ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) ਸਥਿਤ ਸੀਟੀ ਯੂਨੀਵਰਸਿਟੀ ਵਿਖੇ ਆਯੋਜਿਤ ਚੌਥੀ ਡਾ: ਬੀ.ਆਰ. ਅੰਬੇਡਕਰ ਰਾਸ਼ਟਰੀ ਮੂਟ ਕੋਰਟ ਮੁਕਾਬਲੇ ਦਾ ਸਫਲ ਆਯੋਜਨ ਹੋਇਆ ਜਿਸ ਵਿੱਚ ਨੌਜਵਾਨ ਕਾਨੂੰਨੀ ਵਿਦਿਆਰਥੀਆਂ ਨੇ ਆਪਣੀ ਕਾਬਲੀਅਤ ਅਤੇ ਵਕਾਲਤੀ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਤਿੰਨ ਦਿਨਾਂ ਮੁਕਾਬਲਾ ਭਾਰਤ ਭਰ ਤੋਂ ਆਈਆਂ 50 ਤੋਂ ਵੱਧ ਟੀਮਾਂ ਦੀ ਹਿਸੇਦਾਰੀ ਨਾਲ ਹੋਇਆ ਜੋ ਕਿ ਦੇਸ਼ ਦੇ ਸਭ ਤੋਂ ਮੁਕਾਬਲਾਤਮਕ ਅਤੇ ਮਾਣਯੋਗ ਮੂਟ ਕੋਰਟ ਮੁਕਾਬਲਿਆਂ ‘ਚੋਂ ਇੱਕ ਬਣ ਗਿਆ। ਮੁਕਾਬਲੇ ਦੇ ਉਦਘਾਟਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀ ਮਨਜਿੰਦਰ ਸਿੰਘ, ਸਚਿਵ, ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਅਤੇ ਵਿਸ਼ੇਸ਼ ਮਹਿਮਾਨ ਸ਼੍ਰੀ ਹਰਵਿੰਦਰ ਸਿੰਘ, ਸਚਿਵ, ਡੀਐਲਐੱਸਏ ਸ਼ਾਮਲ ਹੋਏ। ਹੋਰ ਮਹੱਤਵਪੂਰਨ ਮਹਿਮਾਨਾਂ ਵਿੱਚ ਚਾਂਸਲਰ ਸ੍ਰ: ਚਰਨਜੀਤ ਸਿੰਘ ਚੰਨੀ, ਪ੍ਰੋ ਚਾਂਸਲਰ ਡਾ: ਮਨਬੀਰ ਸਿੰਘ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਵਾਈਸ ਚਾਂਸਲਰ ਡਾ: ਅਭਿਸ਼ੇਕ ਤ੍ਰਿਪਾਠੀ, ਪ੍ਰੋ ਵਾਈਸ ਚਾਂਸਲਰ ਡਾ: ਨਿਤਿਨ ਟੰਡਨ, ਰਜਿਸਟਰਾਰ ਸੰਜੇ ਖੰਡੂਰੀ, ਡੀਨ ਅਕੈਡਮਿਕਸ ਡਾ: ਸਿਮਰਨਜੀਤ ਕੌਰ ਗਿੱਲ ਅਤੇ ਡਾਇਰੈਕਟਰ ਸਟੂਡੈਂਟ ਵੇਲਫੇਅਰ ਇੰਜੀਨੀਅਰ ਦਵਿੰਦਰ ਸਿੰਘ ਸ਼ਾਮਲ ਰਹੇ। ਮੁਕਾਬਲੇ ਵਿੱਚ ਲੁਧਿਆਣਾ, ਜਗਰਾਓਂ, ਮੋਗਾ ਅਤੇ ਜਲੰਧਰ ਦੀਆਂ ਜ਼ਿਲ੍ਹਾ ਅਦਾਲਤਾਂ ਤੋਂ ਆਏ 40 ਤੋਂ ਵੱਧ ਜੱਜਾਂ ਨੇ ਵਿਦਿਆਰਥੀਆਂ ਦੀ ਕਾਨੂੰਨੀ ਸਮਝ, ਤਰਕਸ਼ਕਤੀ ਅਤੇ ਅਦਾਲਤੀ ਵਿਹਾਰ ਦਾ ਮੁਲਾਂਕਣ ਕੀਤਾ। ਮੁਕਾਬਲੇ ਦੇ ਦੂਜੇ ਦਿਨ ਭਾਰਤ ਦੇ ਮਾਣਯੋਗ ਸੁਪਰੀਮ ਕੋਰਟ ਤੋਂ ਆਏ ਸੀਨੀਅਰ ਐਡਵੋਕੇਟਸ ਨੇ ਟੀਮਾਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਕੀਤਾ। ਗ੍ਰੈਂਡ ਫਿਨਾਲੇ ਵਿੱਚ ਮੁੱਖ ਮਹਿਮਾਨ ਵਜੋਂ ਮਾਣਯੋਗ ਨਿਆਂਮੂਰਤੀ ਕੁਲਦੀਪ ਸਿੰਘ (ਸੇਵਾਮੁਕਤ), ਪੰਜਾਬ ਅਤੇ ਹਰਿਆਣਾ ਹਾਈਕੋਰਟ, ਵਿਸ਼ੇਸ਼ ਮਹਿਮਾਨ ਸ਼੍ਰੀਮਤੀ ਅਰਚਨਾ ਪਾਠਕ ਡੇਵ, ਐਡੀਸ਼ਨਲ ਸੋਲਿਸੀਟਰ ਜਨਰਲ ਆਫ਼ ਇੰਡੀਆ, ਅਤੇ ਸੀਨੀਅਰ ਐਡਵੋਕੇਟ ਸੰਜੀਵ ਸਾਗਰ ਅਤੇ ਐਡਵੋਕੇਟ ਬਬੀਤਾ ਸ਼ਰਮਾ (ਸੁਪਰੀਮ ਕੋਰਟ ਆਫ ਇੰਡੀਆ) ਮੌਜੂਦ ਰਹੇ। ਕੱਠੀ ਟੱਕਰ ਤੋਂ ਬਾਅਦ ਚੰਡੀਗੜ੍ਹ ਯੂਨੀਵਰਸਿਟੀ, ਮੋਹਾਲੀ ਦੀ ਟੀਮ ਜੇਤੂ ਰਹੀ ਜਦਕਿ ਕੁਰੁਕਸ਼ੇਤਰ ਯੂਨੀਵਰਸਿਟੀ, ਕੁਰੁਕਸ਼ੇਤਰ (ਹਰਿਆਣਾ) ਦੀ ਟੀਮ ਦੂਜੇ ਸਥਾਨ ‘ਤੇ ਰਹੀ। ਮੈਨਰੂਪ ਕੌਰ ਨੂੰ ਬੈਸਟ ਮੂਟਰ, ਮਿਮਾਸ਼ਕ ਖੋਸਲਾ ਨੂੰ ਬੈਸਟ ਰੀਸਰਚਰ ਅਤੇ ਟੀਸੀ-04 ਪੀਯੂਆਰਸੀ, ਲੁਧਿਆਣਾ ਨੂੰ ਬੈਸਟ ਮੈਮੋਰੀਅਲ ਇਨਾਮ ਨਾਲ ਨਿਵਾਜਿਆ ਗਿਆ। ਸਮਾਪਨ ਸਮਾਰੋਹ ਵਿੱਚ ਪ੍ਰੋ ਚਾਂਸਲਰ ਡਾ: ਮਨਬੀਰ ਸਿੰਘ ਨੇ ਧੰਨਵਾਦ ਪ੍ਰਸਤਾਵ ਅਤੇ ਸਮਾਪਨ ਭਾਸ਼ਣ ਪੇਸ਼ ਕੀਤਾ। ਮੁੱਖ ਮਹਿਮਾਨ ਸ਼੍ਰੀ ਮਨਜਿੰਦਰ ਸਿੰਘ ਨੇ ਵਿਦਿਆਰਥੀਆਂ ਦੀ ਵਕਾਲਤ ਕਾਬਲੀਅਤ ਦੀ ਭੂਰੀ-ਭੂਰੀ ਸਿਫ਼ਤ ਕੀਤੀ।ਚਾਂਸਲਰ ਸ੍ਰ: ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਕਾਨੂੰਨੀ ਸਿੱਖਿਆ ਅਤੇ ਰਿਸਰਚ ਲਈ ਬਹੁਤ ਹੀ ਲਾਭਕਾਰੀ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj