ਜੰਮੂ (ਸਮਾਜ ਵੀਕਲੀ): ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਤਿਵਾਦ, ਨਕਸਲਵਾਦ ਤੇ ਦੇਸ਼ ਦੇ ਪੂਰਵ-ਉੱਤਰੀ ਖੇਤਰ ਵਿੱਚ ਅਤਿਵਾਦੀ ਤਾਕਤਾਂ ਖ਼ਿਲਾਫ਼ ਲੜਾਈ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐੱਫ) ਦੀ ਸ਼ਲਾਘਾ ਕਰਦਿਆਂ ਅਰਧਸੈਨਿਕ ਦਲਾਂ ਨੂੰ ਭਵਿੱਖ ਵਿੱਚ ਦਰਪੇਸ਼ ਚੁਣੌਤੀਆਂ ਦੇ ਨਿਪਟਾਰੇ ਲਈ ਰੋਡਮੈਪ (ਖਾਕਾ) ਉਲੀਕਣ ਲਈ ਕਿਹਾ ਹੈ। ਉਹ ਇਥੇ ਮੌਲਾਨਾ ਆਜ਼ਾਦ ਸਟੇਡੀਅਮ ਵਿੱਚ ਸੀਆਰਪੀਐੱਫ ਦੇ 83ਵੇਂ ਸਥਾਪਨਾ ਦਿਵਸ ਮੌਕੇ ਸੰਬੋਧਨ ਕਰ ਰਹੇ ਸਨ। ਇਹ ਪਹਿਲੀ ਵਾਰ ਹੈ ਕਿ ਦਿੱਲੀ ਐੱਨਸੀਆਰ ਵਿੱਚ ਸਥਿਤ ਸੀਆਰਪੀਐੱਫ ਦੇ ਮੁੱਖ ਦਫ਼ਤਰ ਦੀ ਥਾਂ ਜੰਮੂ ਵਿੱਚ ਪਰੇਡ ਕਰਵਾਈ ਗਈ ਹੈ। ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੇ ਸਭ ਤੋਂ ਵੱਡੇ ਅਰਧ ਸੈਨਿਕ ਦਲ ਸੀਆਰਪੀਐੱਫ ਨੂੰ ਜੋ ਪਿਆਰ ਤੇ ਸਨਮਾਨ ਮਿਲਿਆ ਹੈ, ਉਹ ਉਸ ਦੇ ਜਵਾਨਾਂ ਦੀਆਂ ਕੁਰਬਾਨੀਆਂ ਤੇ ਸਮਰਪਨ ਕਾਰਨ ਮਿਲਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly