ਸਭਿਆਚਾਰ(ਵਿਰਸਾ)

ਗੁਰਜਿੰਦਰ ਸਿੰਘ ਸਿੱਧੂ
ਗੁਰਜਿੰਦਰ ਸਿੰਘ ਸਿੱਧੂ
(ਸਮਾਜ ਵੀਕਲੀ) ਸਾਡੇ ਸਮਾਜ ਵਿਚ ਸਮੇਂ ਦੇ ਨਾਲ ਨਾਲ ਤਬਦੀਲੀਆ ਹੁੰਦੀਆਂ ਰਹਿੰਦੀਆਂ ਹਨ। ਕਿਸੇ ਸਮੇਂ ਅਸੀਂ ਬਲਦਾਂ ਨਾਲ ਹਲ ਚਲਾਉਂਦੇ ਸੀ,ਫੇਰ ਉਹਨਾਂ ਦੀ ਜਗ੍ਹਾ ਟਰੈਕਟਰਾਂ ਨੇ ਲੈ ਲਈ, ਸਾਡੇ ਘਰ ਦੀਆਂ ਔਰਤਾਂ ਕਿਸੇ ਵੇਲੇ ਚਰਖ਼ੇ ਤੰਦ ਪਾ ਸੂਤ ਕੱਤ ਦੀਆਂ ਸਨ। ਉਹਨਾਂ ਤੋਂ ਚਾਦਰਾਂ ਹੋਰ ਘਰ ਦਾ ਸਮਾਨ ਤਿਆਰ ਕੀਤਾ ਜਾਂਦਾ ਸੀ। ਫੇਰ ਕੰਮ ਸੌਖਾਲਾ ਹੋ ਗਿਆ, ਇਹ ਸਭ ਕੁੱਝ ਮਸ਼ੀਨਾਂ ਰਾਹੀਂ ਤਿਆਰ ਹੋਣ ਲੱਗ ਪਈਆਂ,ਇਸ ਨੂੰ ਅਸੀਂ ਸਮੇਂ ਦੀ ਤਬਦੀਲੀ ਕਹਿ ਸਕਦੇ ਹਾਂ, ਸਭਿਆਚਾਰ ਨਹੀਂ।ਹਾਂ ਇਹ ਕਹਿ ਸਕਦੇ ਹਾਂ ਕਦੇ ਅਸੀਂ ਇਸ ਤਰ੍ਹਾਂ ਕੰਮ ਕਰਦੇ ਸੀ , ਫੇਰ ਅਧੁਨਿਕ ਹੇਰ ਫੇਰ ਨੇ ਸਾਡਾ ਕੰਮ ਸੁਖਾਲਾ ਕਰ ਦਿੱਤਾ ਹੈ।ਕੁਝ ਰਿਵਾਇਤੀ ਕੰਮ ਕਾਰ ਤੇ ਉਹਨਾਂ ਨਾਲ ਸਬੰਧਤ ਔਜ਼ਾਰ ਸਭਿਆਚਾਰ ਨਹੀਂ ਹੁੰਦੇ ਹਨ।
ਸਭਿਆਚਾਰ ਦਾ ਮਤਲਬ ਸਾਡਾ ਖਾਣਾ ਪੀਣਾ ਰਹਿਣਾ ਸਹਿਣਾ ਹੁੰਦਾ ਹੈ। ਇਹ ਨਹੀਂ ਪੁਰਾਣੇ ਔਜ਼ਾਰ ਸਾਡੇ ਕੰਮ ਕਾਰ ਲਈ ਵਰਤੇ ਜਾਂਦੇ ਸਨ ,ਉਹ ਕਿਸ ਹਿਸਾਬ ਨਾਲ ਸਾਡਾ ਸਭਿਆਚਾਰ ਹੋ ਗਿਆ। ਔਰਤ,ਮਰਦ ਦੇ ਸਹੀ ਲਿਬਾਸ ਪਹਿਨਾ , ਕਿਸੇ ਸਮੇਂ ਸਾਡਾ ਖਾਣਾ ਪੀਣਾ ਰਹਿਣਾ ਬਹੁਤ ਵਧੀਆ ਸੀ । ਉਸ ਵਿੱਚ ਲੋਕ ਖੁਸ਼ਹਾਲ ਵੀ ਰਹਿੰਦੇ ਸਨ।ਉਸ ਨੂੰ ਅਸੀਂ ਆਪਣਾ ਸਭਿਆਚਾਰ ਕਹਿ ਸਕਦੇ ਹਾਂ, ਲੋਕ ਨਾਚ,ਲੋਕ ਕਥਾਵਾਂ ਰਾਹੀਂ ਸਮਾਜ ਨੂੰ ਕੋਈ ਸੇਧ ਦਿਤੀ ਜਾਂਦੀ ਸੀ। ਜਿਸ ਨੂੰ ਅਸੀਂ ਸੰਭਾਲ ਕੇ ਰੱਖਣਾ ਸੀ,ਉਸ ਤੋਂ ਅਸੀਂ ਦੂਰ ਹੋ ਗਏ। ਵਿਦੇਸ਼ੀ ਪਹਿਰਾਵਾ ਪਹਿਨਣ ਲੱਗ ਪਏ।ਪਰ ਸਾਨੂੰ ਆਪਣੇ ਸਭਿਆਚਾਰ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ।
ਸਭਿਆਚਾਰ ਦਾ ਅਸਲੀ ਮਤਲਬ ਹੁੰਦਾ ਹੈ, ਚੰਗੇ ਵਿਚਾਰਾਂ ਨਾਲ ਜੁੜ ਕੇ ਰਹਿਣਾ। ਆਪਣੇ ਖਾਣ ਪੀਣ ਦਾ ਸਹੀ ਢੰਗ ਨਾਲ ਖਿਆਲ ਰੱਖਣਾ। ਚੰਗੀ ਖੁਰਾਕ ਖਾ ਕੇ ਆਪਣੇ ਸਰੀਰ ਨੂੰ ਮਜ਼ਬੂਤ ਰੱਖਣਾ, ਤੇ ਨਾਲ ਦੀ ਨਾਲ ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖਣਾ।ਉਸ ਤੇ ਅਮਲ ਕਰਨਾ ਤੇ ਆਉਣ ਵਾਲੀ ਪੀੜ੍ਹੀ ਨੂੰ ਗੱਲਤ ਰਾਹੇ ਪੈਣ ਤੋਂ ਰੋਕਣਾ, ਤੇ ਅਗਾਂਹ ਵਧੂ ਸੋਚ ਸਮਝ ਤੋਂ ਕੰਮ ਲੈ ਕੇ ਤਰੱਕੀ ਦੇ ਰਸਤੇ ਖੋਲਣ ਲਈ ਪ੍ਰੇਰਿਤ ਕਰਨਾ ਹੈ।ਤਾਂ ਜੋ ਸਾਡੇ ਬੱਚਿਆਂ ਆਪਣੇ ਨਾਲ ਜੁੜਣ ਵਾਲੀਆਂ ਜ਼ੁਮੇਵਾਰੀਆਂ ਨੂੰ ਸਹੀ ਢੰਗ ਤਰੀਕੇ ਨਾਲ ਨਿਭਾਅ ਸਕਣ। ਸਾਡੀ ਆਉਣ ਵਾਲੀ ਪੀੜ੍ਹੀ ਨੂੰ ਮੁਸ਼ਕਲਾਂ ਨਾਲ ਢੱਟ ਕੇ ਲੜਣ ਤੇ ਉਸ ਨੂੰ ਹੱਲ ਕਰਨ ਦੀ ਪੂਰੀ ਸਮਝ ਹੋਵੇ।
ਗੁਰਜਿੰਦਰ ਸਿੰਘ ਸਿੱਧੂ
ਪਿੰਡ ਖਿੱਚੀਆਂ
ਜ਼ਿਲਾ ਗੁਰਦਾਸਪੁਰ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਲੇਖਕ ਜ਼ਫ਼ਰ ਇਕਬਾਲ ਜ਼ਫ਼ਰ ਦੀ ਪੁਸਤਕ ਜ਼ਫ਼ਰੀਅਤ ਤੋਂ ਸਾਹਿਤਕ ਰਚਨਾ
Next articleਨਾਨੀ ਦੀਆਂ ਬਾਤਾਂ ਚੋਂ