ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਫਿਰੋਜ਼ਪੁਰ ਰੋਡ ਸਥਿਤ ਸੀਟੀ ਯੂਨੀਵਰਸਿਟੀ ਵੱਲੋਂ ਕਰਵਾਈ ਗਈ ਇੱਕ ਕਾਨਫਰੰਸ ਵਿੱਚ ਵਪਾਰ ਦੇ ਉਭਰਦੇ ਰੁਝਾਨ, ਹੋਟਲ ਅਤੇ ਟੂਰਿਜ਼ਮ ਪ੍ਰਬੰਧਨ, ਇੰਜੀਨੀਅਰਿੰਗ ਨਵੀਨਤਾ, ਸਤਤ ਵਾਤਾਵਰਨ ਅਤੇ ਖੇਤੀਬਾੜੀ ਲਈ ਹਰਿਤ ਸਮੱਗਰੀ, ਸਿਹਤ ਵਿਗਿਆਨ ਅਤੇ ਫਾਰਮਾਸਿਊਟਿਕਲ ਇਨੋਵੇਸ਼ਨ, ਨੀਤੀ, ਸਰਕਾਰ ਅਤੇ ਸਿੱਖਿਆ ਵਿਭਾਗ ਸਮੇਤ ਕਈ ਵਿਭਿੰਨ ਵਿਸ਼ਿਆਂ ‘ਤੇ ਗਹਿਰਾਈ ਨਾਲ ਚਰਚਾ ਕੀਤੀ ਗਈ। ਇਸ ਤੋਂ ਪਹਿਲਾਂ ਮਤਲਬ ਸੰਮੇਲਨ ਵਿੱਚ 348 ਖੋਜ ਸਾਰ ਪੇਸ਼ ਕੀਤੇ ਗਏ ਅਤੇ 200 ਤੋਂ ਵੱਧ ਖੋਜ ਪੇਪਰਾਂ ਨੂੰ ਸਪੋਕਸ ਇੰਡੈਕਸ ਅਤੇ ਪੀਅਰ ਰੀਵਿਊਡ ਜਰਨਲਾਂ ਵਿੱਚ ਪ੍ਰਕਾਸ਼ਿਤ ਕਰਨ ਲਈ ਮਨਜ਼ੂਰੀ ਮਿਲੀ ਇਸ ਮੌਕੇ ਪੰਜਾਬ ਸਰਕਾਰ ਦੇ ਕੈਬਿਨੇਟ ਮੰਤਰੀ ਅਤੇ ਆਮ ਆਦਮੀ ਪਾਰਟੀ, ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਡਾ: ਜਸਪਾਲ ਸਿੰਘ ਸੰਧੂ, ਕੁਲਪਤੀ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ, ਡਾ: ਮਨਪ੍ਰੀਤ ਸਿੰਘ ਮੰਨਾ, ਕੁਲਪਤੀ, ਚੰਡੀਗੜ੍ਹ ਯੂਨੀਵਰਸਿਟੀ ਪੰਜਾਬ, ਡਾ: ਡੀ.ਡੀ. ਸ਼ਰਮਾ, ਪੂਰਵ ਕੁਲਪਤੀ, ਸਰਦਾਰ ਪਟੇਲ ਯੂਨੀਵਰਸਿਟੀ, ਮੰਡੀ, ਹਿਮਾਚਲ ਪ੍ਰਦੇਸ਼, ਡਾ: ਦਲਵਿੰਦਰ ਕੌਰ ਢਿੱਲੋਂ, ਪ੍ਰੋਗਰਾਮ ਡਾਇਰੈਕਟਰ, ਸਕੂਲ ਆਫ ਐਜੂਕੇਸ਼ਨ, ਮਣੀਪਾਲ ਗਲੋਬਲ ਯੂਨੀਵਰਸਿਟੀ, ਮਲੇਸ਼ੀਆ, ਡਾ: ਗੁਰਨਾਮ ਸਿੰਘ, ਯੂਨੀਵਰਸਿਟੀ ਆਫ ਵਾਰਵਿਕ, ਯੂ.ਕੇ, ਸਰਵਜੀਤ ਕੌਰ ਮਾਣੂਕੇ, ਵਿਧਾਇਕ ਆਮ ਆਦਮੀ ਪਾਰਟੀ ਪੰਜਾਬ, ਸੀਟੀ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਵਿੱਚ ਵਾਈਸ ਚਾਂਸਲਰ ਡਾ. ਅਭਿਸੇਕ ਤ੍ਰਿਪਾਠੀ, ਪ੍ਰੋ-ਵਾਈਸ ਚਾਂਸਲਰ ਡਾ: ਨਿਤਿਨ ਟੰਡਨ, ਰਜਿਸਟਰਾਰ ਸ੍ਰੀ ਸੰਜੈ ਖੰਡੂਰੀ, ਡੀਨ ਇਕਾਡਮਿਕਸ ਡਾ: ਸਿਮਰਨਜੀਤ ਕੌਰ ਗਿੱਲ ਅਤੇ ਡਾਇਰੈਕਟਰ ਸਟੂਡੈਂਟ ਵੈਲਫੇਅਰ ਇੰਜੀ. ਦਵਿੰਦਰ ਸਿੰਘ ਵਿਸ਼ੇਸ਼ ਰੂਪ ਵਿੱਚ ਸ਼ਾਮਲ ਸਨ। ਚਾਂਸਲਰ ਸ੍ਰ: ਚਰਨਜੀਤ ਸਿੰਘ ਚੰਨੀ ਅਤੇ ਪ੍ਰੋ-ਚਾਂਸਲਰ ਡਾ: ਮਨਬੀਰ ਸਿੰਘ ਨੇ ਸਤਤ ਵਿਕਾਸ ਅਤੇ ਸਿੱਖਿਆ ਦੀ ਭੂਮਿਕਾ ਨੂੰ ਰੇਖਾਂਕਿਤ ਕਰਦਿਆਂ ਇਸ ਨੂੰ ਭਵਿੱਖ ਲਈ ਮਹੱਤਵਪੂਰਨ ਦੱਸਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj