ਸੱਭਿਆਚਾਰ ਅਤੇ ਵਿਰਸੇ ਦੀਆਂ ਬਾਤਾਂ ਪਾਏਗਾ ਅੱਜ ਲੱਗਣ ਵਾਲਾ ਵਿਸ਼ਾਲ ” ਮੇਲਾ ਗੀਤਕਾਰਾਂ ਦਾ ” ਸੱਭਿਆਚਾਰਕ ਮੇਲਾ- ਕੁਲਦੀਪ ਚੁੰਬਰ ਕਨੇਡਾ

ਕੁਲਦੀਪ ਚੁੰਬਰ ਕਨੇਡਾ

ਦੁਨੀਆਂ ਭਰ ਚੋਂ ਇਸ ਮੇਲੇ ਲਈ ਗੀਤਕਾਰਾਂ ਦਾ ਭਾਰੀ ਉਤਸਾਹ- ਭੱਟੀ ਭੜੀ ਵਾਲਾ

(ਸਮਾਜ ਵੀਕਲੀ)  ਮੇਲਾ ਗੀਤਕਾਰਾਂ ਦਾ ਅੱਜ 22 ਫ਼ਰਵਰੀ 2025 ਦਿਨ ਸ਼ਨੀਵਾਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਖ਼ੇ ਸਵੇਰ ਦੇ 11 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਕਰਵਾਇਆ ਜਾ ਰਿਹਾ ਹੈ । ਸੱਭਿਆਚਾਰ ਅਤੇ ਵਿਰਸੇ ਦੀਆਂ ਬਾਤਾਂ ਇਹ ਵਿਸ਼ਾਲ ਮੇਲਾ ਅੱਜ ਪਾਏਗਾ, ਜਿਸ ਵਿੱਚ ਵਿਸ਼ਵ ਭਰ ਦੇ ਗੀਤਕਾਰਾਂ ਦਾ ਉਤਸਾਹ ਦੇਖਣ ਨੂੰ ਮਿਲਿਆ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬਹੁਪੱਖੀ ਕਲਾਕਾਰ ਕੁਲਦੀਪ ਚੁੰਬਰ ਕਨੇਡਾ ਨੇ ਕਰਦਿਆਂ ਕਿਹਾ ਕਿ ਗੀਤਕਾਰਾਂ ਦੇ ਇਸ ਵਿਸ਼ਾਲ ਹੋਣ ਵਾਲੇ ਇਕੱਠ ਨੇ ਅੱਜ ਇੱਕ ਸੱਭਿਆਚਾਰ ਦੇ ਖੇਤਰ ਵਿੱਚ ਵੱਖਰਾ ਇਤਿਹਾਸ ਰਚ ਦੇਣਾ ਹੈ। ਇਸ ਮੇਲੇ ਦੇ ਮੁੱਖ ਪ੍ਰਬੰਧਕ ਭੱਟੀ ਭੜੀ ਵਾਲਾ ਨੇ ਕਿਹਾ ਕਿ ਦੁਨੀਆਂ ਭਰ ਚ ਇਸ ਮੇਲੇ ਲਈ ਗੀਤਕਾਰਾਂ ਵਿੱਚ ਭਾਰੀ ਉਤਸਾਹ ਤੇ ਚਾਅ ਹੈ । ਉਹਨਾਂ ਕਿਹਾ ਕਿ ਗੀਤਕਾਰਾਂ ਦੀ ਦਿਲੀ ਖਾਹਿਸ਼ ਸੀ ਕਿ ਉਹਨਾਂ ਦਾ ਵਿਸ਼ਵ ਪੱਧਰੀ ਕੋਈ ਵਿਸ਼ਾਲ ਇਕੱਠ ਹੋਵੇ ਜਿਸ ਨੂੰ ਇਹ ਸੱਭਿਆਚਾਰਕ ਮੇਲਾ ਪੂਰਾ ਕਰੇਗਾ ।
