(ਸਮਾਜ ਵੀਕਲੀ)
ਬੱਚਿਓ ਕੋਇਲ ਜਦ ਵੀ ਬੋਲੇ,
ਕੰਨਾਂ ਦੇ ਵਿੱਚ ਰਸ ਪਈ ਘੋਲੇ।
ਬਾਗ਼ਾਂ ਦੇ ਵਿੱਚ ਖੁਸ਼ ਹੈ ਰਹਿੰਦੀ,
ਅੰਬਾਂ ਉੱਤੇ ਜ਼ਿਆਦਾ ਬਹਿੰਦੀ।
ਨਾਨੀ ਮੇਰੀ ਨੇ ਗੱਲ ਸੁਣਾਈ,
ਅੱਜ ਉਹ ਮੇਰੇ ਚੇਤੇ ਆਈ।
ਕਾਂ ਨੇ ਸੀ ਦਗਾ ਕਮਾਇਆ,
ਲ਼ੈ ਪਹਾੜੋਂ ਇੱਥੇ ਆਇਆ।
ਤਾਹੀਂ ਇਹ ਕੁਰਲਾਉਂਦੀ ਰਹਿੰਦੀ,
ਗੀਤ ਗ਼ਮਾਂ ਦੇ ਗਾਉਂਦੀ ਰਹਿੰਦੀ।
ਇਸ ਕਰਕੇ, ਰੰਗ ਦੀ ਕਾਲੀ,
ਵਿਛੋੜੇ ਦੀ ਹੈ ਅੱਗ ਨੇ ਜਾਲੀ।
ਬੱਚਿਓ ਕਾਂ ਦੀ ਲਗਦੀ ਭੈਣ,
ਇੱਕੋ ਜਿਹੇ ਨੇ ਨਕਸ਼ ਨੈਣ।
ਕੂ ਕੂ ਦੀ ਜਦ ਅਵਾਜ਼ ਲਗਾਵੇ,
ਸਭ ਦੇ ਮਨ, ਖਿੱਚ ਜਿਹੀ ਪਾਵੇ।
ਕੋਇਲ ਸਭ ਨੂੰ ਲੱਗੇ ਪਿਆਰੀ,
ਪੱਤੋ, ਨੇ ਗੱਲ ਸੁਣਾਈ ਸਾਰੀ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly