HOME ਸੀ.ਟੀ. ਯੂਨੀਵਰਸਿਟੀ ਨੇ ਨਵੀਨਤਾ ਅਤੇ ਰਚਨਾਤਮਕਤਾ ਨਾਲ ਮਨਾਇਆ ਇੰਜੀਨੀਅਰਜ਼ ਡੇ

ਸੀ.ਟੀ. ਯੂਨੀਵਰਸਿਟੀ ਨੇ ਨਵੀਨਤਾ ਅਤੇ ਰਚਨਾਤਮਕਤਾ ਨਾਲ ਮਨਾਇਆ ਇੰਜੀਨੀਅਰਜ਼ ਡੇ

ਸਕੂਲ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵੱਲੋਂ “ਵੇਅਰ ਲੌਜਿਕ ਮੀਟਸ ਕ੍ਰੀਏਟਿਵਿਟੀ” ਥੀਮ ਹੇਠ ਕੀਤਾ ਗਿਆ ਆਯੋਜਨ
ਲੁਧਿਆਣਾ  (ਸਮਾਜ ਵੀਕਲੀ)  ( ਕਰਨੈਲ ਸਿੰਘ ਐੱਮ.ਏ.) ਸੀ.ਟੀ. ਯੂਨੀਵਰਸਿਟੀ ਨੇ “ਵੇਅਰ ਲੌਜਿਕ ਮੀਟਸ ਕ੍ਰੀਏਟਿਵਿਟੀ” ਥੀਮ ਨੂੰ ਉਜਾਗਰ ਕਰਦਿਆਂ ਵੱਡੇ ਜੋਸ਼ ਅਤੇ ਉਤਸ਼ਾਹ ਨਾਲ ਇੰਜੀਨੀਅਰਜ਼ ਡੇ ਮਨਾਇਆ। ਇਹ ਆਯੋਜਨ ਸਕੂਲ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ (SOET) ਵੱਲੋਂ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਕਈ ਰੁਚਿਕਰ ਅਤੇ ਨਵੇਂ ਵਿਚਾਰਾਂ ਨਾਲ ਭਰਪੂਰ ਗਤੀਵਿਧੀਆਂ ਵਿੱਚ ਚੜ੍ਹਦੀਕਲਾ ਨਾਲ ਹਿੱਸਾ ਲਿਆ। ਸਮਾਗਮ ਵਿੱਚ ਡੀਬੱਗਿੰਗ, ਈ-ਪੋਸਟਰ ਮੈਕਿੰਗ, ਕਵਿਜ ਮੁਕਾਬਲਾ, ਮੀਮ ਵਾਰ, ਆਟੋਕੈਡ ਡਿਜ਼ਾਈਨਿੰਗ, 3-ਡੀ ਰੋਬੋਟਿਕਸ ਵਰਲਡ ਡਿਜ਼ਾਈਨ ਅਤੇ ਬੈਸਟ ਆਊਟ ਆਫ ਵੇਸਟ ਵਰਗੇ ਕਈ ਮੁਕਾਬਲੇ ਸ਼ਾਮਲ ਸਨ। ਹਰੇਕ ਮੁਕਾਬਲੇ ਨੇ ਨਵੇਂ ਇੰਜੀਨੀਅਰਾਂ ਦੀ ਤਕਨੀਕੀ ਸਮਰੱਥਾ ਅਤੇ ਰਚਨਾਤਮਕ ਸੋਚ ਨੂੰ ਦਰਸਾਇਆ, ਜਿਸ ਨਾਲ ਉਹਨਾਂ ਨੂੰ ਸਮੱਸਿਆ-ਸਮਾਧਾਨ ਯੋਗਤਾ ਅਤੇ ਨਵੀਂ ਸੋਚ ਨੂੰ ਪੇਸ਼ ਕਰਨ ਦਾ ਮੰਚ ਮਿਲਿਆ। ਸਮਾਗਮ ਦੀ ਰੌਣਕ ਵਧਾਉਂਦੇ ਹੋਏ, ਡਾ: ਅਰਵਿੰਦ ਕੁਮਾਰ, ਐਚ.ਓ.