ਵਿਸ਼ਵ ਪੰਜਾਬੀ ਗੀਤਕਾਰ ਪਰਿਵਾਰ ਅਤੇ ਪੰਜਾਬੀ ਗੀਤਕਾਰ ਮੰਚ (ਰਜਿ:)  ਲੁਧਿਆਣਾ ਵੱਲੋਂ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਸਹਿਯੋਗ ਅਤੇ ਸਮੂਹ ਗੀਤਕਾਰਾਂ ਵੱਲੋਂ ਕੀਤੇ ਸਾਂਝੇ ਉਪਰਾਲੇ ਸਦਕਾ ਇਸ ਮੇਲੇ ਵਿੱਚ ਪੰਜਾਬ ਦੇ ਲੱਗਭਗ 1000 ਤੋਂ ਉੱਪਰ ਗੀਤਕਾਰਾਂ ਦੇ ਪੁੱਜਣ ਦੀ ਸੰਭਾਵਨਾ ਹੈ ! ਗੀਤਕਾਰਾਂ ਦੇ ਇਸ ਮੇਲੇ ਵਿੱਚ ਪੰਜਾਬ ਦੇ ਨਾਮੀ ਗੀਤਕਾਰਾਂ ਤੋਂ ਇਲਾਵਾ ਨਵੇਂ ਗੀਤਕਾਰ ਅਤੇ ਓਹ ਗੀਤਕਾਰ ਜਿਹਨਾਂ ਦੇ ਗੀਤ ਤਾਂ ਵੱਡੇ ਵੱਡੇ ਕਲਾਕਾਰਾਂ ਦੀ ਆਵਾਜ਼ ਵਿੱਚ ਸੁਣੇ ਹਨ ਪਰ ਅਸੀਂ ਕਦੇ ਓਹਨਾਂ ਨੂੰ ਦੇਖਿਆ ਨਹੀਂ ਓਹ ਸਾਰੇ ਗੀਤਕਾਰ ਵੀ ਆਪਣੀ ਹਾਜ਼ਰੀ ਭਰਨਗੇ! ਮੇਲੇ ਬਾਰੇ ਜਾਣਕਾਰੀ ਦੇਂਦਿਆਂ ਮੇਲੇ ਦੇ ਮੁੱਖ ਪ੍ਰਬੰਧਕ ਅਤੇ ਉੱਘੇ ਗੀਤਕਾਰ ਤੇ ਪੇਸ਼ਕਾਰ ਭੱਟੀ ਭੜੀਵਾਲਾ ਨੇ ਦੱਸਿਆ ਕਿ ਮੇਲੇ ਦਾ ਮੁੱਖ ਮਕਸਦ ਸਾਡੇ ਗੀਤਕਾਰ ਵੀਰਾਂ ਨੂੰ ਇੰਡੀਅਨ  ਪ੍ਰਫਾਰਮਿੰਗ ਰਾਈਟ ਸੋਸਾਇਟੀ ਸੰਸਥਾ ਨਾਲ ਜੋੜਕੇ ਓਹਨਾਂ ਨੂੰ ਓਹਨਾਂ ਦੇ ਗੀਤਾਂ ਦੀ ਉਮਰ ਭਰ ਰਾਇਲਟੀ ਦੁਆਉਣਾ , ਗੀਤਾਂ ਦੀ ਚੋਰੀ ਨੂੰ ਰੋਕਣਾਂ , 60 ਸਾਲ ਤੋਂ ਉੱਪਰ ਬਜ਼ੁਰਗ ਤੇ ਬੀਮਾਰ ਗੀਤਕਾਰਾਂ ਨੂੰ ਸਰਕਾਰ ਤੋਂ ਪੈਨਸ਼ਨ ਅਤੇ ਮੁਫ਼ਤ ਇਲਾਜ਼ ਦਾ ਪ੍ਰਬੰਧ ਕਰਵਾਉਣਾ ਹੈ ।
ਭੱਟੀ ਭੜੀ ਵਾਲਾ ਨੇ ਦੱਸਿਆ ਕਿ ਇਹ ਮੇਲਾ ਸਮੂਹ ਗੀਤਕਾਰਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ
