ਨਵੀਂ ਦਿੱਲੀ (ਸਮਾਜ ਵੀਕਲੀ): ਐਡੀਟਰਜ਼ ਗਿਲਡ ਆਫ਼ ਇੰਡੀਆ ਨੇ ਪ੍ਰੈੱਸ ਇਨਫਾਰਮੇਸ਼ਨ ਬਿਊਰੋ (ਪੀਆਈਬੀ) ਵੱਲੋਂ ਪੱਤਰਕਾਰਾਂ ਦੀ ਮਾਨਤਾ ਲਈ ਜਾਰੀ ਨਵੇਂ ਦਿਸ਼ਾ-ਨਿਰਦੇਸ਼ਾਂ ’ਤੇ ਐਤਵਾਰ ਨੂੰ ਆਪਣਾ ਇਤਰਾਜ਼ ਜਤਾਉਂਦਿਆਂ ਕਿਹਾ ਕਿ ਇਹ ਅਸੱਪਸ਼ਟ, ਪੱਖਪਾਤੀ ਅਤੇ ਸਖ਼ਤ ਨਿਰਦੇਸ਼ ਸਰਕਾਰੀ ਮਾਮਲਿਆਂ ਦੀ ਆਲੋਚਨਾਤਮਕ ਤੇ ਖੋਜੀ ਰਿਪੋਰਟਿੰਗ ਕਰਨ ਤੋਂ ਰੋਕਣ ਦੇ ਇਰਾਦੇ ਨਾਲ ਜਾਰੀ ਕੀਤੇ ਗਏ ਹਨ। ਐਡੀਟਰਜ਼ ਗਿਲਡ ਨੇ ਨਿਰਦੇਸ਼ ਵਾਪਸ ਲੈਣ ਦੀ ਮੰਗ ਕਰਦਿਆਂ ਪੀਆਈਬੀ ਨੂੰ ਅਪੀਲ ਕੀਤੀ ਹੈ ਕਿ ਉਹ ਸੋਧੇ ਹੋਏ ਦਿਸ਼ਾ-ਨਿਰਦੇਸ਼ਾਂ ਲਈ ਸਾਰੀਆਂ ਧਿਰਾਂ ਨਾਲ ਸਾਰਥਕ ਵਿਚਾਰ ਵਟਾਂਦਰਾ ਕਰਨ। ਬਿਆਨ ’ਚ ਕਿਹਾ ਗਿਆ ਹੈ ਕਿ ਨਵੇਂ ਦਿਸ਼ਾ-ਨਿਰਦੇਸ਼ਾਂ ’ਚ ਕਈ ਅਜਿਹੀਆਂ ਮੱਦਾਂ ਸ਼ਾਮਲ ਹਨ ਜਿਨ੍ਹਾਂ ਤਹਿਤ ਇਕ ਪੱਤਰਕਾਰ ਦੀ ਮਾਨਤਾ ‘ਪੱਖਪਾਤੀ ਅਤੇ ਬਗੈਰ ਕਿਸੇ ਕਾਨੂੰਨੀ ਪ੍ਰਕਿਰਿਆ ਅਪਣਾਏ’ ਰੱਦ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਦੋਸ਼ ਲੱਗਣ ’ਤੇ ਹੀ ਮਾਨਤਾ ਰੱਦ ਕਰਨ ਦੇ ਨਿਯਮਾਂ ਦਾ ਜ਼ਿਕਰ ਅਤੇ ਮਾਣਹਾਨੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly