ਸਿਰਜਣਾ ਕੇਂਦਰ ਵੱਲੋਂ ਸ਼ਾਇਰ ਨੱਕਾਸ਼ ਚਿੱਤੇਵਾਣੀ ਨਾਲ ਰੂ-ਬ-ਰੂ ਭਲਕੇ

ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਇਲਾਕੇ ਦੇ ਲੇਖਕਾਂ ਦੀ ਵਿਸ਼ਵ ਪ੍ਰਸਿੱਧ ਸੰਸਥਾ ਸਿਰਜਣਾ ਕੇਂਦਰ ਕਪੂਰਥਲਾ (ਰਜਿ.) ਵੱਲੋਂ ਆਪਣੀਆਂ ਗਤੀਵਿਧੀਆਂ ਨੂੰ ਨਿਰੰਤਰ ਜਾਰੀ ਰੱਖਦਿਆਂ ਹੋਇਆਂ ਇੱਕ ਰੂ-ਬ-ਰੂ ਸਮਾਗਮ ਦਾ ਆਯੋਜਨ ਮਿਤੀ 8 ਸਤੰਬਰ 2024 ਦਿਨ ਐਤਵਾਰ ਸਵੇਰੇ 10 ਵਜੇ ਵਿਰਸਾ ਵਿਹਾਰ ਕਪੂਰਥਲਾ ਵਿਖੇ ਸਥਿੱਤ ਕੇਂਦਰ ਦੇ ਦਫ਼ਤਰ ਵਿੱਚ ਕਰਵਾਇਆ ਜਾ ਰਿਹਾ ਹੈ । ਜ਼ਿਕਰਯੋਗ ਹੈ ਕਿ ਪੰਜਾਬੀ ਦੇ ਸਮਰੱਥ ਸ਼ਾਇਰ ਨੱਕਾਸ਼ ਚਿੱੱਤੇਵਾਣੀ ਨਾਲ ਕਰਵਾਏ ਜਾ ਰਹੇ ਇਸ ਰੂ-ਬ-ਰੂ ਸਮਾਗਮ ਵਿੱਚ “ਣ” ਸਿਰਲੇਖ ਹੇਠ ਨੱਕਾਸ਼ ਰਚਿਤ ਨਵ-ਪ੍ਰਕਾਸ਼ਿਤ ਪੁਸਤਕ ਉੱਪਰ  ਚਰਚਾ ਵੀ ਕੀਤੀ ਜਾਵੇਗੀ ।
ਕੇਂਦਰ ਦੇ ਪ੍ਰਧਾਨ ਅਤੇ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ, ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ ਅਤੇ ਹੋਰ ਅਹੁਦੇਦਾਰਾਂ ਵਿੱਚ ਸ਼ਾਮਿਲ ਆਸ਼ੂ ਕੁਮਰਾ ਅਤੇ ਮਲਕੀਤ ਮੀਤ ਨੇ ਜਾਣਕਾਰੀ ਦਿੱਤੀ ਕਿ ਕੌਮਾਂਤਰੀ ਸ਼ਾਇਰਾ ਕੁਲਵਿੰਦਰ ਕੰਵਲ ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ, ਜਦ ਕਿ ਵਿਸ਼ੇਸ਼ ਮਹਿਮਾਨ ਵਜੋਂ ਡਾ. ਗਗਨਦੀਪ ਸਿੰਘ ਪ੍ਰਧਾਨ ਮਝੈਲਾਂ ਦੀ ਸੱਥ ਅੰਮ੍ਰਿਤਸਰ ਅਤੇ ਕੇਂਦਰ ਦੇ ਪ੍ਰਧਾਨ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ‘ਤੇ ਮਕਬੂਲ ਸ਼ਾਇਰਾ ਵਿਜੇਤਾ ਭਾਰਦਵਾਜ (ਅੰਮ੍ਰਿਤਸਰ) ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਣਗੇ । ਸਿਰਜਣਾ ਕੇਂਦਰ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਇਲਾਕੇ ਦੇ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਸਮੇਂ ਸਿਰ ਸਮਾਗਮ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ ਲਈ ਆਰ ਸੀ ਐਫ ਵਿੱਚ ਵਿਸ਼ਾਲ ਮੋਟਰਸਾਈਕਲ ਰੈਲੀ,ਪੁਰਾਣੀ ਪੈਨਸ਼ਨ ਸਕੀਮ ਹਰ ਕੀਮਤ ‘ਤੇ ਬਹਾਲ ਕਰਵਾਵਾਂਗੇ – ਅਮਰੀਕ ਸਿੰਘ
Next articleਮਿੱਟੀ, ਹਵਾ, ਪਾਣੀ, ਪਸ਼ੂ-ਪੰਛੀ, ਰੁੱਖ-ਬੂਟੇ ਸਾਡੇ ਮੋਹ ਤੋਂ ਵਿਰਵੇ ਹਨ_ ਡਾ. ਨਵਦੀਪ ਸਿੰਘ ਜੌੜਾ