ਮੇਲੇ ਦੀ ਪ੍ਰਬੰਧਕ ਟੀਮ ਵਿੱਚ ਸ਼੍ਰੀ ਜਸਵੰਤ ਸੰਦੀਲਾ, ਪਾਲੀ ਦੇਤਵਾਲੀਆ,ਸੇਵਾ ਸਿੰਘ ਨੌਰਥ, ਬਲਬੀਰ ਮਾਨ, ਭੱਟੀ ਭੜੀਵਾਲਾ,ਬਿੱਟੂ ਖੰਨੇ ਵਾਲਾ,ਬੂਟਾ ਭਾਈ ਰੂਪਾ, ਬੱਬੂ ਬਰਾੜ, ਨਿੱਮਾ ਲੁਹਾਰਕੇ, ਗੁਰਵਿੰਦਰ ਕੈਂਡੋਵਾਲ, ਅਜੀਤਪਾਲ ਜੀਤੀ ਅਤੇ ਭੰਗੂ ਫਲੇੜੇਵਾਲਾ ਦੇ ਨਾਮ ਜ਼ਿਕਾਰਯੋਗ ਹਨ ! ਮੇਲੇ ਦੇ ਸਰਪ੍ਰਸਤ ਸ.ਬਾਬੂ ਸਿੰਘ ਮਾਨ, ਸ਼੍ਰੀ ਗੁਰਭਜਨ  ਗਿੱਲ, ਸ਼੍ਰੀ ਸ਼ਮਸ਼ੇਰ ਸੰਧੂ, ਸ਼੍ਰੀ ਜਰਨੈਲ ਘੁਮਾਣ ਅਤੇ ਸ. ਅਮਰੀਕ ਸਿੰਘ ਤਲਵੰਡੀ ਹਨ!  ਮੇਲੇ ਦੇ ਮੁੱਖ ਪ੍ਰਬੰਧਕ ਉੱਘੇ ਗੀਤਕਾਰ ਤੇ ਪੇਸ਼ਕਾਰ ਭੱਟੀ ਭੜੀਵਾਲਾ ਹਨ ਜਿਹਨਾਂ ਦੀ ਰਹਿਨੁਮਾਈ ਥੱਲੇ ਮੇਲੇ ਦੀ ਕੋਆਰਡੀਨੇਟਰ ਟੀਮ ਅਮਨ ਫੁੱਲਾਂਵਾਲ, ਗਿੱਲ ਦੁੱਗਰੀ,ਅਨੂਪ ਸਿੱਧੂ ਅਤੇ ਦਿਲਬਾਗ ਹੁੰਦਲ ਪੂਰੇ ਜ਼ੋਰ ਸ਼ੋਰ ਨਾਲ ਮੇਲੇ ਨੂੰ ਹਰ ਪੱਖੋਂ ਕਾਮਯਾਬ ਬਣਾਉਣ ਵਿੱਚ ਦਿਨ ਰਾਤ ਇੱਕ ਕਰ ਰਹੇ ਹਨ ! ਮੇਲੇ ਦੇ ਸਟੇ ਜ ਪ੍ਰਬੰਧਕਾਂ ਵਿੱਚ ਪ੍ਰੋ ਨਿਰਮਲ ਜੌੜਾ, ਬਿੱਟੂ ਖੰਨੇਵਾਲਾ, ਜਗਤਾਰ ਜੱਗੀ ਅਤੇ ਕਰਨੈਲ ਸਿਵੀਆਂ ਦੇ ਨਾਮ ਸ਼ਾਮਲ ਹਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸ਼੍ਰੀਮਾਨ 108 ਸੰਤ ਬਾਬਾ ਹਰੀ ਸਿੰਘ ਜੀ ਦੀ ਸੱਤਵੀਂ ਮਿੱਠੀ ਯਾਦ ਨੂੰ ਸਮਰਪਿਤ ਗੁਰਦੁਆਰਾ ਹਰਿ ਸੰਗਤ ਸਾਹਿਬ ਸਨੌਰ ਵਿਖੇ ਮਨਾਇਆ ਜਾਵੇਗਾ ਸਲਾਨਾ ਸਮਾਗਮ 23 ਨੂੰ – ਸੰਤ ਹਰਦੇਵ ਸਿੰਘ ਜੀ ਸਨੌਰ
Next articleमहाकुंभ की आड़ में योगी सरकार ने जनता की आस्था को लूटा ।