ਸਿਰਜਣਾ ਕੇਂਦਰ ਵੱਲੋਂ ਡਾ. ਸੁਰਜੀਤ ਪਾਤਰ ਦੀ ਬੇਵਕਤੀ ਮੌਤ ਤੇ ਗਹਿਰੇ ਦੁੱਖ ਦਾ ਇਜ਼ਹਾਰ

ਸਿਰਮੌਰ ਕਵੀ ਸੁਰਜੀਤ ਪਾਤਰ
ਕਪੂਰਥਲਾ , (ਕੌੜਾ)- ਇਲਾਕੇ ਦੇ ਲੇਖਕਾਂ ਦੀ ਸਿਰਮੌਰ ਸੰਸਥਾ ਸਿਰਜਣਾ ਕੇਂਦਰ ਕਪੂਰਥਲਾ (ਰਜਿ.) ਵੱਲੋਂ ਵਿਸ਼ਵ ਪ੍ਰਸਿੱਧ ਸ਼ਾਇਰ ਡਾ. ਸੁਰਜੀਤ ਪਾਤਰ ਦੀ ਬੇਵਕਤੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇੱਕ ਸ਼ੋਕ ਸਭਾ ਦਾ ਆਯੋਜਨ ਕੇਂਦਰ ਦੇ ਦਫਤਰ ਵਿਰਸਾ ਵਿਹਾਰ ਕਪੂਰਥਲਾ ਵਿਖੇ ਕੀਤਾ ਗਿਆ, ਜਿਸ ਵਿੱਚ ਜ਼ਿਲ੍ਹੇ ਦੇ ਨਾਮਵਰ ਕਲਮਕਾਰਾਂ ਨੇ ਹਾਜ਼ਰੀ ਭਰੀ ।
ਕੇਂਦਰ ਦੇ ਪ੍ਰਧਾਨ ਸ਼ਾਇਰ ਕੰਵਰ ਇਕਬਾਲ ਸਿੰਘ (ਮੈਂਬਰ ਪੰਜਾਬ ਸਟੇਟ ਕੌਂਸਲ ਆਫ਼ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਚੰਡੀਗੜ੍ਹ) ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਹਿਤਕ ਖੇਤਰ ਵਿੱਚ ਮਾਣਮੱਤੀਆਂ ਪ੍ਰਾਪਤੀਆਂ ਕਰਨ ਸਦਕਾ ਪਦਮ ਸ਼੍ਰੀ ਦੀ ਉਪਾਧੀ ਤੱਕ ਪੁੱਜੇ ਡਾ. ਸੁਰਜੀਤ ਪਾਤਰ ਸਾਹਿਬ ਨੂੰ ਪੰਜਾਬੀ ਸਾਹਿਤ ਅਕਾਦਮੀ ਅਵਾਰਡ, ਪੰਚਾਨੰਦ ਅਵਾਰਡ, ਅਨਦ ਕਾਵਯ ਸਨਮਾਨ, ਸਾਹਿਤ ਅਕਾਦਮੀ ਅਵਾਰਡ, ਸਰਸਵਤੀ ਸਨਮਾਨ, ਗੰਗਾਧਰ ਸਨਮਾਨ, ਰਾਸ਼ਟਰੀ ਕਵਿਤਾ ਪੁਰਸਕਾਰ ਸਨਮਾਨ ਇਤਿਆਦਿ ਪ੍ਰਾਪਤ ਹੋਣ ਸਮੇਤ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਚੇਅਰਮੈਨ ਅਤੇ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਜਿਹੇ ਉੱਚ ਅਹੁਦਿਆਂ ਤੇ ਸੇਵਾਵਾਂ ਨਿਭਾਉਣ ਦਾ ਮਾਣ ਹਾਸਲ ਹੋਇਆ ਸੀ ।