ਐਸ., SOET; ਡਾ: ਮਨਦੀਪ ਕੌਰ, ਕੋਆਰਡੀਨੇਟਰ, SOET; ਰੁਪਿੰਦਰ ਕੌਰ ਗਰੇਵਾਲ, ਅਸਿਸਟੈਂਟ ਪ੍ਰੋਫੈਸਰ, SOET; ਸਿਮਰਨਦੀਪ ਕੌਰ, ਅਸਿਸਟੈਂਟ ਪ੍ਰੋਫੈਸਰ, SOET; ਜਸਮੀਤ ਕੌਰ, ਅਸਿਸਟੈਂਟ ਪ੍ਰੋਫੈਸਰ, SOET ਅਤੇ ਸਿਮਰਨਜੀਤ ਕੌਰ, ਅਸਿਸਟੈਂਟ ਪ੍ਰੋਫੈਸਰ, SOET ਨੇ ਸਮਾਗਮ ਨੂੰ ਵੱਡੀ ਸਫਲਤਾ ਬਣਾਉਣ ਲਈ ਕਾਬਿਲ-ਏ-ਤਾਰੀਫ਼ ਯਤਨ ਕੀਤੇ। ਇਸ ਮੌਕੇ ’ਤੇ, ਪ੍ਰੋ ਚਾਂਸਲਰ ਡਾ: ਮਨਬੀਰ ਸਿੰਘ ਨੇ ਵਿਦਿਆਰਥੀਆਂ ਅਤੇ ਫੈਕਲਟੀ ਦੇ ਯਤਨਾਂ ਦੀ ਪ੍ਰਸੰਸਾ ਕਰਦਿਆਂ ਕਿਹਾ, “ਇੰਜੀਨੀਅਰ ਅਸਲ ਵਿੱਚ ਆਧੁਨਿਕ ਸਮਾਜ ਦੇ ਨਿਰਮਾਤਾ ਹਨ। ਇਹ ਵੇਖ ਕੇ ਮਨ ਨੂੰ ਖੁਸ਼ੀ ਹੁੰਦੀ ਹੈ ਕਿ ਸਾਡੇ ਵਿਦਿਆਰਥੀ ਤਰਕ ਅਤੇ ਰਚਨਾਤਮਕਤਾ ਨੂੰ ਮਿਲਾ ਕੇ ਅਜਿਹੇ ਨਵੇਂ ਵਿਚਾਰ ਪੇਸ਼ ਕਰ ਰਹੇ ਹਨ, ਜਿਨ੍ਹਾਂ ਵਿੱਚ ਭਵਿੱਖ ਨੂੰ ਸੰਵਾਰਨ ਦੀ ਸਮਰੱਥਾ ਹੈ।” ਆਪਣੇ ਵਿਚਾਰ ਸਾਂਝੇ ਕਰਦਿਆਂ ਪ੍ਰੋ ਵਾਈਸ ਚਾਂਸਲਰ, ਡਾ: ਸਿਮਰਨਜੀਤ ਕੌਰ ਗਿੱਲ ਨੇ ਕਿਹਾ, “ਇਹ ਸਮਾਗਮ ਇੰਜੀਨੀਅਰਿੰਗ ਦੀ ਉਸ ਰੂਹ ਨੂੰ ਦਰਸਾਉਂਦਾ ਹੈ – ਸਮੱਸਿਆਵਾਂ ਦਾ ਵਿਸ਼ਲੇਸ਼ਣ ਕਰਨਾ, ਹੱਲ ਖੋਜਣੇ ਅਤੇ ਬਿਹਤਰ ਭਵਿੱਖ ਵੱਲ ਕੰਮ ਕਰਨਾ। ਸਾਡੇ ਨੌਜਵਾਨ ਇੰਜੀਨੀਅਰ ਸੱਚਮੁੱਚ ਪ੍ਰੇਰਣਾ ਹਨ।” ਸਮਾਰੋਹ ਦਾ ਸਮਾਪਨ ਵਿਦਿਆਰਥੀਆਂ ਨੂੰ ਨਿਰੰਤਰ ਨਵੀਨਤਾ ਕਰਨ ਅਤੇ ਉਹਨਾਂ ਮਹਾਨ ਇੰਜੀਨੀਅਰਾਂ ਦੀ ਵਿਰਾਸਤ ਨੂੰ ਅੱਗੇ ਵਧਾਉਣ ਲਈ ਉਤਸ਼ਾਹਿਤ ਕਰਦਿਆਂ ਹੋਇਆਂ, ਜਿਨ੍ਹਾਂ ਨੇ ਦੇਸ਼ ਦੀ ਤਰੱਕੀ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਹਿੰਦੀ ਪੰਦਰਵਾੜੇ ਤਹਿਤ ਰੇਲ ਡਿੱਬਾ ਫੈਕਟਰੀ, ਕਪੂਰਥਲਾ ਵਿੱਚ ਲੇਖ ਮੁਕਾਬਲੇ ਆਯੋਜਿਤ
Next articleਡੈਮੋਕਰੇਟਿਕ ਟੀਚਰਜ਼ ਫਰੰਟ ਕਪੂਰਥਲਾ ਵੱਲੋਂ ਹੜ੍ਹ-ਪ੍ਰਭਾਵਿਤ ਸਕੂਲਾਂ ਦੇ ਵਿਦਿਆਰਥੀਆਂ ਨੂੰ ਇੱਕ ਲੱਖ ਰੁਪਏ ਦੀ ਸਟੇਸ਼ਨਰੀ ਤਕਸੀਮ ਕੀਤੀ