ਸੱਭਿਆਚਾਰਕ ਸੱਥ ਪੰਜਾਬ ਵਲੋਂ ਉੱਘੇ ਫਿਲਮਕਾਰ ਹੋਬੀ ਧਾਲੀਵਾਲ ਦਾ ਸਨਮਾਨ

ਲੁਧਿਆਣਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
‘ਵਿਸ਼ਵ ਪੰਜਾਬਣ’ ਦਾ ਵੱਕਾਰੀ ਮੁਕਾਬਲਾ ਕਰਾਉਣ ਵਾਲੀ ਨਾਮੀ ਸੰਸਥਾ ਸੱਭਿਆਚਾਰਕ ਸੱਥ ਪੰਜਾਬ ਵੱਲੋਂ ਸੱਥ ਦੇ ਦਫ਼ਤਰ ਵਿੱਚ ਉੱਘੇ ਫਿਲਮ ਕਲਾਕਾਰ ਹੌਬੀ ਧਾਲੀਵਾਲ ਦਾ ਸਨਮਾਨ ਕੀਤਾ ਗਿਆ। ਸੰਖੇਪ ਪਰ ਪ੍ਰਭਾਵਸਾਲੀ ਸਨਮਾਨ ਸਮਾਗਮ ਵਿੱਚ ਸੱਭਿਆਚਾਰ ਅਤੇ ਸਾਹਿਤ ਨਾਲ ਜੁੜੀਆਂ ਮਾਣਮੱਤੀਆਂ ਸ਼ਖ਼ਸੀਅਤਾਂ ਨੇ ਮਾਹੌਲ ਨੂੰ ਰੰਗੀਨ ਬਣਾ ਦਿੱਤਾ। ਇਸ ਸਮੇਂ ਹੌਬੀ ਧਾਲੀਵਾਲ ਨੂੰ ਸੱਥ ਵੱਲੋਂ ਖੂਬਸੂਰਤ ਯਾਦਗਾਰੀ ਚਿੰਨ੍ਹ ਅਤੇ ਫੁਲਕਾਰੀ ਪ੍ਰਦਾਨ ਕੀਤੇ ਗਏ।
ਸੱਭਿਆਚਾਰਕ ਸੱਥ ਦੇ ਚੇਅਰਮੈਨ ਸਰਦਾਰ ਜਸਮੇਰ ਸਿੰਘ ਢੱਟ ਨੇ ਆਪਣੇ ਸਵਾਗਤੀ ਸ਼ਬਦਾਂ ਨਾਲ ਹੌਬੀ ਧਾਲੀਵਾਲ ਨੂੰ ਸਿਰਫ ਪੰਜਾਬੀਆਂ ਦਾ ਚਹੇਤਾ ਕਲਾਕਾਰ ਹੀ ਨਹੀਂ, ਸਗੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਝੰਡਾ ਬਰਦਾਰ ਐਲਾਨਿਆ। ਉਨ੍ਹਾਂ ਕਿਹਾ ਕਿ ਧਾਲੀਵਾਲ ਦੀ ਸ਼ਮੂਲੀਅਤ ਵਾਲੀ ਫਿਲਮ ਪੰਜਾਬੀਆਂ ਦੇ ਰੋਹਬਦਾਰ ਅਤੇ ਦਮਦਾਰ ਕਿਰਦਾਰਾਂ ਦੀ ਝਲਕ ਨਜ਼ਰੀਂ ਪੈਂਦੀ ਹੈ। ਸੱਥ ਦੇ ਸਕੱਤਰ ਜਨਰਲ ਉਘੇ ਰੰਗਕਰਮੀ ਡਾ. ਨਿਰਮਲ ਜੌੜਾ ਨੇ ਹੌਬੀ ਧਾਲੀਵਾਲ ਦੀ ਲੰਮੀ ਫਿਲਮੀ ਪਾਰੀ ਨਾਲ ਜੁੜੇ ਮੁੱਦਿਆਂ ਦਾ ਬਾਤ ਪਾਈ। ਉਨ੍ਹਾਂ ਪੰਜਾਬੀ ਫਿਲਮਾਂ ਨੂੰ ਫਿਰ ਤੋਂ ਸਨਮਾਨ ਜਨਕ ਪਾਏਦਾਨ ਤੇ ਪਹੁੰਚਾਉਣ ਲਈ ਧਾਲੀਵਾਲ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਸਮਾਗਮ ਵਿੱਚ ਕੈਨੇਡਾ ਦੇ ਕੈਲਗਰੀ ਤੋਂ ਉੱਘੇ ਮੀਡੀਆ ਕਰਮੀ ਕੁਮਾਰ ਸ਼ਰਮਾਂ ਅਤੇ ਐਡਮਿੰਟਨ ਤੋਂ ਵੱਡੇ ਖੇਡ ਪ੍ਰੋਮੋਟਰ ਇੰਦਰਜੀਤ ਮੁੱਲਾਂਪੁਰ ਵਿਸ਼ੇਸ਼ ਤੌਰ ਤੇ ਪਹੁੰਚੇ।
ਹੌਬੀ ਧਾਲੀਵਾਲ ਨੇ ਆਪਣੇ ਸੰਬੋਧਨ ਵਿੱਚ ਸੱਥ ਵੱਲੋਂ ਕਰਵਾਏ ਜਾਂਦੇ ਮਿਸ ਵਰਲਡ ਪੰਜਾਬਣ ਮੁਕਾਬਲਿਆਂ ਦੀ ਭਰਵੀਂ ਪ੍ਰਸੰਸਾ ਕੀਤੀ ਅਤੇ ਮਹਿਸੂਸ ਕੀਤਾ ਕਿ ਅਜੋਕੇ ਸਮੇਂ ਵਿੱਚ ਇਸ ਤਰ੍ਹਾਂ ਦੇ ਮੁਕਾਬਲੇ ਕਰਾਉਣੇ ਬਹੁਤ ਚੁਣੌਤੀਆਂ ਭਰਪੂਰ ਕਾਰਜ ਹਨ। ਤਿੰਨ ਦਹਾਕਿਆਂ ਤੋਂ ਵੀ ਵੱਧ ਸਮੇਂ ਤੱ ਇਹ ਵਿਲੱਖਣ ਮੁਕਾਬਲਾ ਕਰਵਾਉਣਾ ਸ. ਢੱਟ ਦੇ ਦ੍ਰਿੜ ਇਰਾਦੇ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਜਨੂੰਨ ਦਾ ਇਜ਼ਹਾਰ ਹੈ। ਉਨ੍ਹਾਂ ਆਪਣੇ ਛੁਪੇ ਗੁਣ ਨੂੰ ਉਜਾਗਰ ਕਰਦਿਆਂ ਦੋ ਗੀਤ ਗਾ ਕੇ ਹਾਜ਼ਰੀਨ ਨੂੰ ਮੰਤਰ-ਮੁਗਧ ਕਰ ਦਿੱਤਾ।
ਧੰਨਵਾਦੀ ਸ਼ਬਦ ਜਗਜੀਤ ਸਿੰਘ ਲੋਹਟਬੱਦੀ ਨੇ ਕਹੇ। ਉਨ੍ਹਾਂ ਹੌਬੀ ਧਾਲੀਵਾਲ ਅਤੇ ਵਿਦੇਸ਼ਾਂ ਤੋਂ ਪਹੰਚੇ ਮਹਿਮਾਨਾਂ ਦਾ ਸ਼ੁਕਰੀਆ ਅਦਾ ਕੀਤਾ ਅਤੇ ਦੱਸਿਆ ਕਿ ਧਾਲੀਵਾਲ ਨੂੰ ਸਨਮਾਨਿਤ ਕਰ ਕੇ ਸੱਥ ਮਾਣ ਮਹਿਸੂਸ ਕਰ ਰਹੀ ਹੈ। ਇਸ ਸਮੇਂ ਕੁਮਾਰ ਸ਼ਰਮਾ, ਇੰਦਰਜੀਤ ਮੁੱਲਾਂਪੁਰ ਤੋਂ ਇਲਾਵਾ ਸ. ਜਤਿੰਦਰਪਾਲ ਸਿੰਘ ਹੈਪੀ, ਰਿਸ਼ੀ ਇੰਡਸਟਰੀਜ਼ ਦੇ ਮਾਲਕ ਜਸਵਿੰਦਰ ਰਿਸ਼ੀ , ਗੁਰਮਿੰਦਰ ਸਿੰਘ ਟਿੱਕਾ, ਉੱਘੇ ਕਾਰੋਬਾਰੀ ਸੈਮੀ ਉਬਰਾਏ ਅਤੇ ਹੋਰ ਪਤਵੰਤੇ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸੀ ਪੀ ਆਈ (ਐਮ ਐਲ) ਐਨ.ਡੀ ਵਲੋਂ ਬਾਬਾ ਬੂਝਾ ਸਿੰਘ ਦੀ 54ਵੀਂ ਬਰਸੀ ਦਰਮਿਆਨੀ ਸਿਆਸੀ ਕਾਨਫਰੰਸ ਕੀਤੀ ਗਈ
Next articleਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਲਗਾਇਆ ਖੁੱਲ੍ਹਾ ਦਰਬਾਰ, ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