ਇਸ ਮੌਕੇ ਉਸਤਾਦ ਸ਼ਾਇਰ ਸੁਰਜੀਤ ਸਾਜਨ, ਗੁਰਦੀਪ ਗਿੱਲ, ਡਾ. ਪਰਮਜੀਤ ਸਿੰਘ ਮਾਨਸਾ, ਪ੍ਰੋ.ਕੁਲਵੰਤ ਸਿੰਘ ਔਜਲਾ, ਚੰਨ ਮੋਮੀ, ਪ੍ਰਿੰਸੀਪਲ ਪ੍ਰੋਮਿਲਾ ਅਰੋੜਾ, ਰੂਪ ਦਬੁਰਜੀ, ਡਾ. ਭੁਪਿੰਦਰ ਕੌਰ, ਡਾ. ਅਵਤਾਰ ਭੰਡਾਲ, ਡਾ.ਰਾਮ ਮੂਰਤੀ, ਜਸਪ੍ਰੀਤ ਕੌਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸੰਤ ਸੰਧੂ, ਜਨਕਪ੍ਰੀਤ ਬੇਗੋਵਾਲ, ਡਾ. ਆਸਾ ਸਿੰਘ ਘੁੰਮਣ ਸਮੇਤ ਹੋਰ ਅਦੀਬਾ ਨੇ ਡਾ. ਸੁਰਜੀਤ ਪਾਤਰ ਦੀ ਸ਼ਾਇਰੀ ਅਤੇ ਸ਼ਖਸ਼ੀਅਤ ਬਾਰੇ ਆਪੋ-ਆਪਣੇ ਹਾਵ-ਭਾਵ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਸੁਮਨ ਭੇਟ ਕੀਤੇ । ਕੇਂਦਰ ਦੇ ਅਹੁਦੇਦਾਰਾਂ ਵਿੱਚ ਸ਼ਾਮਿਲ ਸਮਰੱਥ ਸ਼ਾਇਰ ਆਸ਼ੂ ਕੁਮਰਾ ਅਤੇ ਮਲਕੀਤ ਸਿੰਘ ਮੀਤ ਨੇ ਜਾਣਕਾਰੀ ਦਿੱਤੀ ਕਿ ਉਪਰੋਕਤ ਸ਼ਖਸ਼ੀਅਤਾਂ ਤੋਂ ਇਲਾਵਾ ਅਵਤਾਰ ਸਿੰਘ ਗਿੱਲ, ਤੇਜਬੀਰ ਸਿੰਘ, ਜਸਵੰਤ ਸਿੰਘ ਖਡੂਰ ਸਾਹਿਬ, ਡਾ. ਸਰਦੂਲ ਸਿੰਘ ਔਜਲਾ, ਨੈਸ਼ਨਲ ਅਵਾਰਡੀ ਮੰਗਲ ਸਿੰਘ ਭੰਡਾਲ, ਰਾਣਾ ਸੈਦੋਵਾਲੀਆ, ਮਨਜਿੰਦਰ ਕਮਲ, ਧਰਮਪਾਲ ਪੈਂਥਰ, ਮੁਖਤਾਰ ਸਿੰਘ ਸਹੋਤਾ, ਦੀਸ਼ ਦਬੁਰਜੀ, ਅਮਨ ਗਾਂਧੀ, ਜਸਪਾਲ ਸਿੰਘ ਚੌਹਾਨ, ਜਸ ਧਿੰਜਣ, ਅਵਤਾਰ ਅਸੀਮ, ਡਾ. ਹਰਭਜਨ ਸਿੰਘ, ਇੰਜੀ. ਖਜ਼ਾਨ ਸਿੰਘ ਆਦਿ ਸਮੇਤ ਹੋਰ ਵੀ ਅਦਬੀ ਸ਼ਖ਼ਸੀਅਤਾਂ ਹਾਜ਼ਰ ਸਨ । ਅੰਤ ਵਿੱਚ ਦੋ ਮਿੰਟ ਦਾ ਮੋਨ ਧਾਰਨ ਕਰ ਕੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ । ਕੇਂਦਰ ਦੇ ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ ਨੇ ਬਾਖੂਬੀ ਸਟੇਜ ਸੰਚਾਲਨ ਕੀਤਾ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫਾਲਕਨ ਇੰਟਰਨੈਸ਼ਨਲ ਸਕੂਲ ‘ਚ ਮਾਂ ਦਿਵਸ ਮਨਾਇਆ
Next articleਸੀ. ਬੀ. ਐੱਸ.ਈ. ਬਾਰਵੀਂ ਮੈਡੀਕਲ ਵਿੱਚੋਂ ਕੋਮਲਪ੍ਰੀਤ ਕੌਰ 92 ਫੀਸਦੀ ਅੰਕਾਂ ਨਾਲ ਅੱਵਲ