ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲਮਾਜਰਾ ਰੈਲਮਾਜਰਾ ਨੇ ਆਪਣੀ ਟੀਮ ਦੀ ਮਦਦ ਨਾਲ 11 ਵੀਂ ਲਵਾਰਿਸ ਲਾਸ਼ ਦਾ ਸੰਸਕਾਰ ਪੂਰੇ ਰਿਤੀ ਰਵਾਜਾ ਨਾਲ ਕੀਤਾ
ਨਵਾਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਅੱਜ ਦੇ ਸਮੇਂ ਵਿੱਚ ਲਵਾਰਿਸ ਲਾਸ਼ਾਂ ਦਾ ਸੰਸਕਾਰ ਕਰਨਾ ਬਹੁਤ ਮੁਸ਼ਕਿਲ ਹੈ ਅਤੇ ਇਸ ਕੰਮ ਕਰਨ ਲਈ ਪੈਸੇ ਅਤੇ ਟਾਈਮ ਦੀ ਬਹੁਤ ਹੀ ਅਹਿਮ ਲੋੜ ਹੈ ਜਿਸ ਦੀ ਤਾਜ਼ਾ ਮਿਸਾਲ ਹਨ ਉੱਘੇ ਸਮਾਜ ਸੇਵੀ ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲਮਾਜਰਾ ਅਤੇ ਉਹਨਾਂ ਦੀ ਮਿਹਨਤੀ ਟੀਮ ਦੇ ਮੈਂਬਰ ਜੋ ਕਿ ਆਮ ਹੀ ਲੋਕ ਭਲਾਈ ਦੇ ਕੰਮਾਂ ਵਿੱਚ ਪਹਿਲ ਕਦਮੀ ਕਰਕੇ ਹਮੇਸ਼ਾ ਹੀ ਲੋੜਵੰਦਾਂ ਅਤੇ ਗਰੀਬਾਂ ਦੀ ਮਦਦ ਕਰਨ ਲਈ ਹਮੇਸ਼ਾ ਤੱਤਪਰ ਰਹਿੰਦੇ ਅਤੇ ਉਹ ਪਿਛਲੇ ਸਮੇਂ ਵਿੱਚ 10 ਦੇ ਕਰੀਬ ਲਵਾਰਿਸ ਲਾਸ਼ਾਂ ਦਾ ਸੰਸਕਾਰ ਕਰ ਚੁੱਕੇ ਹਨ ਅਤੇ ਉਨ੍ਹਾਂ ਵਲੋਂ ਅੱਜ ਫਿਰ ਟੀਮ ਕੁੱਝ ਦਿਨ ਪਹਿਲਾਂ ਇੱਕ ਪ੍ਰਵਾਸੀ ਨੋਜਵਾਨ ਦੀ ਲਾਸ਼ ਮਿਲੀ ਸੀ ਜੋ ਕੀ ਚੋਕੀ ਇੰਚਾਰਜ ਆਸਰੋਂ ਏ ਐਸ ਆਈ ਸੰਦੀਪ ਸ਼ਰਮਾ ਜੋ ਕਿ ਪੁਲਿਸ ਦੀ ਡਿਊਟੀ ਦੇ ਨਾਲ ਨਾਲ ਇੱਕ ਉੱਘੇ ਸਮਾਜ ਸੇਵੀ ਵੀ ਹਨ ਉਹਨਾਂ ਵਲੋਂ ਉਸ ਪ੍ਰਵਾਸੀ ਦੀ ਲਾਸ਼ ਨੂੰ ਸਨਾਖ਼ਤ ਲਈ 72 ਘੰਟਿਆਂ ਵਾਸਤੇ ਸਿਵਲ ਹਸਪਤਾਲ ਬਲਾਚੌਰ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਸੀ ਤਾਂ ਕਿ ਇਸ ਦੀ ਪਹਿਚਾਣ ਹੋ ਸਕੇ ਪਰ ਇਸ ਦਾ ਕੋਈ ਵੀ ਪਰਿਵਾਰਕ ਦਾ ਮੈਂਬਰ ਨਾ ਆਇਆ ਇਸ ਕਰਕੇ ਲਵਾਰਿਸ ਲਾਸ਼ ਦਾ ਸੰਸਕਾਰ ਸੁਰਿੰਦਰ ਸ਼ਿੰਦਾ ਪ੍ਰਧਾਨ ਰੈਲਮਾਜਰਾ ਦੀ ਟੀਮ ਅਤੇ ਚੋਕੀ ਇੰਚਾਰਜ ਸੰਦੀਪ ਸ਼ਰਮਾ ਦੀ ਮਦਦ ਨਾਲ ਕਰ ਦਿੱਤਾ ਗਿਆ ਵਰਨਣਯੋਗ ਇਹ ਹੈ ਕਿ ਇਸ ਲਵਾਰਿਸ ਲਾਸ਼ ਦਾ ਸੰਸਕਾਰ ਇਹਨਾਂ ਵਲੋਂ ਪੂਰੇ ਪਰਿਵਾਰਕ ਮੈਂਬਰ ਦੀ ਤਰ੍ਹਾਂ ਨਾਲ ਕੀਤਾ ਗਿਆ ਇਸ ਸੇਵਾ ਦੀ ਹਰ ਪਾਸੇ ਚਰਚਾਂ ਹੋ ਰਹੀ ਕਿ ਸੁਰਿੰਦਰ ਸ਼ਿੰਦਾ ਦੀ ਟੀਮ ਲਵਾਰਿਸ ਲਾਸ਼ਾ ਦਾ ਕਿਹਨਾ ਸਤਿਕਾਰ ਕਰਦੇ ਹਨ ਉਹਨਾਂ ਨੇ ਕਿਹਾ ਕਿ ਇਹ ਸੇਵਾ ਨਿਰੰਤਰ ਜਾਰੀ ਰਹੇਗੀ ਇਸ ਮੌਕੇ ਉਨ੍ਹਾਂ ਦੇ ਨਾਲ ਬਲਦੇਵ ਰਾਜ ਭੋਲੇਵਾਲ, ਸੰਦੀਪ, ਰਾਣਾ ਰੈਲ, ਸਲੀਮ ਮਹੁੰਮਦ, ਸੰਜੀਵ ਸੋਨੂੰ, ਰਿੰਕੂ ਘਨੋਲੀ, ਮੌਜੂਦ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



