ਗੁਰਜਿੰਦਰ ਸਿੰਘ ਸਿੱਧੂ
(ਸਮਾਜ ਵੀਕਲੀ) ਸਾਡੇ ਸਮਾਜ ਵਿਚ ਸਮੇਂ ਦੇ ਨਾਲ ਨਾਲ ਤਬਦੀਲੀਆ ਤੇ ਤਰੱਕੀਆਂ ਹੁੰਦੀਆਂ ਰਹਿੰਦੀਆਂ ਹਨ। ਕਿਸੇ ਸਮੇਂ ਅਸੀਂ ਬਲਦਾਂ ਨਾਲ ਹਲ਼ ਚਲਾਉਂਦੇ ਸੀ,ਫੇਰ ਉਹਨਾਂ ਦੀ ਜਗ੍ਹਾ ਟਰੈਕਟਰਾਂ ਨੇ ਲੈ ਲਈ, ਸਾਡੇ ਘਰ ਦੀਆਂ ਔਰਤਾਂ ਕਿਸੇ ਵੇਲੇ ਚਰਖ਼ੇ ਤੰਦ ਪਾ ਸੂਤ ਕੱਤ ਦੀਆਂ ਸਨ। ਉਹਨਾਂ ਤੋਂ ਚਾਦਰਾਂ ਹੋਰ ਘਰ ਦਾ ਸਮਾਨ ਤਿਆਰ ਕੀਤਾ ਜਾਂਦਾ ਸੀ। ਫੇਰ ਕੰਮ ਸੌਖਾਲਾ ਹੋ ਗਿਆ, ਇਹ ਸਭ ਕੁੱਝ ਮਸ਼ੀਨਾਂ ਰਾਹੀਂ ਤਿਆਰ ਹੋਣ ਲੱਗ ਪਇਆ,ਇਸ ਨੂੰ ਅਸੀਂ ਸਮੇਂ ਦੀ ਤਬਦੀਲੀ ਕਹਿ ਸਕਦੇ ਹਾਂ, ਸਭਿਆਚਾਰ ਨਹੀਂ।ਹਾਂ ਇਹ ਕਹਿ ਸਕਦੇ ਹਾਂ ਕਦੇ ਅਸੀਂ ਇਸ ਤਰ੍ਹਾਂ ਕੰਮ ਕਰਦੇ ਸੀ , ਫੇਰ ਅਧੁਨਿਕ ਹੇਰ ਫੇਰ ਨੇ ਸਾਡਾ ਕੰਮ ਸੁਖਾਲਾ ਕਰ ਦਿੱਤਾ ਹੈ। ਕੁੱਝ ਰਿਵਾਇਤੀ ਕੰਮ ਕਾਰ ਤੇ ਉਨ੍ਹਾਂ ਨਾਲ ਸਬੰਧਤ ਔਜ਼ਾਰ ਸਭਿਆਚਾਰ ਨਹੀਂ ਹੁੰਦੇ ਹਨ। ਸੱਭਿਆਚਾਰ ਦੇ ਨਾਮ ਤੇ ਪ੍ਰੋਗਰਾਮ ਕੀਤੇ ਜਾਂਦੇ ਹਨ ਸਟੇਜ ਦੇ ਉੱਤੇ ਵਿਖਾਵੇ ਲਈ ਚਰਖਾ, ਚੱਕੀ, ਮਧਾਣੀਆਂ ਤੇ ਪੱਖੀਆਂ ਰੱਖ ਲਈਆਂ ਜਾਂਦੀਆਂ ਹਨ। ਉਨ੍ਹਾਂ ਨੂੰ ਕੌਣ ਸਮਝਾਵੇ ਸਮੇਂ ਸਮੇਂ ਤੇ ਸਾਡੇ ਇਹ ਕਿੱਤੇ ਤੇ ਆਮ ਜਰੂਰਤ ਦੇ ਸੰਦ ਸਨ, ਸਾਇੰਸ ਦਾ ਯੁੱਗ ਹੈ ਆਏ ਦਿਨ ਤਰੱਕੀਆਂ ਹੁੰਦੀਆਂ ਹਨ ਬਿਜਲੀ ਦੀਆਂ ਮਧਾਣੀਆਂ ਕੱਪੜੇ ਬਣਾਉਣ ਲਈ ਮਸੀਨਾ ਤੇ ਪੱਖੀਆਂ ਦੀ ਥਾਂ ਤੇ ਪੱਖੇ ਏ ਸੀ ਆ ਗਿਆ ਇਹ ਸਾਡੀ ਤਰੱਕੀ ਹੈ। ਇਹ ਅਖੌਤੀ ਸਭਿਆਚਾਰੀ ਆਪਣੇ ਸਮਾਜ ਨੂੰ ਕਿਤੇ ਪਿੱਛੇ ਵੱਲ ਤਾਂ ਨਹੀਂ ਧੱਕ ਰਹੇ ਕਿ ਏ ਸੀ ਛੱਡੋ ਪੱਖੀਆਂ ਝੱਲੋ, ਬਰੈਂਡਡ ਵਧੀਆ ਮਸ਼ੀਨਾ ਦੇ ਕੱਪੜੇ ਛੱਡੋ ਚਰਖੇ ਕੱਤੋ, ਉਹ ਭੈਣੋ ਭਰਾਵੋ ਇਹ ਸਾਡੇ ਕਿੱਤੇ ਦੇ ਔਜ਼ਾਰ ਹਨ ਸੱਭਿਆਚਾਰ ਕੀ ਹੈ ਤੁਹਾਨੂੰ ਕੌਣ ਸਮਝਾਵੇ? ਰਾਸ਼ਟਰ ਪਿਤਾ ਮਹਾਤਮਾ ਗਾਂਧੀ ਸਾਡੇ ਨੋਟਾਂ ਤੇ ਬੈਠਾ ਵੀ ਚਰਖਾ ਕੱਤਦਾ ਦਿਖਾਈ ਦਿੰਦਾ ਹੈ ਫਿਰ ਚਰਖਾ ਇਕੱਲਾ ਸਾਡਾ ਹੀ ਵਿਰਸਾ ਜਾਂ ਸੱਭਿਆਚਾਰ ਹੋਇਆ? ਸਾਡੀ ਪਿਆਰੀ ਮਾਂ ਬੋਲੀ ਗਿੱਧੇ ਭੰਗੜੇ ਪਹਿਰਾਵਾ ਸਾਡੇ ਸੋਹਣੇ ਖਾਣੇ ਰਹਿਣ ਸਹਿਣ ਇਹ ਸਾਡਾ ਪਿਆਰਾ ਸੱਭਿਆਚਾਰ ਥੋੜੀ ਬਹੁਤ ਤਬਦੀਲੀ ਆਉਂਦੀ ਹੈ ਪਰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਝੰਡੇ ਪੂਰੀ ਦੁਨੀਆ ਵਿੱਚ ਝੁੱਲ ਰਹੇ ਹਨ ਅਖੌਤੀ ਸੱਭਿਆਚਾਰੀਆਂ ਨੂੰ ਇਹ ਵਿਖਾਈ ਨਹੀਂ ਦੇ ਰਹੇ? ਸਾਡਾ ਰਹਿਣ ਸਹਿਣ ਸਾਡੀਆਂ ਪੰਜਾਬੀ ਫਿਲਮਾਂ ਤੋਂ ਇਲਾਵਾ ਹਿੰਦੀ ਫਿਲਮਾਂ ਵਿੱਚ ਵੀ ਵਿਖਾਇਆ ਜਾਂਦਾ ਹੈ ਤੇ ਦੁਨੀਆ ਸਾਡੇ ਗੀਤ ਸੰਗੀਤ ਪਹਿਰਾਵੇ ਤੇ ਖਾਣੇ ਨੂੰ ਆਪਣਾ ਰਹੀ ਹੈ ਪਰ ਅਸੀਂ ਸਟੇਜਾਂ ਤੇ ਫਲਕਾਰੀਆਂ ਤੇ ਪੱਖੀਆਂ ਟੰਗ ਕੇ ਕਿੱਧਰ ਨੂੰ ਜਾ ਰਹੇ ਹਾਂ ਸੱਜਣੋ? ਸਭਿਆਚਾਰ ਦਾ ਮਤਲਬ ਸਾਡਾ ਖਾਣਾ ਪੀਣਾ ਰਹਿਣਾ ਸਹਿਣਾ ਹੁੰਦਾ ਹੈ। ਇਹ ਨਹੀਂ ਪੁਰਾਣੇ ਔਜ਼ਾਰ ਸਾਡੇ ਕੰਮ ਕਾਰ ਲਈ ਵਰਤੇ ਜਾਂਦੇ ਸਨ ,ਉਹ ਕਿਸ ਹਿਸਾਬ ਨਾਲ ਸਾਡਾ ਸਭਿਆਚਾਰ ਹੋ ਗਿਆ। ਔਰਤ,ਮਰਦ ਦੇ ਸਹੀ ਲਿਬਾਸ ਪਹਿਨਣਾ , ਕਿਸੇ ਸਮੇਂ ਸਾਡਾ ਖਾਣਾ ਪੀਣਾ ਰਹਿਣਾ ਬਹੁਤ ਵਧੀਆ ਸੀ । ਉਸ ਵਿੱਚ ਲੋਕ ਖੁਸ਼ਹਾਲ ਵੀ ਰਹਿੰਦੇ ਸਨ।ਉਸ ਨੂੰ ਅਸੀਂ ਆਪਣਾ ਸਭਿਆਚਾਰ ਕਹਿ ਸਕਦੇ ਹਾਂ, ਲੋਕ ਨਾਚ,ਲੋਕ ਕਥਾਵਾਂ ਰਾਹੀਂ ਸਮਾਜ ਨੂੰ ਕੋਈ ਸੇਧ ਦਿੱਤੀ ਜਾਂਦੀ ਸੀ। ਜਿਸ ਨੂੰ ਅਸੀਂ ਸੰਭਾਲ ਕੇ ਰੱਖਣਾ ਸੀ,ਉਸ ਤੋਂ ਅਸੀਂ ਦੂਰ ਹੋ ਗਏ। ਵਿਦੇਸ਼ੀ ਪਹਿਰਾਵਾ ਪਹਿਨਣ ਲੱਗ ਪਏ।ਪਰ ਸਾਨੂੰ ਆਪਣੇ ਸਭਿਆਚਾਰ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਸਭਿਆਚਾਰ ਦਾ ਅਸਲੀ ਮਤਲਬ ਹੁੰਦਾ ਹੈ, ਚੰਗੇ ਵਿਚਾਰਾਂ ਨਾਲ ਜੁੜ ਕੇ ਰਹਿਣਾ। ਆਪਣੇ ਖਾਣ ਪੀਣ ਦਾ ਸਹੀ ਢੰਗ ਨਾਲ ਖਿਆਲ ਰੱਖਣਾ। ਚੰਗੀ ਖੁਰਾਕ ਖਾ ਕੇ ਆਪਣੇ ਸਰੀਰ ਨੂੰ ਮਜ਼ਬੂਤ ਰੱਖਣਾ, ਤੇ ਨਾਲ ਦੀ ਨਾਲ ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖਣਾ।ਉਸ ਤੇ ਅਮਲ ਕਰਨਾ ਤੇ ਆਉਣ ਵਾਲੀ ਪੀੜ੍ਹੀ ਨੂੰ ਗਲਤ ਰਾਹ ਪੈਣ ਤੋਂ ਰੋਕਣਾ, ਤੇ ਅਗਾਂਹ ਵਧੂ ਸੋਚ ਸਮਝ ਤੋਂ ਕੰਮ ਲੈ ਕੇ ਤਰੱਕੀ ਦੇ ਰਸਤੇ ਖੋਲਣ ਲਈ ਪ੍ਰੇਰਿਤ ਕਰਨਾ ਹੈ।ਤਾਂ ਜੋ ਸਾਡੇ ਬੱਚਿਆਂ ਆਪਣੇ ਨਾਲ ਜੁੜਣ ਵਾਲੀਆਂ ਜ਼ੁਮੇਵਾਰੀਆਂ ਨੂੰ ਸਹੀ ਢੰਗ ਤਰੀਕੇ ਨਾਲ ਨਿਭਾਅ ਸਕਣ। ਸਾਡੀ ਆਉਣ ਵਾਲੀ ਪੀੜ੍ਹੀ ਨੂੰ ਮੁਸ਼ਕਲਾਂ ਨਾਲ ਡਟ ਕੇ ਲੜਣ ਤੇ ਉਸ ਨੂੰ ਹੱਲ ਕਰਨ ਦੀ ਪੂਰੀ ਸਮਝ ਹੋਵੇ। ਮੁੱਕਦੀ ਗੱਲ- ਤੁਹਾਨੂੰ ਇੱਕ ਤਾਜ਼ਾ ਸਲਾਹ ਦਿੰਦਾ ਹਾਂ ਚਲੋ ਸਿਨੇਮਿਆਂ ਵਿੱਚ ਸਾਡੇ ਮਹਾਨ ਗਾਇਕ ਗੀਤਕਾਰ ਤੇ ਹੀਰੋ ਬੱਬੂ ਮਾਨ ਦੀ ਫਿਲਮ *ਸੁੱਚਾ ਸੂਰਮਾ* ਵੇਖੋ ਸਾਡਾ ਵਿਰਸਾ ਸਭਿਆਚਾਰ ਸਾਡੇ ਪੰਜਾਬ ਦੀ ਰਹਿਣੀ ਸਹਿਣੀ ਸਭ ਕੁੱਝ ਵਿਖਾਈ ਦੇਵੇਗੀ ਤੁਹਾਨੂੰ ਪਤਾ ਲੱਗ ਜਾਵੇਗਾ ਇਹ ਹੈ ਸਾਡਾ ਮਹਾਨ ਪੰਜਾਬ ਦਾ ਸੱਭਿਆਚਾਰ ਉਠੋ ਚੱਲੋ। ਪੰਜਾਬ ਪੰਜਾਬੀ ਤੇ ਪੰਜਾਬੀਅਤ ਜਿੰਦਾਬਾਦ ਸੀ ਤੇ ਹੈ।
ਗੁਰਜਿੰਦਰ ਸਿੰਘ ਸਿੱਧੂ, ਗਿੰਦਾ
ਪਿੰਡ ਖਿੱਚੀਆਂ
ਜ਼ਿਲਾ ਗੁਰਦਾਸਪੁਰ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly