ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ
ਸਮਰਾਲਾ ਸ਼ਹਿਰ ਦੇ ਵਿੱਚ ਜਿੱਥੇ ਹਾਕੀ ਕਲੱਬ ਦਾ ਗਠਨ ਹੋਇਆ ਤੇ ਨੌਜਵਾਨਾਂ ਨੂੰ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਹਾਕੀ ਦੇ ਨਾਲ ਜੋੜਨ ਦਾ ਯਤਨ ਕੀਤਾ ਉੱਥੇ ਹੀ ਇਸ ਹਾਕੀ ਕਲੱਬ ਵੱਲੋਂ ਵਾਤਾਵਰਨ ਦੇ ਸਬੰਧ ਵਿੱਚ ਅਹਿਮ ਯੋਗਦਾਨ ਪਾਉਂਦਿਆਂ ਲੰਮੇ ਸਮੇਂ ਤੋਂ ਹਰਿਆਲੀ ਲਹਿਰ ਦੀ ਸ਼ੁਰੂਆਤ ਕੀਤੀ ਗਈ ਹੈ ਮਾਛੀਵਾੜਾ ਸਮਰਾਲਾ ਇਲਾਕੇ ਵਿੱਚ ਹੀ ਨਹੀਂ ਸਮੁੱਚੇ ਪੰਜਾਬ ਦੇ ਵਿੱਚ ਜਿੱਥੇ ਵੀ ਇਸ ਕਲੱਬ ਨੂੰ ਕੋਈ ਆਵਾਜ਼ ਦਿੰਦਾ ਹੈ ਇਹ ਆਪਣੀ ਗੱਡੀ ਬੂਟਿਆਂ ਨਾਲ ਭਰ ਕੇ ਤੁਰੰਤ ਹੀ ਉਥੇ ਲੈ ਜਾਂਦੇ ਹਨ। ਗੁਰਪ੍ਰੀਤ ਸਿੰਘ ਬੇਦੀ ਜਿਹੇ ਆਗਾਂਹ ਵਧੂ ਨੌਜਵਾਨ ਦੀ ਅਗਵਾਈ ਵਿੱਚ ਚੱਲ ਰਹੀ ਟੀਮ ਹੁਣ ਤੱਕ ਅਣਗਿਣਤ ਬੂਟੇ ਫਲ ਫੁਲ ਦਰਖੱਤ ਆਦਿ ਲਗਾ ਚੁੱਕੀ ਹੈ ਤੇ ਇਹ ਹਰਿਆਵਲ ਲਹਿਰ ਸਾਰਾ ਸਾਲ ਹੀ ਲਗਾਤਾਰ ਨਿਰੰਤਰ ਚੱਲਦੀ ਰਹਿੰਦੀ ਹੈ। ਪਰ ਹੁਣ ਮੀਹ ਦੇ ਮੌਸਮ ਵਿੱਚ ਹਾਕੀ ਕਲੱਬ ਦੇ ਮੈਂਬਰ ਪਿੰਡ ਪਿੰਡ ਜਾ ਕੇ ਘਰੋਂ ਭਰੀ ਬੂਟੇ ਲਗਾਉਣ ਦੀ ਸੇਵਾ ਕਰ ਰਹੇ ਹਨ। ਸਮਰਾਲਾ ਹਾਕੀ ਕਲੱਬ ਵਲੋਂ ਆਪਣੀ ਹਰਿਆਵਲ ਲਹਿਰ ਅਤੇ ਫ਼ਲਦਾਰ ਬੂਟਿਆਂ ਦੀ ਲਹਿਰ ਨੂੰ ਅੱਗੇ ਵਧਾਉਂਦੇ ਹੋਏ ਪਿੰਡ ਲੱਲ ਕਲਾਂ ਦੇ ਅਗਾਂਹਵਧੂ ਕਿਸਾਨ ਹਰਪ੍ਰੀਤ ਸਿੰਘ ਹੈਪੀ ਦੇ ਖੇਤਾਂ ਵਿੱਚ ਅੰਬ, ਚੀਕੂ, ਅਮਰੂਦ, ਕਿੰਨੂੰ , ਆਲੂਬੁਖਾਰਾ ,ਬੱਗੂ ਗੋਸ਼ਾ , ਲੀਚੀ, ਲੁਕਾਠ, ਸੰਗਤਰਾ, ਸਮੇਤ ਵੱਖ ਵੱਖ ਕਿਸਮ ਦੇ ਫਲਦਾਰ ਬੂਟੇ ਲਗਾਏ, ਇੱਕ ਪਾਸੇ ਜਿੱਥੇ ਖੇਤਾਂ ਵਿੱਚ ਅੱਗ ਲਗਾਕੇ ਬੂਟੇ ਸਾੜੇ ਜਾ ਰਹੇ ਨੇ ਉਥੇ ਇਹ ਕਿਸਾਨ ਆਪਣੇ ਖੇਤਾਂ ਵਿੱਚ ਫਲਦਾਰ ਬੂਟੇ ਲਗਾਕੇ ਆਪਣੇ ਧਰਤੀ ਮਾਂ ਨੂੰ ਆਪਣਾ ਵੱਡਮੁਲਾ ਯੋਗਦਾਨ ਪਾ ਰਿਹਾ ਸਮਰਾਲਾ ਹਾਕੀ ਕਲੱਬ ਇਸ ਕਿਸਾਨ ਦੀ ਸੋਚ ਨੂੰ ਸਲਾਮ ਕਰਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly