ਨ­ ਪਟਿਆਲਾ।
ਤੇਜਿੰਦਰ ਚੰਡਿਹੋਕ­ ਸਾਬਕਾ ਏ.ਐਸ.ਪੀ, ਨੈਸ਼ਨਲ ਐਵਾਰਡੀ­ ਬਰਨਾਲਾ।
ਸੰਪਰਕ 95010-00224

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਧਾਰਮਿਕ ਟ੍ਰੈਕ “ਡੋਲਣ ਨਹੀਂ ਦਿੰਦਾ”ਨਾਲ ਆਗਮਨ ਪੁਰਬ ਤੇ ਗਾਇਕਾ ਸ਼ੈਲੀ ਬੀ ਭਰੇਗੀ ਹਾਜ਼ਰੀ – ਰਾਮ ਭੋਗਪੁਰੀਆ
Next articleਜਲੰਧਰ ਦਿਹਾਤੀ ਦੇ ਥਾਣਾ ਗੁਰਾਇਆ ਵੱਲੋਂ ਹਾਈਵੇ ਤੇ ਲੁੱਟਾ/ਖੋਹਾ ਕਰਨ ਵਾਲੇ ਗਰੋਹ ਦਾ ਪਰਦਾਪਾਸ਼, 13 ਮੋਬਾਇਲ ਫੋਨ, 01 ਮੋਟਰ ਸਾਈਕਲ ਅਤੇ ਦਾਤਰ ਬਰਾਮਦ