ਮੁੰਬਈ (ਸਮਾਜ ਵੀਕਲੀ) :ਭਾਰਤੀ ਜਨਤਾ ਪਾਰਟੀ ਦੇ ਆਗੂ ਮੋਹਿਤ ਭਾਰਤੀਆ ਨੇ ਸ਼ਨਿਚਰਵਾਰ ਨੂੰ ਦੋਸ਼ ਲਾਇਆ ਕਿ ਐੱਨਸੀਪੀ ਆਗੂਆਂ ਸਣੇ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦਾ ਨੇੜਲਾ ਸੁਨੀਲ ਪਾਟਿਲ, ਕਰੂਜ਼ ਡਰੱਗਜ਼ ਕੇਸ ਦਾ ਮੁੱਖ ਸਾਜ਼ਿਸ਼ਘਾੜਾ ਹੈ। ਚੇਤੇ ਰਹੇ ਇਸ ਕੇਸ ਵਿੱਚ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਰੁਖ ਖਾਨ ਦਾ ਪੁੱਤਰ ਆਰੀਅਨ ਖ਼ਾਨ ਨਾਮਜ਼ਦ ਹੈ। ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ਭਾਰਤੀਆ ਨੇ ਦੋਸ਼ ਲਾਇਆ ਕਿ ਦੇਸ਼ਮੁਖ, ਨਸ਼ਾ ਤਸਕਰ ਤੇ ਅੰਡਰਵਰਲਡ ਦੇ ਡੌਨ ਦਾਊਦ ਅਬਰਾਹਿਮ ਦੇ ਨੇੜਲੇ ਚਿੰਕੂ ਪਠਾਨ ਨੂੰ ਸ਼ਾਹਯਾਦਰੀ ਗੈਸਟ ਹਾਊਸ ਵਿੱਚ ਉਦੋਂ ਮਿਲੇ ਸਨ ਜਦੋਂ ਸਖ਼ਤ ਲੌਕਡਾਊਨ ਲੱਗਿਆ ਹੋਇਆ ਸੀ।
ਮੁੰਬਈ ਭਾਜਪਾ ਦੇ ਸਾਬਕਾ ਜਨਰਲ ਸਕੱਤਰ ਭਾਰਤੀਆ ਨੇ ਇਹ ਦਾਅਵਾ ਵੀ ਕੀਤਾ ਕਿ ਡਰੱਗ ਕੇਸ ਵਿੱਚ ਐਨਸੀਬੀ ਦਾ ਗਵਾਹ ਕਿਰਨ ਗੋਸਾਵੀ, ਸੁਨੀਲ ਪਾਟਿਲ ਦਾ ਖਾਸ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਾਟਿਲ ਪਹਿਲੀ ਅਕਤੂਬਰ ਤੋਂ ਸੈਮ ਡਿਸੂਜ਼ਾ ਅਤੇ ਗੋਸਾਵੀ ਦੇ ਸੰਪਰਕ ਵਿੱਚ ਰਿਹਾ ਹੈ। ਗਵਾਹ ਪ੍ਰਭਾਕਰ ਸੇਲ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਅੱਠ ਕਰੋੜ ਸਮੀਰ ਵਾਨਖੇੜੇ ਨੂੰ ਦੇਣ ਸਣੇ 25 ਕਰੋੜ ਦੀ ਵਸੂਲੀ ਸਬੰਧੀ ਗੱਲਬਾਤ ਕਰਦਿਆਂ ਸੁਣਿਆ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly