ਟੀ ਥ੍ਰੀ ਯੂ ਕੇ ਦੇ ਪ੍ਰਮੋਟਰ ਸੋਮ ਥਿੰਦ ਦੀ ਅਗਵਾਈ ‘ਚ ਕਰਵਾਇਆ ਸੱਭਿਆਚਾਰਕ ਮੇਲਾ

ਵੱਖ ਵੱਖ ਪੰਜਾਬੀ ਗਾਇਕਾਂ ਪਾਈ ਯੂ ਕੇ ‘ਚ ਧਮਾਲ 
ਇੰਗਲੈਂਡ ਯੂਕੇ/ ਜਲੰਧਰ (ਕੁਲਦੀਪ ਚੁੰਬਰ)–  ‍ ਪੰਜਾਬੀ ਸੱਭਿਆਚਾਰ ਸਾਹਿਤ ਅਤੇ ਵਿਰਸਾ ਵਿਰਾਸਤ ਦੀਆਂ ਵੱਖ ਵੱਖ ਵੰਨਗੀਆਂ ਨਾਲ ਜੁੜੇ ਫ਼ਨਕਾਰਾਂ ਦੇ ਪਾਏ ਯੋਗਦਾਨ ਨੂੰ ਇਤਿਹਾਸ ਕਦੇ ਵੀ ਭੁਲਾ ਨਹੀਂ ਸਕਦਾ , ਕਿਉਂਕਿ ਇਨ੍ਹਾਂ ਦੇ ਪਾਏ ਸਹਿਯੋਗ ਯੋਗਦਾਨ ਨਾਲ ਪੰਜਾਬੀ ਸਭਿਆਚਾਰ ਵਿਸ਼ਵ  ਪੱਧਰ ਤੇ ਅੱਜ ਜਿਊਂਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਸ਼ਵ ਪ੍ਰਸਿੱਧ ਕੰਪਨੀ ਟੀ ਥ੍ਰੀ ਯੂ ਕੇ ਦੇ ਪ੍ਰਮੋਟਰ ਸਤਿਕਾਰਯੋਗ ਸ੍ਰੀ ਸੋਮ ਥਿੰਦ ਨੇ ਮੇਲੇ ਦੇ ਸਰਪ੍ਰਸਤ ਤਲਵਿੰਦਰ ਢਿੱਲੋਂ ਅਤੇ ਪੰਜਾਬ ਤੋਂ ਪੁੱਜੇ ਸਮੂਹ ਕਲਾਕਾਰਾਂ ਦੀ ਟੀਮ ਦੀ ਹਾਜ਼ਰੀ ਵਿੱਚ ਕੀਤਾ।

ਉਨ੍ਹਾਂ ਕਿਹਾ ਕਿ ‘ਮੇਲਾ ਸਾਊਥਾਲ ਦਾ’ ਦੇ ਬੈਨਰ ਹੇਠ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਦੀ ਸਤਿਕਾਰਤ ਕਲਮ ਸ਼ਿਵ ਕੁਮਾਰ ਬਟਾਲਵੀ, ਕਲੀਆਂ ਦੇ ਬਾਦਸ਼ਾਹ ਜਨਾਬ ਕੁਲਦੀਪ ਮਾਣਕ ਅਤੇ ਪ੍ਰਸਿੱਧ ਕਵੀਸ਼ਰ ਕਰਨੈਲ ਸਿੰਘ ਪਾਰਸ ਦੀ ਯਾਦ ਵਿੱਚ ਇਹ ਵਿਸ਼ਾਲ ਸਭਿਆਚਾਰਕ ਮੇਲਾ ਇਨ੍ਹਾਂ ਮਹਾਨ ਕਲਾ ਦੀਆਂ ਹਸਤੀਆਂ ਨੂੰ ਸਮਰਪਤ ਪੂਰੇ ਜੋਸ਼ੋ ਖਰੋਸ਼ ਨਾਲ ਯੂ ਕੇ ਇੰਗਲੈਂਡ ਦੀ ਧਰਤੀ ਤੇ ਕਰਵਾਇਆ ਗਿਆ । ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਗਾਇਕਾਂ ਜਿਨ੍ਹਾਂ ਵਿਚ ਟੀ ਥ੍ਰੀ ਯੂ ਕੇ ਦੇ ਕਲਾਕਾਰਾਂ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀਆਂ ਭਰੀਆਂ ਅਤੇ ਇਸ ਮੇਲੇ ਵਿੱਚ ਪੁੱਜੀ ਹਾਜ਼ਰੀਨ ਨੂੰ ਆਪਣੇ ਗੀਤਾਂ ਨਾਲ ਸ਼ਰਸ਼ਾਰ ਕੀਤਾ।

ਇਸ ਵਿੱਚ ਟੀ ਥ੍ਰੀ ਯੂ ਕੇ ਦੇ ਕਲਾਕਾਰ ਸੋਹਣ ਸ਼ੰਕਰ, ਰਣਜੀਤ ਰਾਣਾ, ਆਰ ਕੇ ਮਹਿੰਦੀ, ਪ੍ਰਮੋਦ ਕੁਮਾਰ ਨੇ ਹਾਜ਼ਰੀ ਭਰੀ ।  ਟੀ ਥ੍ਰੀ ਯੂ ਕੇ ਪ੍ਰਮੋਟਰ ਸੋਮ ਥਿੰਦ ਜੀ ਨੇ ਕਲਾਕਾਰਾਂ ਦਾ ਦਿਲ ਖੋਲ੍ਹ ਕੇ ਮਾਣ ਸਤਿਕਾਰ ਕੀਤਾ । ਇਸ ਤੋਂ ਇਲਾਵਾ ਇੰਟਰਨੈਸ਼ਨਲ ਸਟਾਰ ਗਾਇਕ ਲਹਿੰਬਰ ਹੁਸੈਨਪੁਰੀ , ਮੰਗੀ ਮਾਹਲ, ਬਾਦਲ ਤਲਵਾੜ, ਇੰਦਰਜੀਤ ਲੰਡਨ, ਬਲਵਿੰਦਰ ਸਫ਼ਰੀ, ਮਾਹੀ ਧਾਲੀਵਾਲ, ਰੂਬੀ ਬੈਂਸ, ਰਾਣਾ ਢੋਲੀ, ਜੱਗੀ ਢੋਲੀ ਕਲਾਕਾਰਾਂ ਨੇ ਵੀ ਆਪਣੀ ਆਪਣੀ ਦਮਦਾਰ ਹਾਜ਼ਰੀ ਲਗਵਾਈ  । ਅੰਤ ਵਿੱਚ ਮੇਲੇ ਦੇ ਆਯੋਜਕਾਂ ਨੇ ਸਭ ਕਲਾਕਾਰਾਂ ਦਾ ਮਾਣ ਸਤਿਕਾਰ ਅਤੇ ਉਨ੍ਹਾਂ ਨੂੰ ਸਨਮਾਨ ਵਜੋਂ ਟਰਾਫੀ ਦੇ ਕੇ ਸਨਮਾਨਿਤ ਕੀਤਾ ।

 

 

 

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਪੀਐੱਸਯੂ ਵਲੋਂ 10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ਤੇ ਤਿੱਖੇ ਰੋਸ ਮੁਜ਼ਾਹਰੇ ਕਰਨ ਦਾ ਐਲਾਨ*
Next articleਸਤਿਕਾਰਯੋਗ ਮਾਤਾ ਪ੍ਰਸਿੰਨੀ ਦੇਵੀ ਜੀ ਦੀ ਅੰਤਮ ਅਰਦਾਸ ਕੈਨੇਡਾ ਚ ਅੱਜ