ਸਿਰਜਣਾ ਕੇਂਦਰ ਵੱਲੋਂ ਹਰਸਿਮਰਤ ਸਿੰਘ ਖਾਲਸਾ ਯਾਦਗਾਰੀ ਕਵੀ-ਦਰਬਾਰ 16 ਜੂਨ ਨੂੰ — ਕੰਵਰ ਇਕਬਾਲ ਸਿੰਘ, ਸ਼ਹਿਬਾਜ਼ ਖਾਨ

ਕਪੂਰਥਲਾ,(ਸਮਾਜ ਵੀਕਲੀ) (ਕੌੜਾ)- ਇਲਾਕੇ ਦੇ ਲੇਖਕਾਂ ਦੀ ਵਿਸ਼ਵ ਪ੍ਰਸਿੱਧ ਸੰਸਥਾ ਸਿਰਜਣਾ ਕੇਂਦਰ (ਰਜਿ.) ਕਪੂਰਥਲਾ ਵੱਲੋਂ ਲੰਮੇ ਸਮੇਂ ਤੋਂ ਵਿਰਸਾ ਵਿਹਾਰ ਵਿਖੇ ਸਥਿੱਤ ਆਪਣੇਂ ਦਫ਼ਤਰ ਵਿੱਚ ਵੱਖ-ਵੱਖ ਸਾਹਿਤਿਕ ਵੰਨਗੀਆਂ ਨਾਲ ਸੰਬੰਧਿਤ ਸਾਹਿਤਿਕ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ! ਇਸੇ ਹੀ ਲੜੀ ਨੂੰ ਅਗਾਹ ਤੋਰਦਿਆਂ ਹੁਣ ਕੇਂਦਰ ਦੀ ਕਾਰਜਕਾਰਨੀ ਕਮੇਟੀ ਨੇ ਫੈਸਲਾ ਲਿਆ ਹੈ ਕਿ ਇਲਾਕੇ ਦੇ ਵੱਖ-ਵੱਖ ਸਕੂਲਾਂ ਕਾਲਜਾਂ ਵਿੱਚ ਵੱਖ-ਵੱਖ ਵਿਸ਼ਿਆਂ ਤੇ ਕਵੀ-ਦਰਬਾਰ ਕਰਵਾਏ ਜਾਣ ਤਾਂ ਜੋ ਵਿਦਿਆਰਥੀਆਂ ਵਿੱਚ ਸਾਹਿਤ ਪੜ੍ਹਨ, ਸੁਣਨ ਅਤੇ ਰਚਣ ਦੀ ਹੋਰ ਵਧੇਰੇ ਰੁਚੀ ਪੈਦਾ ਹੋ ਸਕੇ ।
ਕੇਂਦਰ ਦੇ ਪ੍ਰਧਾਨ ਸ਼ਾਇਰ ਕੰਵਰ ਇਕਬਾਲ ਸਿੰਘ, ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ ਅਤੇ ਕਾਰਜਕਾਰਨੀ ਕਮੇਟੀ ਦੇ ਮੈਂਬਰਾਂ ਵਿੱਚ ਸ਼ਾਮਿਲ ਆਸ਼ੂ ਕੁਮਰਾ, ਮਲਕੀਤ ਸਿੰਘ ਮੀਤ, ਅਵਤਾਰ ਸਿੰਘ ਗਿੱਲ, ਡਾ. ਅਵਤਾਰ ਸਿੰਘ ਭੰਡਾਲ ਅਤੇ ਡਾ. ਸੁਰਿੰਦਰ ਪਾਲ ਸਿੰਘ ਦੀ ਇੱਕ ਵਿਸ਼ੇਸ਼ ਮੀਟਿੰਗ ਸ਼੍ਰੀ ਅਨੰਦਪੁਰ ਸਾਹਿਬ ਖਾਲਸਾ ਅਕੈਡਮੀ ਪੱਤੀ ਖਿਜਰਪੁਰ ਲੱਖਣ ਕਲਾਂ ਦੇ ਸੰਚਾਲਕ ਬਾਬਾ ਇੰਦਰਪਾਲ ਸਿੰਘ ਜੀ ਨਾਲ ਹੋਈ । ਇਸ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਬਾਬਾ ਇੰਦਰਪਾਲ ਸਿੰਘ ਜੀ ਦੇ ਮਰਹੂਮ ਸਪੁੱਤਰ ਭਾਈ ਹਰਸਿਮਰਤ ਸਿੰਘ ਖਾਲਸਾ ਦੀ ਯਾਦ ਵਿੱਚ ਇੱਕ ਵਿਸ਼ਾਲ ਕਵੀ ਦਰਬਾਰ ਲੱਖਣ ਕਲਾਂ ਅਕੈਡਮੀ ਵਿਖੇ ਮਿਤੀ 16 ਜੂਨ ਦਿਨ ਐਤਵਾਰ ਸਵੇਰੇ 10 ਵਜੇ ਕਰਵਾਇਆ ਜਾਵੇਗਾ ! ਇੱਥੇ ਇਹ ਵਿਸ਼ੇਸ਼ ਵਰਨਣਯੋਗ ਹੈ ਕਿ ਭਾਈ ਹਰਸਿਮਰਤ ਸਿੰਘ ਖਾਲਸਾ 25 ਸਾਲਾਂ ਦੀ ਉਮਰ ਵਿੱਚ ਹੀ ਨਾ ਮੁਰਾਦ ਬਿਮਾਰੀ ਕੈਂਸਰ ਨਾਲ ਇਸ ਫ਼ਾਨੀ ਸੰਸਾਰ ਤੋਂ ਵਿਦਾ ਹੋ ਗਏ ਸਨ । ਬਾਬਾ ਇੰਦਰਪਾਲ ਸਿੰਘ ਜੀ ਨੇ ਦੱਸਿਆ ਕਿ ਭਾਈ ਹਰਸਿਮਰਤ ਸਿੰਘ ਖਾਲਸਾ ਨੇ ਇਸ ਛੋਟੀ ਜਿਹੀ ਅਵਸਥਾ ਵਿੱਚ ਹੀ ਖੇਡਾਂ, ਵਿਦਿਅਕ ਅਤੇ ਸੰਗੀਤਕ ਖੇਤਰ ਵਿੱਚ ਬੜੀਆਂ ਮੱਲਾਂ ਮਾਰੀਆਂ ਸਨ ।
ਸਿਰਜਣਾ ਕੇਂਦਰ ਦੇ ਪ੍ਰਧਾਨ ਸ਼ਾਇਰ ਕੰਵਰ ਇਕਬਾਲ ਸਿੰਘ ਅਤੇ ਸਮੂਹ ਅਹੁਦੇਦਾਰਾਂ ਵੱਲੋਂ ਇਲਾਕਾ ਵਾਸੀਆਂ ਅਤੇ ਲੇਖਕਾਂ ਨੂੰ ਬੇਨਤੀ ਹੈ ਕਿ ਜਿੱਥੇ ਇਸ ਕਵੀ ਦਰਬਾਰ ਵਿੱਚ ਪਿੰਡ ਦੇ ਪਤਵੰਤੇ ਲੋਕ ਸ਼ਾਮਿਲ ਹੋਣਗੇ ਉੱਥੇ ਤੁਸੀਂ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਹਾਜ਼ਰ ਹੋਣਾ, ਤਾਂ ਜੋ ਸਿਰਜਣਾ ਕੇਂਦਰ ਵੱਲੋਂ ਸਕੂਲਾਂ ਕਾਲਜਾਂ ਅਤੇ ਅਕੈਡਮੀਆਂ ਵਿੱਚ ਸਾਹਿਤਿਕ ਪ੍ਰੋਗਰਾਮ ਕਰਵਾਉਣ ਦੀ ਪਾਈ ਜਾ ਰਹੀ ਇਸ ਨਵੀਂ ਪਿਰਤ ਨੂੰ ਭਰਵਾਂ ਹੁੰਗਾਰਾ ਮਿਲ ਸਕੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬੁੱਧ ਚਿੰਤਨ
Next article” ਸਾਂਝੇ ਪੰਜਾਬ ਦੀ ਕੋਇਲ ਗਾਇਕਾ ਸੁਰਿੰਦਰ ਕੌਰ”